ਗੁਰਦਾਸਪੁਰ, 29 ਜੂਨ (ਸਰਬਜੀਤ)– ਅੱਖਾਂ ਦੇ ਮਾਹਿਰ ਵਿਸ਼ਵ ਪ੍ਰਸਿੱਧ ਮਾਹਿਰ ਡਾ. ਕੇ.ਡੀ ਸਿੰਘ ਨੇ ਦੱਸਿਆ ਕਿ ਛੋਟੇ ਬੱਚੇ ਛੁੱਟੀਆ ਦੌਰਾਨ ਆਪਣੀ ਤਾਲੀਮ ਹਾਸਲ ਕਰਨ ਲਈ ਜਾਂ ਕਾਰਟੂਨ ਵੇਖਣ ਲਈ ਸਾਰਾ ਦਿਨ ਮੋਬਾਇਲ ਫੋਨ ਨੂੰ ਦੇਖਦੇ ਰਹਿੰਦੇ ਹਨ। ਇਹ ਪਹਿਲਾਂ ਜਿਆਦਾ ਗਰਮੀ ਹੋਣ ਕਰਕੇ ਇੰਨਾਂ ਬੱਚਿਆ ਨੂੰ ਅੱਖਾਂ ਦੀ ਅਲਰਜ਼ੀ ਹੋ ਗਈ। ਹੁਣ ਬਰਸਾਤੀ ਸੀਜਨ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਜੇਕਰ ਬੱਚਿਆ ਨੇ ਮੋਬਾਇਲ ਵਰਤਣ ਤੋਂ ਪ੍ਰਹੇਜ ਨਾ ਕੀਤਾ ਤਾਂ ਹੋਰ ਜ਼ੜੀ ਬੁਟੀ ਦੇ ਉੱਗਣ ਨਾਲ ਬੱਚਿਆਂ ਨੂੰ ਕਰੈਟੋਕੋਲਿਸ ਦੀ ਬੀਮਾਰੀ ਹੋਣ ਦਾ ਖਦਸ਼ਾ ਹੈ। ਕਿਉਕਿ ਬੱਚੇ ਆਪਣੇ ਖਾਰਿਸ਼ ਹੋਣ ਕਰਕੇ ਹੱਥਾਂ ਨਾਲ ਅੱਖਾਂ ਨੂੰ ਮੱਲਦੇ ਹਨ। ਅਜਿਹਾ ਹੋਣ ਨਾਲ ਇਹ ਬੀਮਾਰੀ ਬੜੀ ਖਤਰਨਾਕ ਹੈ।ਇਸਦਾ ਅੱਖਾਂ ’ਤੇ ਭਿਆਨਕ ਅਸਰ ਪੈਂਦਾ। ਇੱਥੋਂ ਤੱਕ ਕਿ ਬੱਚੇ ਫੌਜ ਵਿੱਚ ਭਰਤੀ ਵੀ ਨਹੀਂ ਹੋ ਸਕਦਾ। ਇਸ ਲਈ ਕੇ.ਡੀ ਹਸਪਤਾਲ ਰੇਲਵੇ ਰੋਡ ਗੁਰਦਾਸਪੁਰ ’ਤੇ ਮੰਗਲਵਾਰ ਅਤੇ ਵੀਰਵਾਰ ਨੂੰ ਪਹੁੰਚ ਕੇ ਇਸ ਬੀਮਾਰੀ ਤੋਂ ਛੁਟਕਾਰਾ ਪਾਉ ਤਾਂ ਜੋ ਤੁਹਾਡੇ ਬੱਚਿਆ ਦੀ ਨਜਰਾਂ ’ਚ ਕੋਈ ਅਸਰ ਨਾ ਪਵੇ।