ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ 3 ਜੁਲਾਈ ਨੂੰ ਕਨਵੈਨਸ਼ਨ ਸੰਗਰੂਰ ਵਿਖੇ ਹੋਵੇਗੀ

ਗੁਰਦਾਸਪੁਰ

ਗੁਰਦਾਸਪੁਰ, 29 ਜੂਨ (ਸਰਬਜੀਤ)–ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲਾ ਇਕਾਈ ਸੰਗਰੂਰ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਦੇਸ਼ ਦੇ ਲੋਕਾਂ ਉਪਰ 25 ਜੂਨ 1975 ਨੂੰ ਥੋਪੀ ਅੰਦਰੂਨੀ ਐਮਰਜੈਂਸੀ ਦੀ ਵਰੇਗਢ ਮੌਕੇ ਜਿੰਦਗੀ ਭਰ ਦੱਬੇ ਲੋਕਾਂ ਲਈ ਧਾਰ ਬਣ ਕੇ ਖੜਨ ਵਾਲੇ ਸ਼ਹੀਦ ਸਟੈਨ, ਸਵਾਮੀ ਦੀ ਯਾਦ ਵਿੱਚ ਕੇਂਦਰ ਸਰਕਾਰ ਵੱਲੋਂ ਅਣਐਲਾਨੀ ਐਮਰਜੈਂਸੀ ਲਗਾ ਕੇ ਲਾਗੂ ਕੀਤੇ ਕਾਲੇ ਕਾਨੂੰਨ ’ਤੇ ਪੱਤਰਕਾਰਾਂ, ਬੁੱਧਜੀਵੀਆ, ਲੇਖਕਾਂ, ਵਕੀਲਾਂ,ਜਮਹੂਰੀ ਅਧਿਕਾਰ ਸਾਮਾਜਿਕ ਕਾਰਕੁੰਨਾ ਨੂੰ ਜੇਲਾਂ ਵਿੱਚ ਬੰਦ ਕਰਕੇ ਜਾਂ ਹਜੂਮੀ ਭੀੜਾ ਰਾਹੀਂ ਦਹਿਸ਼ਤਗਰਦਾ ਕਰਕੇ ਜੁਬਾਨਬੰਦੀ ਕਰਨ ਅਤੇ ਵਿਰੋਧ ਦੀ ਆਵਾਜ ਨੂੰ ਬਲਡੋਜਰਾਂ ਰਾਹੀਂ ਦਬਾਉਣ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਸਮੂਹਿਕ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ ਪਸੰਦ ਵਿਅਕਤੀਆਂ ਨੂੰ 3 ਜੁਲਾਈ 2022 ਦਿਨ ਐਤਵਾਰ ਨੂੰ ਇਸ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਪੂਰਜੋਰ ਅਪੀਲ ਕੀਤੀ ਜਾਂਦੀ ਹੈ। ਇਸਦਾ ਸਥਾਨ ਈਟਿੰਗ ਮਾਲ ਬਰਨਾਲਾ, ਕੈਂਚੀਆ ਸੰਗਰੂਰ ਵਿਖੇ ਸਵੇਰੇ 10 ਵਜੇ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਮੁੱਖ ਬੁਲਾਰੇ ਪ੍ਰੋ. ਜਗਮੋਹਣ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਵਿਸ਼ੇਸ਼ ਤੌਰ ’ਤੇ ਪਹੁੰਚਣਗੇ।

Leave a Reply

Your email address will not be published. Required fields are marked *