ਸੀਪੀਆਈ ਐਮ ਐਲ ਲਿਬਰੇਸ਼ਨ ਵੱਲੋਂ ਪਿੰਡ ਧੂਤ ਵਿਖੇ ਕਾਨਫਰੰਸ ਕੀਤੀ
ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਵੱਲੋਂ ਸੂਬੇ ਅਤੇ ਕੌਮੀ ਮਸਲਿਆਂ ਉੱਪਰ ਕੀਤੀਆਂ ਜਾ ਰਹੀਆਂ ਕਾਨਫਰੰਸਾਂ ਦੀ ਲੜੀ ਵਿੱਚ ਬਾਰਿਸ਼ ਹੋਣ ਦੇ ਬਾਵਜੂਦ ਅੱਜ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਧੂਤ ਵਿਖੇ ਕਾਨਫਰੰਸ ਕੀਤੀ ਗਈ।
ਇਸ ਸਮੇਂ ਬੋਲਦਿਆਂ ਲਿਬਰੇਸ਼ਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ ,ਅਸ਼ਵਨੀ ਕੁਮਾਰ ਲੱਖਣ ਕਲਾਂ, ਵਿਜ ਕੁਮਾਰ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਦੇਸ਼ ਦੀ ਮੋਦੀ ਸਰਕਾਰ ਉੱਪਰ ਦੇਸ਼ ਨੂੰ ਗਲਤ ਲੀਹਾਂ ਤੇ ਲੈ ਜਾਣ ਦੇ ਦੋਸ਼ ਲਾਏ ।ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਨੂੰਨ ਇੱਕ ਦੇਸ਼ ਇੱਕ ਚੋਣ ਦੀ ਆਲੋਚਨਾ ਕਰਦਿਆਂ ਆਗੂਆਂ ਕਿਹਾ ਕਿ ਭਾਰਤ ਵਰਗੇ ਅਸਾਮੀਆਂ ਹਾਲਤਾਂ ਵਰਗੇ ਦੇਸ਼ ਵਿੱਚ ਇਹ ਕਦੇ ਵੀ ਸੰਭਵ ਨਹੀਂ ਹੋ ਸਕਦਾ ਅਤੇ ਇਹ ਸਿੱਧੇ ਸਿੱਧੇ ਤੌਰ ਤੇ ਦੇਸ਼ ਦੇ ਸੰਘੀ ਢਾਂਚੇ ਨੂੰ ਤੋੜਨ ਵਾਲੀ ਗੱਲ ਹੈ।ਚੋਣ ਕਮਿਸ਼ਨ ਵੱਲੋਂ ਮੋਦੀ ਸਰਕਾਰ ਨਾਲ ਮਿਲ ਕੇ ਚੋਣ ਨਿਯਮਾਂ ਵਿੱਚ ਲਿਆਂਦੀਆਂ ਜਾ ਰਹੀਆਂ ਤਬਦੀਲੀਆਂ ਦੀ ਵੀ ਆਲੋਚਨਾ ਕੀਤੀ ਗਈ। ਇਹ ਕਿਹਾ ਗਿਆ ਕਿ ਮੋਦੀ ਸਰਕਾਰ ਦੇਸ਼ ਦੇ ਲੋਕਾਂ ਦੀਆਂ ਮੰਹਿਗਾਈ ,ਬੇਰੁਜ਼ਗਾਰੀ ਅਤੇ ਮਜ਼ਦੂਰਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਮੰਦਰ ਮਸਜਿਦ ਦੀ ਸਿਆਸਤ ਕਰ ਰਹੀ ਹੈ ਜੋ ਦੇਸ਼ ਦੀ ਬਹੁਤ ਘਾਤਕ ਸਿੱਧ ਹੋਵੇਗੀ ਆਗੂਆ ਕਿਹਾ ਕਿ ਸਰਕਾਰਾਂ ਦਾ ਕੰਮ ਧਰਮ ਚਲਾਉਣਾ ਨਹੀਂ, ਸਰਕਾਰਾਂ ਦਾ ਕੰਮ ਦੇਸ਼ ਚਲਾਉਣਾ ਹੁੰਦਾ ਹੈ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਦੇਖਣਾ ਹੁੰਦਾ ਪਰ ਭਾਜਪਾ ਅਤੇ ਆਰਐਸਐਸ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਤੇ ਤੁਰੀਆਂ ਹੋਈਆਂ ਹਨ ਅਤੇ ਦੇਸ਼ ਵਿੱਚ ਅਫਗਾਨਿਸਤਾਨ ਦੇ ਤਾਲੇਬਾਨਾ ਵਰਗਾ ਹਿੰਦੂ ਰਾਸ਼ਟਰ ਸਥਾਪਿਤ ਕਰਨ ਦੀਆਂ ਸਾਜ਼ਸ਼ਾਂ ਚਲਾਈਆਂ ਜਾ ਰਹੀਆਂ ਹਨ। ਮਾਨ ਸਰਕਾਰ ਦੀ ਅਲੋਚਨਾਂ ਕਰਦਿਆਂ ਬੁਲਾਰਿਆ ਕਿਹਾ ਕਿ ਗੁਰਦਾਸਪੁਰ ਦੇ ਕਸਬਾ ਕਲਾਨੌਰ ਇਲਾਕੇ ਦੇ ਤਿੰਨ ਨੌਜਵਾਨਾਂ ਦਾ ਕੀਤਾ ਗਿਆ ਪੀਲੀ ਪੀਤ ਵਿੱਚ ਪੁਲਿਸ ਮੁਕਾਬਲਾ ਕਈ ਪੱਖਾ ਤੋਂ ਸ਼ੱਕੀ ਸੱਕੀ ਲਗਦਾ ਹੈ।ਆਗੂਆਂ ਕਿਹਾ ਕਿ ਦੇਸ਼ ਅਤੇ ਵਿਦੇਸ਼ ਦੀਆਂ ਗੁਪਤਚਰ ਏਜੰਸੀਆਂ ਪੰਜਾਬ ਦੇ ਗਰੀਬ ਅਤੇ ਬੇਰੁਜ਼ਗਾਰਾਂ ਨੌਜਵਾਨਾਂ ਨੂੰ ਵਰਤ ਕੇ ਪੰਜਾਬ ਨੂੰ ਫਿਰ 1990 ਵਿੱਚ ਧਕਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪੁਲਿਸ ਅਤੇ ਮਾਨ ਸਰਕਾਰ ਨੂੰ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੀ ਬਜਾਏ ਭਾਰਤੀ ਏਜੰਸੀਆਂ ਦੀਆਂ ਸ਼ਾਜਿਸ਼ਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਹਾਲਾਤ ਦੁਬਾਰਾ ਪਹਿਲੇ ਦੌਰ ਵਿੱਚ ਨਾ ਚਲੇ ਜਾਣ। ਉਹਨਾਂ ਇਸ ਪੁਲਿਸ ਮੁਕਾਬਲੇ ਦੀ ਉੱਚ ਪੱਧਰੀ ਰੀ ਜਾਂਚ ਦੀ ਵੀ ਮੰਗ ਕੀਤੀ। ਕਾਨਫਰੰਸ ਵਿੱਚ ਬਲਬੀਰ ਸਿੰਘ ਉੱਚਾ ਧਕਾਲਾ, ਨਰਿੰਦਰ ਸਿੰਘ ਮੱਲੀ , ਵਕੀਲ ਹਰਵਿੰਦਰ ਸਿੰਘ ਮੱਲੀ,ਅਮਰੀਕ ਸਿੰਘ ਜੀਵਨ ਚੱਕ, ਦਲਜੀਤ ਰਣਜੀਤ ਬਾਗ, ਪ੍ਰੇਮ ਮਸੀਹ ਸੋਨਾ, ਸੁਖਬੀਰ ਧੂਤ,ਜਸਬੀਰ ਧੂਤ,ਸ਼ਾਮੁ ਮਸੀਹ, ਕਸ਼ਮੀਰ ਚੰਦ ਭਾਗੋਕਾਵਾਂ ,ਗੁਰਦਿਆਲ ਸਿੰਘ, ਅਤੇ ਥੁੜ੍ਹਾਂ ਸਿੰਘ ਭਾਗੋਕਾਵਾਂ ਸ਼ਾਮਲ ਸਨ।


