ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਵੱਲੋਂ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ’ਚ ਸ਼ਰਧਾਲੂਆਂ ਨੂੰ ਆਪਣੀ ਮਰਜੀ ਨਾਲ ਵੋਟ ਦੇਣ ਲਈ ਕਹਿਣਾ ਸ਼ਲਾਘਾਯੋਗ ਫ਼ੈਸਲਾ- ਭਾਈ ਵਿਰਸਾ ਸਿੰਘ ਖਾਲਸਾ ‌

ਗੁਰਦਾਸਪੁਰ

ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)–ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਲਈ ਸਮੂਹ ਪਾਰਟੀਆਂ ਦੇ ਕੌਮੀ ਲੀਡਰ ਧਾਰਮਿਕ ਡੇਰਿਆਂ ਵਿਚੋਂ ਵੋਟਾਂ ਮੰਗਣ ਦੇ ਭੈੜੇ ਰੁਝਾਨ ਮੁਤਾਬਕ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਦੇ ਚਰਨਾਂ’ਚ ਨਕਮਸਤਕ ਹੋਏ ਤੇ ਉਨ੍ਹਾਂ ਤੋਂ ਚੌਣਾਂ ਸਮੇਂ ਮਦਦ ਕਰ ਦੀ ਗੁਹਾਰ ਲਗਾਈ ਤੇ ਕਈ ਤਰ੍ਹਾਂ ਦੇ ਐਲਾਨ ਕੀਤੇ, ਅੱਜ ਚੋਣ ਮੌਕੇ ਉਨ੍ਹਾਂ ਵਲੋਂ ਸਮੂਹ ਪਾਰਟੀਆਂ ਦੇ ਆਗੂਆਂ ਵੱਲੋਂ ਵੋਟਾਂ ਮੰਗਣ ਦੀ ਅਪੀਲ ਨੂੰ ਖਾਰਜ ਕਰਦਿਆਂ ਡੇਰਾ ਸ਼ਰਧਾਲੂਆਂ ਨੂੰ ਆਪਣੀ ਮਰਜ਼ੀ ਅਨੁਸਾਰ ਵੋਟ ਪਾਉਣ ਲਈ ਕਹਿਣ ਨਾਲ ਜਿਥੇ ਸਿਆਸੀ ਆਗੂਆਂ ਨੂੰ ਵੱਡਾ ਧੱਕਾ ਲੱਗਾ ਹੈ ,ਉਥੇ ਡੇਰਾ ਮੁਖੀ ਨੇ ਇਹ ਇਤਿਹਾਸਕ ਫੈਸਲਾ ਲੈ ਕੇ ਇੱਕ ਤੀਰ ਨਾਲ ਦੋ ਸ਼ਿਕਾਰ ਮਾਰੇਂ ਹਨ ,ਲੋਕ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ ਤੇ ਮੰਗ ਕਰ ਰਹੇ ਹਨ, ਕਿ ਅਜਿਹਾ ਫੈਸਲਾ ਹਰ ਡੇਰੇਦਾਰ ਮੁਖੀ ਨੂੰ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਤਾਂ ਕਿ ਸਿਆਸੀਆਂ ਵੱਲੋਂ ਧਾਰਮਿਕ ਸਥਾਨਾਂ ਤੇ ਵੋਟਾਂ ਮੰਗਣ ਵਾਲੇ ਇਸ ਰੁਝਾਨ ਨੂੰ ਖਤਮ ਕੀਤਾ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਡੇਰਾ ਬੱਲਾਂ ਦੇ ਮੁਖੀ ਵੱਲੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ’ਚ ਸ਼ਰਧਾਲੂਆਂ ਨੂੰ ਆਪਣੀ ਮਰਜ਼ੀ ਅਨੁਸਾਰ ਵੋਟ ਪਾਉਣ ਲਈ ਦਿਤੇ ਬਿਆਨ ਦੀ ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਵਧੀਆ ਫੈਸਲਾ ਦੱਸਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ , ਭਾਈ ਖਾਲਸਾ ਅਜ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਰਕਬਾ ਲੁਧਿਆਣਾ ਵਿਖੇ ਇਕ ਧਾਰਮਿਕ ਅਸਥਾਨ ਤੇ ਨਕਮਸਤਕ ਹੋਣ ਆਏਂ ਸਨ ,ਉਨ੍ਹਾਂ ਕਿਹਾ ਡੇਰਾ ਮੁਖੀ ਦੇ ਫੈਸਲੇ ਨਾਲ ਸਮੂਹ ਪਾਰਟੀਆਂ ਨੂੰ ਧੱਕਾ ਲੱਗਾ ਹੈ ,ਪਰ ਲੋਕ ਸ਼ਰਧਾਲੂਆਂ ਨੂੰ ਮਨਭਾਵਨਾਵਾਂ ਨਾਲ ਵੋਟ ਪਾਉਣ ਦਾ ਮੌਕਾ ਮਿਲਿਆ ਹੈ ,ਕਿਉਂਕਿ ਆਮ ਡੇਰੇਦਾਰਾਂ ਵੱਲੋਂ ਸ਼ਰਧਾਲੂਆਂ ਨੂੰ ਕਿਸੇ ਇੱਕ ਪਾਰਟੀ ਨੂੰ ਵੋਟ ਪਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਜੋਂ ਸ਼ਰਧਾਲੂਆਂ ਲਈ ਮੁਸ਼ਕਲ ਪੈਦਾ ਕਰਦਾ ਹੈ, ਭਾਈ ਖਾਲਸਾ ਨੇ ਸਪਸ਼ਟ ਕੀਤਾ, ਡੇਰਾ ਮੁਖੀ ਸੰਤ ਮਹਾਂਪੁਰਸ਼ ਸੰਤ ਬਾਬਾ ਨਿਰੰਜਨ ਦਾਸ ਜੀ ਦਾ ਜਲੰਧਰ ਦੇ ਐਸ ਸੀ ਭਾਈ ਚਾਰੇ ਤੇ ਕਾਫੀ ਪ੍ਰਭਾਵ ਹੈ ਤੇ ਲੱਖਾਂ ਸ਼ਰਧਾਲੂ ਡੇਰੇ ਨਾਲ ਜੁੜੇ ਹੋਏ ਹਨ, ਭਾਈ ਖਾਲਸਾ ਨੇ ਦੱਸਿਆ ਇਸ ਜ਼ਿਮਨੀ ਚੋਣ’ਚ ਅਕਾਲੀ ਦਲ ਬਾਦਲ ਨੂੰ ਬਸਪਾ ਹਮਾਇਤ ਕਰ ਰਹੀ ਹੈ, ਜਦੋਂ ਕਿ ਬਸਪਾ ਨਾਹਰ ਨੇ ਭਾਜਪਾ ਨੂੰ ਹਮਾਇਤ ਕੀਤੀ ਹੋਈ ਹੈ ਅਤੇ ਦੂਜੇ ਪਾਸੇ ਮਰਹੂਮ ਆਗੂ ਸੰਤੋਖ ਚੌਧਰੀ ਐਮਪੀ ਇਕ ਭਰਭਾਵਸਾਲੀ ਐਸ ਆਗੂ ਦੀ ਧਰਮਪਤਨੀ ਕਾਂਗਰਸ ਦੇ ਉਮੀਦਵਾਰ ਹਨ ਭਾਈ ਖਾਲਸਾ ਨੇ ਦੱਸਿਆ ਅਜਿਹੀ ਸਥਿਤੀ’ਚ ਡੇਰਾ ਮੁਖੀ ਇਕ ਪਾਰਟੀ ਜਾਂ ਇੱਕ ਉਮੀਦਵਾਰ ਦੀ ਹਮਾਇਤ ਕਰਦੇ ਹਨ ਤਾਂ ਮੁਸ਼ਕਲ ਪੈਦਾ ਹੁੰਦੀ ਹੈ,ਕਿਉਂਕਿ ਜਿਤ ਕੀ ਪਤਾ ਕਿਸ ਪਾਰਟੀ ਦੀ ਹੋਣੀ ਹੈ ਇਸ ਨੂੰ ਮੁੱਖ ਰੱਖਦਿਆਂ ਡੇਰਾ ਮੁਖੀ ਬੱਲਾਂ ਸੰਤ ਨਿਰੰਜਨ ਦਾਸ ਜੀ ਨੇ ਸ਼ਰਧਾਲੂਆਂ ਨੂੰ ਆਪਣੀ ਮਰਜ਼ੀ ਅਨੁਸਾਰ ਵੋਟ ਪਾਉਣ ਲਈ ਹੁਕਮ ਕਰਕੇ ਇੱਕ ਤੀਰ ਨਾਲ ਦੋ ਸ਼ਿਕਾਰ ਮਾਰੇ ਹਨ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਵੇਂ ਡੇਰੇ ਦੀਆਂ ਧਾਰਮਿਕ ਗਤੀਵਿਧੀਆਂ ਦੀ ਹਮਾਇਤ ਨਹੀਂ ਕਰਦੀ, ਪਰ ਡੇਰਾ ਮੁਖੀ ਦੀ ਇਸ ਸਿਆਸੀ ਸੋਚ ਦੀ ਹਮਾਇਤ ਅਤੇ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਵਾਲਾਂ ਵਧੀਆ ਤੇ ਅਗਾਂਹ ਵਧੂ ਇਤਿਹਾਸਕ ਫੈਸਲਾ ਮੰਨਦੀ ਹੋਈ ਸਮੂਹ ਧਾਰਮਿਕ ਡੇਰਿਆਂ ਦੇ ਆਗੂਆਂ ਨੂੰ ਅਪੀਲ ਕਰਦੀ ਹੈ ਕਿ ਭਵਿੱਖ ਵਿਚ ਡੇਰਾ ਮੁੱਖੀ ਆਂ ਨੂੰ ਅਜਿਹੇ ਫੈਸਲੇ ਲੈਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ,ਤਾਂ ਕਿ ਧਾਰਮਿਕ ਡੇਰਿਆਂ’ਚ ਸਿਆਸੀਆਂ ਵੱਲੋਂ ਵੋਟਾਂ ਮੰਗਣ ਵਾਲੇ ਮਾੜੇ ਰੁਝਾਨ ਨੂੰ ਰੋਕਿਆ ਜਾ ਸਕੇ ਅਤੇ ਡੇਰਾਦਾਰ ਸ਼ਰਧਾਲੂ ਆਪਣੀ ਮਰਜ਼ੀ ਅਨੁਸਾਰ ਵੋਟ ਦਾ ਇਸਤੇਮਾਲ ਕਰ ਸਕਣ, ਭਾਈ ਖਾਲਸਾ ਨੇ ਕਿਹਾ ਸਰਕਾਰਾਂ ਸਤਾ ਸਮੇਂ ਚੌਣਾਂ ਜਿਤਣ ਲਈ ਹਰ ਹੀਲਾ ਵਰਦੀਆਂ ਆਈਆਂ ਹਨ ਤੇ ਇਹ ਸਰਕਾਰ ਵੀ ਅਜਿਹਾ ਜਲੰਧਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ’ਚ ਕਰ ਸਕਦੀ ਹੈ, ਕਿਉਂਕਿ ਇਹ ਜ਼ਿਮਨੀ ਚੋਣ 2024 ਦੀਆਂ ਲੋਕ ਸਭਾ ਦੀਆਂ ਚੋਣਾਂ’ਚ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇਗੀ ਅਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਹਰਪਾਲ ਸਿੰਘ ਦੇਹਿੜੂ ਲੁਧਿਆਣਾ, ਭਾਈ ਲਖਵਿੰਦਰ ਸਿੰਘ ਭਾਈ ਸਵਰਨਜੀਤ ਸਿੰਘ ਮਾਨੋਕੇ ਭਾਈ ਦਿਲਬਾਗ ਸਿੰਘ ਬਾਗੀ ਠੇਕੇਦਾਰ ਗਰਮੀਤ ਸਿੰਘ ਭਾਈ ਅਮਰਜੀਤ ਸਿੰਘ ਰਤਨ ਗੜ੍ਹ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *