ਗੁਰਦਾਸਪੁਰ, 1 ਜੁਲਾਈ (ਸਰਬਜੀਤ ਸਿੰਘ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਸਿਟੀ ਭੁਪਿੰਦਰ ਸਿੰਘ ਕਲੇਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜ਼ਰੂਰੀ ਮੁਰੰਮਤ ਕਰਕੇ 2 ਜੁਲਾਈ ਨੂੰ ਦਿਨ ਮੰਗਲਵਾਰ ਸਵੇਰੇ 11:00 ਵਜੇ ਤੋਂ 3:00 ਵਜੇ ਤੱਕ 11 ਕੇ.ਵੀ. ਐਸ.ਡੀ ਕਾਲਜ ਫੀਡਰ ਜੋ ਕਿ 66 ਕੇ.ਵੀ. ਇੰਪਰੂਵਮੈਂਟ ਟਰੱਸਟ ਤੋਂ ਅਤਿ ਜਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ। ਇਸ ਫੀਡਰ ਅਧੀਨ ਆਉਂਦਾ ਏਰੀਆ ਸ੍ਰੀ ਰਾਮ ਸ਼ਰਨਮ ਕਲੋਨੀ, ਸ੍ਰੀ ਹਰੀ ਦਰਬਾਰ ਕਲੋਨੀ ਦਾ ਕੁਝ ਹਿੱਸਾ,ਮੇਹਰ ਚੰਦ ਰੋਡ, ਤਿੱਬੜੀ ਰੋਡ ਚੌਂਕ ਤੋਂ ਲੈ ਕੇ ਹਨੂੰਮਾਨ ਚੌਕ, ਪੁਲਸ ਲਾਈਨ ਰੋਡ, ਉਂਕਾਰ ਨਗਰ ਮੁਹੱਲਾ, ਸ਼ੰਕਰ ਨਗਰ, ਪੁਲਸ ਲਾਈਨ ਕੰਟਰੋਲ ਰੂਮ, ਬੱਸ ਸਟੈਂਡ ਸਾਈਡ ਏਰੀਏ ਦਾ ਕੁਝ ਹਿੱਸਾ ਅਤੇ ਸੈਕਟਰੀ ਮੁਹੱਲਾ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।