ਭਾਈ ਮਨਪ੍ਰੀਤ ਸਿੰਘ ਕਾਨਪੁਰੀ ਭਵਿੱਖ ਵਿੱਚ ਕਦੇ ਵੀ ਇੰਦੌਰ ਦੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕਰਨ ਲਈ ਨਹੀਂ ਆਉਣਗੇ
ਗੁਰਦਾਸਪੁਰ, 11 ਨਵੰਬਰ (ਸਰਬਜੀਤ ਸਿੰਘ)–ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜਦੋਂ ਇੰਦੌਰ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਵ ਦੇ ਮੱਦੇਨਜਰ ਰੱਖਦੇ ਹੋਏ ਸਮੂਹ ਸਿੱਖ ਸੰਗਤਾਂ ਨੂੰ ਕੀਰਤਨ ਕਰਕੇ ਗੁਰੂ ਨਾਲ ਜੋੜਨ ਵਾਲੇ ਰਾਗੀ ਭਾਈ ਮਨਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਬਿਆਨ ਦਿੱਤਾ ਹੈ ਕਿ 1984 ਵਿੱਚ ਕਾਂਗਰਸ ਨੇ ਸਿੱਖਾਂ ਦੀ ਨਸ਼ਕੁਸ਼ੀ ਕੀਤੀ ਸੀ | ਜਿਸਦੇ ਜਿੰਮੇਵਾਰ ਕਮਲ ਨਾਥ ਦੱਸੇ ਜਾਂਦੇ ਹਨ | ਪਰ ਅੱਜ ਵੇਖਣ ਵਿੱਚ ਆਇਆ ਹੈ ਕਿ ਉਨ੍ਹਾਂ ਨੂੰ ਜੈਕਾਰਿਆ ਦੇ ਗੂੰਜ ਵਿੱਚ ਸਿਰੋਪਾ ਪੈ ਗਿਆ ਹੈ |
ਪ੍ਰੱਸਿਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਨਿਰਦੋਸ਼ ਸਿੱਖਾਂ ਦੇ ਗਲਾ ਵਿੱਚ ਟਾਇਰ ਪਾ ਕੇ ਸਾੜਣ ਵਾਲੀ ਕਾਂਗਰਸ ਦੇ ਆਗੂ ਕਮਲ ਨਾਥ ਨੂੰ ਜਦੋਂ ਸਿਰੋਪਾ ਦਿੱਤਾ ਗਿਆ ਹੈ ਉਨ੍ਹਾਂ ਇਸ ਗੱਲ੍ਹ ਨੂੰ ਸਪਸ਼ੱਟ ਕੀਤਾ ਹੈ ਕਿ ਭਵਿੱਖ ਵਿੱਚ ਉਹ ਕਦੇ ਵੀ ਇੰਦੌਰ ਵਿਖੇ ਕੀਰਤਨ ਕਰਨ ਲਈ ਨਹੀਂ ਆਉਣਗੇ |ਉਨ੍ਹਾਂ ਕਿਹਾ ਕਿ ਸਿੱਖਾਂ ਦੀ ਆਤਮਾ ਮਰ ਚੁੱਕੀ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜੁਲਮਾਂ ਨੂੰ ਦੇਖਦੇ ਹੋਏ ਉਸ ਨੂੰ ਫਟਕਾਰ ਪਾਈ ਸੀ ਅਤੇ ਬਾਬਰ ਨੂੰ ਜਾਬਰ ਕਿਹਾ ਸੀ | ਅੱਜ ਬਾਬੇ ਨਾਨਕ ਦੇ ਸਿੱਖ ਕਿੱਧਰੇ ਜਾ ਰਹੇ ਹਨ | ਉਨ੍ਹਾਂ ਸੰਗਤ ਅਤੇ ਗੁਰਦੁਆਰਾ ਕਮੇਟੀ ਨੂੰ ਰੱਜ ਕੇ ਲਾਹਨਤਾ ਪਾਈਆ ਅਤੇ ਕਿਹਾ ਕਿ ਤੁਹਾਡੇ ਲੋਕਾਂ ਦੀ ਜਮੀਰ ਮਰ ਚੁੱਕੀ ਹੈ | ਜੋ ਆਪਣੇ ਕੌਮ ਦੇ ਕਾਤਲਾਂ ਦਾ ਸਨਮਾਨ ਕਰ ਰਹੇ ਹੋ | ਉਨ੍ਹਾਂ ਕਿਹਾ ਕਿ ਸੰਗਤ ਵਿੱਚ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ | ਜਿਸ ਕਰਕੇ ਮੇਰਾ ਮੰਨ ਦੁੱਖੀ ਹੋਇਆ ਹੈ | ਮੈਂ ਭਵਿੱਖ ਵਿੱਚ ਕਦੇ ਵੀ ਇੰਦੌਰ ਨਹੀਂ ਆਵਾਂਗਾ |


