ਮਾਨਸਾ ਦੇ ਡਾ. ਸੁਖਪਾਲ ਸਿੰਘ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਬਣੇ

ਪੰਜਾਬ

ਗੁਰਦਾਸਪੁਰ, 2 ਸਰਬਜੀਤ (ਸਰਬਜੀਤ ਸਿੰਘ)–ਮਾਨਸਾ ਜ਼ਿਲ੍ਹੇ ਦੇ ਪਿੰਡ ਬੱਪੀਆਣਾ ਦੇ ਜੰਮਪਲ ਡਾ ਸੁਖਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਲਾਇਆ ਗਿਆ ਹੈ। ਉਹ ਇਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਿ੍ੰਸੀਪਲ ਐਕੋਂਮਿਸਟ(ਖੇਤੀਬਾੜੀ ਮਾਰਕੀਟਿੰਗ) ਵਜੋਂ ਤਾਇਨਾਤ ਹਨ। ਉਨ੍ਹਾਂ ਦਾ ਕਿਸੇ ਰਾਜਨੀਤਕ ਪਾਰਟੀ ਨਾਲ ਕੋਈ ਵੀ ਲਗਾਹ ਨਹੀਂ ਹੈ। ਉਹ ਮਾਨਸਾ ਦੇ ਸਪੋਲੀਆ ਪਰਿਵਾਰ ਅਤੇ ਪ੍ਰਸਿੱਧ ਟਰਾਂਸਪੋਰਟਰ ਐਡਵੋਕੇਟ ਸ੍ਰੀ ਹਰਿੰਦਰ ਸ਼ਰਮਾ (ਪੁਨੀਤ ਬੱਸ) ਦੇ ਛੋਟੇ ਬਹਿਨੋਈ ਹਨ।
ਡਾ ਸੁਖਪਾਲ ਸਿੰਘ, ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਤੋਂ ਬੀਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਕਨੋਮਿਕਸ ਦੀ ਮਾਸਟਰ ਡਿਗਰੀ ਬੜੇ ਔਖੇ ਹਾਲਤਾਂ ਚੋਂ ਕਰਨ ਵਾਲੇ ਮਿਹਨਤੀ ਅਤੇ ਹਿੰਮਤੀ ਵਿਦਿਆਰਥੀ ਸਨ।ਉਹ ਲੋੜਵੰਦਾਂ ਦੀ ਹਮੇਸ਼ਾ ਮੱਦਦ ਕਰਨ ਵਾਲੇ ਦਾਨੀ ਪੁਰਸ਼ ਅਤੇ ਯਾਰਾ ਦੇ ਯਾਰ ਪ੍ਰੋਫੈਸਰ ਹਨ। ਉਨ੍ਹਾਂ ਨੇ ਕਿਸਾਨੀ ਖੇਤਰ ਵਿਚ ਬਹੁਤ ਕੰਮ ਕੀਤਾ ਹੈ ਅਤੇ ਕਿਸ਼ਾਨਾਂ ਦੀਆਂ ਖ਼ੁਦਕੁਸ਼ੀਆਂ ਤੋਂ ਲੈਕੇ ਡੁੱਬਦੀ ਕਿਸਾਨੀ ਲਈ ਹਕੂਮਤ ਦੀਆਂ ਮੀਚੀਆਂ ਅੱਖਾਂ ਨੂੰ ਖੋਲ੍ਹਣ ਵਾਲੇ ਆਰਟੀਕਲ ਪੰਜਾਬੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿਚ ਲਿਖੇ ਹਨ। ਕਿਸਾਨੀ ਨੂੰ ਮੰਦਹਾਲੀ ਤੋਂ ਖੁਸ਼ਹਾਲੀ ਵੱਲ ਲਿਜਾਣ ਲਈ ਸੈਂਕੜੇ ਇੰਟਰਵਿਊਆਂ ਦੁਨੀਆਂ ਭਰ ਦੇ ਚੈਨਲਾਂ ਨੂੰ ਦਿੱਤੀਆਂ ਹਨ। ਅਨੇਕਾਂ ਵਾਰ ਵਿਦੇਸ਼ਾਂ ਵਿਚ ਕਿਸਾਨੀ ਦੀ ਨਿੱਘਰਦੀ ਹਾਲਤ ਬਾਰੇ ਸਟੋਰੀਆਂ ਅਤੇ ਭਾਸ਼ਣ ਦਿੱਤੇ ਹਨ। ਉਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ ਦਰਸ਼ਨ ਪਾਲ ਦੇ ਛੋਟੇ ਸਾਂਢੂ ਹਨ। ਉਨ੍ਹਾਂ ਦੇ ਛੋਟੇ ਸਾਲੇ ਪ੍ਰੋਫੈਸਰ ਧਰਮਿੰਦਰ ਸਿੰਘ ਸਪੋਲੀਆ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਪਟਿਆਲਾ ਤੋਂ ਸੰਯੁਕਤ ਸਮਾਜ਼ ਮੋਰਚਾ ਵਲੋਂ ਚੋਣ ਵੀ ਲੜੀ ਸੀ।

Leave a Reply

Your email address will not be published. Required fields are marked *