ਗੁਰਦਾਸਪੁਰ, 2 ਸਿਤੰਬਰ (ਸਰਬਜੀਤ ਸਿੰਘ)–ਵਿਦੇਸ਼ੀ ਚੈਨਲ ਤੋਂ ਮਿਲੀ ਜਾਣਕਾਰੀ ਅਨੁਸਾਰ ਔਰਤਾਂ ਖਿਲਾਫ ਅਪਰਾਧਾ ਦੇ ਮਾਮਲੇ ਵਿੱਚ ਯੂ.ਪੀ ਸਭ ਤੋਂ ਉਤੇ ਹੈ।
ਜਾਣਕਾਰੀ ਮੁਤਾਬਕ ੳੁੱਤਰ ਪ੍ਰਦੇਸ਼ ਵਿੱਚ 56083, ਰਾਜਸਥਾਨ ਵਿੱਚ 40738, ਮਹਾਰਾਸ਼ਟਰ 39526, ਪੱਛਮੀ ਬੰਗਾਲ ਵਿੱਚ 35884, ਉੜੀਸਾ ਵਿੱਚ 31352 ਅਤੇ ਪੰਜਾਬ ਵਿੱਚ 5662 ਔਰਤਾਂ ਖਿਲਾਫ ਅਪਰਾਧਾ ਦੇ ਮਾਮਲੇ ਹੈ। ਇਸ ਤੋਂ ਇਲਾਵਾ ਹੋਰ ਜਾਣਕਾਰੀ ਅਨੁਸਾਰ ਕੌਮੀ ਅਪਰਾਧ ਰਿਕਾਰਡ ਬਿਓਰੀ ਦੀ ਨਵੀਂ ਰਿਪੋਰਟ ਅਨੁਸਾਰ 2021 ਵਿੱਚ ਭਾਰਤ ਵਿੱਚ ਬਲਾਤਕਾਰ ਦੇ 31677 ਮਾਮਲੇ ਦਰਜ ਕੀਤੇ ਗਏ।ਭਾਵ ਪ੍ਰਤੀ ਦਿਨ ਔਸਤਨ 86 ਮਾਮਲੇ ਹਨ। ਇਸਦੇ ਨਾਲ ਹੀ ਉਸ ਸਾਲ ਪ੍ਰਤੀ ਘੰਟਾ ਔਰਤਾ ਵਿਰੁੱਧ ਅਪਰਾਧ ਦੇ 49 ਮਾਮਲੇ ਦਰਜ ਕੀਤੇ ਗਏ। ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਬਿਊਰੋ ਦੀ ਕ੍ਰਾਇਮ ਇੰਨ ਇੰਡੀਆ 2021 ਰਿਪੋਰਟ ਅਨੁਸਾਰ ਸਾਲ 2020 ਵਿੱਚ ਬਲਾਤਕਾਰ ਦੇ 28046 ਮਾਮਲੇ ਦਰਜ ਕੀਤੇ ਗਏ ਸਨ। ਜਦੋਂ ਕਿ 2019 ’ਚ 32033 ਮਾਮਲੇ ਦਰਜ ਕੀਤੇ ਗਏ ਹਨ।


