ਵਿਦਿਆਰਥੀਆ ਦੇ ਸੁਨਹਿਰੀ ਭਵਿੱਖ ਲਈ ਵਚਨਬੱਧ ਹਾਂ : ਇੰਜੀ:ਸੰਦੀਪ ਕੁਮਾਰ
ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)–ਸੀ.ਬੀ.ਏ. ਇੰਫੋਟੈਕ ਦੇ ਐਮ.ਡੀ. ਇੰਜੀਨੀਅਰ ਸੰਦੀਪ ਕੁਮਾਰ ਨੇ ਦੱਸਿਆ ਕਿ ਜਿਲਾ ਗੁਰਦਾਸਪੁਰ ਅੰਦਰ ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਕੋਚਿੰਗ ਦੇਣ ਵਾਲੀ ਸੀ.ਬੀ.ਏ ਇੰਫੋਟੈਕ ਨੂੰ 2022 ਦੀ ਬੈਸਟ ਇੰਸਟੀਚਿਊਟ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ।
ਉਨਾਂ ਦੱਸਿਆ ਕਿ ਕਾਇਟਸ ਕਰਾਫਟ ਪ੍ਰੋਡਕਸ਼ਨ ਈ.ਈ.ਏ ਵੱਲੋਂ ਕਰਵਾਈ ਗਈ ਕਾਨਫਰੰਸ ਵਿੱਚ ਸੀ.ਬੀ.ਏ. ਇਫੋਟੈਕ ਨੂੰ ਬੈਸਟ ਕੰਪਿਊਟਰ ਅਤੇ ਆਈ.ਟੀ ਟ੍ਰੇਨਿੰਗ ਇੰਸਟੀਚਿਊਟ 2022 ਦਾ ਅਵਾਰਡ ਦਿੱਤਾ ਗਿਆ। ਉਨਾਂ ਕਿਹਾ ਕਿ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੇੈ ਕਿ ਪੂਰੇ ਜਿਲੇ ਵਿੱਚੋਂ ਸਾਡੀ ਸੰਸਥਾ ਨੂੰ ਇਹ ਮਾਣ ਬਖਸ਼ਿਆ ਗਿਆ ਹੈ। ਇੰਜੀਨੀਅਰ ਸੰਦੀਪ ਕੁਮਾਰ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਨੌਜਵਾਨਾਂ ਨੂੰ ਆਈ.ਟੀ. ਅਤੇ ਕੰਪਿਊਟਰ ਨਾਲ ਸਬੰਧਤ ਕੋਚਿੰਗ ਦੇਣਾ ਹੈ ਅਤੇ ਸਾਡਾ ਮੁੱਖ ਮਕਸਦ ਇਹ ਰਹਿੰਦਾ ਹੈ ਕਿ ਜਿਹੜਾ ਵਿਦਿਆਰਥੀ ਸਾਡੇ ਕੋਲੋਂ ਕੋਚਿੰਗ ਲਵੇ ਉਸ ਦਾ ਭਵਿੱਖ ਵਧੀਆ ਹੋਵੇ। ਇੰਜੀਨੀਅਰ ਸੰਦੀਪ ਕੁਮਾਰ ਨੇ ਕਿਹਾ ਕਿ ਇਹ ਐਵਾਰਡ ਜੋ ਸੀ.ਬੀ.ਏ. ਇੰਫੋਟੈਕ ਨੂੰ ਮਿਲਿਆ ਹੈ ਉਸ ਪਿੱਛੇ ਸਾਡੇ ਸਮੁੱਚੇ ਸਟਾਫ ਦੀ ਸਖ਼ਤ ਮਿਹਨਤ ਹੈ। ਮੈਂ ਆਪਣੀ ਪੂਰੀ ਟੀਮ ਨੂੰ ਵੀ ਬੈਸਟ ਕੰਪਿਊਟਰ ਅਤੇ ਆਈ.ਟੀ ਕੋਚਿੰਗ ਇੰਸਟੀਚਿਊਟ ਦਾ ਅਵਾਰਡ ਮਿਲਣ ਤੇ ਵਧਾਈ ਦਿੰਦਾ ਹਾਂ।


