ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਿੱਖ਼ਾਂ ਦੀ ਮੰਨੀ ਜਾਂਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੇ ਕੌਮੀ ਇਨਸਾਫ ਮੋਰਚਾ ਦੇ ਕੁਝ ਕੁ ਆਗੂਆਂ ਵਲੋਂ ਕੀਤੇ ਗਏ ਹਮਲੇ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕੀਤੀ ਅਤੇ ਮੋਰਚੇ ਦੀ ਅਗਵਾਈ ਕਰ ਰਹੀ ਜਥੇਦਾਰ ਹਵਾਰਾ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਵਾਉਣ ਦੀ ਲੋੜ ਤੇ ਜ਼ੋਰ ਦੇਣ ਕਿ ਇਹ ਹਮਲਾ ਕਿੰਨਾ ਕਾਰਨਾਂ ਕਰਕੇ ਕੀਤਾ ਗਿਆ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਕਈ ਕੌਮੀ ਮਸਲਿਆਂ ਨੂੰ ਲੈ ਕੇ ਲਾਏ ਗਏ ਇਸ ਮੋਰਚੇ ਦੀ ਕਾਮਯਾਬੀ ਲਈ ਸਮੁੱਚੇ ਸਿੱਖ ਪੰਥ ਦੀ ਇੱਕ ਜੁੱਟਤਾ ਬਹੁਤ ਹੀ ਜ਼ਰੂਰੀ ਹੈ ਅਤੇ ਇਸ ਹਮਲੇ ਕਾਰਨ ਮੋਰਚੇ ਦੀ ਇਕ ਜੁੱਟਤਾ ਵਿਚ ਫਰਕ ਪੈ ਸਕਦਾ ਹੈ ਜੋਂ ਮੋਰਚੇ ਦੀ ਸਫਲਤਾ ਵਿਚ ਵਿਗਨ ਪਾ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਹਮਲੇ ਦੀ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਜਾਂਚ ਮੋਰਚੇ ਦੀ ਅਗਵਾਈ ਕਰ ਰਹੀ ਜਥੇਦਾਰ ਹਵਾਰਾ ਕਮੇਟੀ ਨੂੰ ਕਰਵਾਉਣੀ ਚਾਹੀਦੀ ਹੈ ਅਤੇ ਅਗੇ ਤੋਂ ਮੋਰਚੇ’ਚ ਸ਼ਾਮਲ ਹੋਣ ਆਏ ਕਿਸੇ ਵੀ ਵਿਅਕਤੀ ਨਾਲ ਭੱਦਾ ਦੁਰਵਿਹਾਰ ਰੋਕਿਆ ਜਾਣਾ ਚਾਹੀਦਾ ਹੈ ਤਾਂ ਹੀ ਕੇਂਦਰ ਸਰਕਾਰ ਨਾਲ ਲਾਏ ਮੋਰਚੇ ਨੂੰ ਕਾਮਯਾਬੀ ਵਾਲੇ ਪਾਸੇ ਲਿਜਾਇਆ ਜਾ ਸਕਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੇ ਕੀਤੇ ਹਮਲੇ ਦੀ ਨਿੰਦਾ ਅਤੇ ਮੋਰਚੇ ਦੀ ਅਗਵਾਈ ਕਰਨ ਵਾਲੀ ਹਵਾਰਾ ਕਮੇਟੀ ਤੋਂ ਅਜਿਹੇ ਹਮਲੇ ਰੋਕਣ ਦੀ ਅਪੀਲ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤਾ ਉਹਨਾਂ ਕਿਹਾ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੋਰਚੇ ਕਮੇਟੀ ਦੇ ਕੁਝ ਮੈਂਬਰਾਂ ਵਲੋਂ ਧਾਮੀ ਨੂੰ ਸਟੇਜ ਤੇ ਬੋਲਣ ਤੋਂ ਪਹਿਲਾਂ ਛੇ ਸੱਤ ਮੰਗਾਂ ਦਾ ਜੁਆਬ ਉਸੇ ਵਕਤ ਦੇਣ ਲਈ ਕਿਹਾ ਗਿਆ ਸੀ ਜੋਂ ਉਹ ਨਹੀਂ ਦੇ ਸਕੇ ਭਾਈ ਖਾਲਸਾ ਇਸ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਉਸ ਹਮਲਾ ਕਰਕੇ ਇਕ ਸਦੇ ਬੰਦੇ ਨੂੰ ਬੇਇਜਤ ਕਰੋਂ ਤੇ ਮੋਰਚੇ’ਚ ਫੁੱਟ ਪਾਉਣ ਦਾ ਯਤਨ ਕਰੋ। ਭਾਈ ਖਾਲਸਾ ਨੇ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਵਲੋਂ ਇਸ ਹਮਲੇ ਦੀ ਨਿੰਦਾ ਕਰਨ ਦੀ ਸ਼ਲਾਘਾ ਦੇ ਨਾਲ ਨਾਲ ਕਿਹਾ ਕਿ ਅਗਰ ਜਥੇਦਾਰ ਸਾਹਿਬ ਜੀ ਨੇ ਛੇ ਸੌ ਬਾਠ ਸਰੂਪਾਂ ਦੇ ਲਾ ਪਤਾ ਹੋਣ ਸਬੰਧੀ ਇਨਸਾਫ਼ ਮੰਗ ਰਹੇ ਪੰਥਕ ਆਗੂਆਂ ਤੇ ਬਾਦਲਕਿਆਂ ਦੀ ਟਾਸਕ ਫੋਰਸ ਵਲੋਂ ਡਾਂਗਾ ਵਰ੍ਹਾਉਣ ਵਾਲੀ ਘਟਨਾ ਦੀ ਨਿੰਦਾ ਕੀਤੀ ਹੁੰਦੀ ਤਾਂ ਅੱਜ ਕੌਮ ਵਿੱਚ ਏਕਤਾ ਹੋਣੀ ਲਾਜ਼ਮੀ ਸੀ । ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਏ ਹਮਲੇ ਦੀ ਨਿੰਦਾ ਕਰਦੀ ਹੈ ਉਥੇ ਕੌਮੀ ਇਨਸਾਫ ਮੋਰਚਾ ਦੀ ਅਗਵਾਈ ਕਰ ਰਹੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬੇਨਤੀ ਕਰਦੀ ਹੈ ਕਿ ਉਹ ਮੋਰਚੇ ਦੀ ਦੇਖ ਰੇਖ ਕਰਨ ਵਾਲੀ ਹਵਾਰਾ ਕਮੇਟੀ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ ਦੀ ਲੋੜ ਤੇ ਜ਼ੋਰ ਦੇਣ ਕਿ ਅਗੇ ਤੋਂ ਮੋਰਚੇ’ਚ ਚਲ ਕੇ ਆਉਣ ਵਾਲੇ ਹਰ ਵਿਅਕਤੀ ਦਾ ਸਤਕਾਰ ਕਰਨ ਕਿਉਂਕਿ ਕੇ ਕੌਮੀ ਇਨਸਾਫ ਮੋਰਚਾ ਦੀ ਵੱਡੀ ਕਾਮਯਾਬੀ ਲਈ ਸਮੁੱਚੇ ਸਿੱਖ ਪੰਥ ਦੀ ਏਕਤਾ ਬਹੁਤ ਹੀ ਜ਼ਰੂਰੀ ਹੈ ਅਤੇ ਅਜਿਹੀਆਂ ਘਟਨਾਵਾਂ ਮੋਰਚਾ ਨੂੰ ਕਾਮਯਾਬ ਕਰਨ ਵਿਚ ਵਿਗਨ ਪਾ ਸਕਦੀਆਂ ਹਨ ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਸੁਖਦੇਵ ਸਿੰਘ ਮੱਖੂ ਭਾਈ ਗੁਰਮੀਤ ਸਿੰਘ ਠੇਕੇਦਾਰ ਮੱਖੂ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਸਿੰਘ ਧਰਮਕੋਟ ਭਾਈ ਬਲਦੇਵ ਸਿੰਘ ਹੁਸ਼ਿਆਰਪੁਰ ਤੋਂ ਇਲਾਵਾ ਕਈ ਫੈਡਰੇਸ਼ਨ ਕਾਰਕੁੰਨ ਹਾਜਰ ਸਨ
