ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)–ਗੁਰਦਾਸਪੁਰ ਦੇ ਪ੍ਰਸਿੱਧ ਵਕੀਲ ਅਰਵਿੰਦ ਦੱਤਾ (64) ਜੋ ਕਿ ਸੰਖੇਪ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਹਨ। ਜਿਨਾਂ ਦਾ ਬੀਤੇ ਦਿਨ ਬਟਾਲਾ ਰੋਡ ’ਤੇ ਸਥਿਤ ਸਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਜਿਨਾਂ ਦੀ ਚਿਖਾ ਨੂੰ ਅਗਨੀ ਉਨਾਂ ਦੇ ਵੱਡੇ ਸਪੁੱਤਰ ਨੇ ਦਿੱਤੀ।
ਵਰਣਯੋਗ ਹੈ ਕਿ ਉਨਾਂ ਤਕਰੀਬਨ 40 ਸਾਲ ਬਤੌਰ ਵਕੀਲ ਗੁਰਦਾਸਪੁਰ ਵਿੱਚ ਪ੍ਰੈਕਟਿਸ ਕੀਤੀ। ਉਨਾਂ ਦੇ ਦੋ ਬੱਚੇ ਹਨ। ਜਿਨਾਂ ਵਿੱਚ ਪੁੱਤਰ ਦਿੱਲੀ ਵਿੱਚ ਬੈਂਕ ਅਫਸਰ ਹਨ। ਜਦੋਂ ਕਿ ਉਨਾਂ ਲੜਕੀ ਜੂਡੀਸ਼ੀਅਲ ਮਜਿਸਟਰੈਟ ਪੰਜਾਬ ਵਿੱਚ ਸੇਵਾ ਨਿਭਾ ਰਹੀ ਹੈ। ਉਹ ਬਹੁਤ ਹੀ ਮਿੱਠੜ ਬੋਲਣ ਸੁਭਾਵ ਦੇ ਮਾਲਕ ਸਨ। ਉਹ ਲੋੜਵੰਦਾਂ ਦੇ ਕੋਰਸ ਕੇਸ ਮੁੱਫਤ ਵਿੱਚ ਲੜਦੇ ਸਨ। ਉਨਾਂ ਦੇ ਸੰਸਕਾਰ ਮੌਕੇ ’ਤੇ ਜੂਡੀਸ਼ੀਅਲ ਮਾਨਯੋਗ ਜੱਜ ਗੁਰਦਾਸਪੁਰ ਤੋਂ ਇਲਾਵਾ ਪੂਰੇ ਪੰਜਾਬ ਦੇ ਜੱਜ ਸਾਹਿਬਾਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੇ ਦੁੱਖ ਸਾਂਝਾ ਕੀਤਾ।

ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਰਮਨ ਬਹਿਲ ਜੋ ਕਿ ਪੇਸ਼ੇ ਵੱਜੋਂ ਇੱਕ ਬਹੁਤ ਵੱਡੇ ਵਕੀਲ ਵੀ ਗੁਰਦਾਸਪੁਰ ਵਿੱਚ ਰਹੇ ਹਨ। ਉਨਾਂ ਦਾ ਇਸ ਪਰਿਵਾਰ ਨੇ ਬਹੁਤ ਪਿਆਰ ਸੀ। ਜਿਸ ਕਰਕੇ ਉਹ ਉਚੇਚੇ ਤੌਰ ’ਤੇ ਇੰਨਾਂ ਦੇ ਘਰ ਅਤੇ ਸ਼ਮਸ਼ਾਨਘਾਟ ਵਿੱਚ ਵੀ ਪਹੁੰਚੇ। ਰਮਨ ਬਹਿਲ ਨੇ ਗੈਰ ਰਸਮੀ ਤੌਰ ’ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਨਾਲ ਅਰਵਿੰਦ ਦੱਤਾ ਜੀ ਦਾ ਬਹੁਤ ਹੀ ਪਿਆਰ ਸੀ ਅਤੇ ਇੰਨਾਂ ਹਰ ਪੱਖੋਂ ਹੀ ਮੇਰੀ ਮੱਦਦ ਕੀਤੀ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਬਟਾਲਾ, ਪਠਾਨਕੋਟ ਦੇ ਐਡਵੋਕੇਟਸ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਪਰਿਵਾਰ ਨੇ ਹਮਦਰਦੀ ਪ੍ਰਗਟਾਈ ਹੈ।
ਉਨਾਂ ਦੇ ਵੱਡੇ ਭਰਾ ਐਡਵੋਕੇਟ ਅਸ਼ਵਨੀ ਕੁਮਾਰ ਦੱਤਾ ਨੇ ਦੱਸਿਆ ਕਿ ਉਨਾਂ ਦੀ ਅੰਤਿਮ ਰਸਮ ਪੱਗੜੀ 29 ਅਗਸਤ ਨੂੰ ਦੁਪਹਿਰ 12 ਤੋਂ 1 ਵਜੇ ਪ੍ਰੈਜੀਡੈਂਟ ਪਾਰਕ ਵਿਖੇ ਕਰਵਾਈ ਜਾਵੇਗੀ।



