ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)–ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਦਰਬਾਰ ਸਾਹਿਬ ਵਿਖੇ ਸਮੂਹ ਚਾਇਨਲਾਂ ਨੂੰ ਗੁਰਬਾਣੀ ਫ੍ਰੀ ਪ੍ਰਸਾਰਨ ਦੇਣ ਹਿੱਤ ਪੰਜਾਬ ਵਿਧਾਨ ਸਭਾ’ਚ ਲਿਆਂਦੇ ਨਵੇਂ ਗੁਰਦੁਆਰਾ ਸੁਧਾਰ ਐਕਟ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ,ਅਖੇ ਜੀ ਪੰਡਤ ਜਵਾਹਰ ਲਾਲ ਨਹਿਰੂ ਤੇ ਮਾਸਟਰ ਤਾਰਾ ਸਿੰਘ ਤਹਿਤ ਹੋਏ ਸਮਝੌਤੇ ਮੁਤਾਬਿਕ ਗੁਰਦੁਆਰਾ ਸੁਧਾਰ ਐਕਟ ਵਿੱਚ ਸੋਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੋਂ ਜਨਜੂਰੀ ਲੈ ਬਿਨਾਂ ਨਹੀਂ ਕੀਤੀ ਜਾ ਸਕਦੀ, ਇਸ ਦੇ ਨਾਲ ਹੀ ਜਨਰਲ ਇਜਲਾਸ ਵਿੱਚ ਬਾਦਲਕਿਆਂ ਦੇ ਲਫਾਫਾ ਕਲਚਰ ਰਾਹੀਂ ਐਸ ਜੀ ਪੀ ਸੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਚਾਰ ਹੋਰ ਮਤੇ ਵੀ ਸਰਕਾਰ ਵਿਰੁੱਧ ਪਾਸ ਕੀਤੇ ਗਏ, ਜਦੋਂ ਕਿ ਇਸ ਜਨਰਲ ਇਜਲਾਸ ਵਿੱਚ ਐਸ ਜੀ ਪੀ ਸੀ ਮੈਂਬਰਾਂ ਨੂੰ ਇਜਲਾਸ ਦਾ ਕੋਈ ਏਜੰਡਾ ਹੀ ਦੱਸਿਆ ਗਿਆ ਅਤੇ ਨਾਂ ਹੀ ਆਪਣੀ ਆਤਮਾ ਜ਼ਮੀਰ ਅਨੁਸਾਰ ਲੋਕਾਂ ਦੇ ਚੁਣੇ ਹੋਏ ਕਿਸੇ ਮੈਂਬਰ ਨੂੰ ਬੋਲਣ ਦਾ ਮੌਕਾ ਦਿਤਾ ਗਿਆ ,ਅਤੇ ਜਿਨ੍ਹਾਂ ਨੇ ਬੋਲਣ ਦੀ ਜੁਰਅਤ ਕੀਤੀ ਉਨ੍ਹਾਂ ਨੂੰ ਪ੍ਰਧਾਨ ਵੱਲੋਂ ਬੋਲਣ ਤੋਂ ਬੰਦ ਕਰ ਦਿੱਤਾ ਗਿਆ,ਇਸ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਇਹ ਜਨਰਲ ਇਜਲਾਸ ਸਿਰਫ ਦਰਬਾਰ ਸਾਹਿਬ ਤੋਂ ਬਾਦਲਕਿਆਂ ਦੇ ਪੀਟੀਸੀ ਗੁਰਬਾਣੀ ਪ੍ਰਸਾਰਣ ਨੂੰ ਕਾਇਮ ਰੱਖਣ ਤੇ ਹੋਰ ਕਿਸੇ ਚਾਇਨਲ ਨੂੰ ਸਰਬਸਾਂਝੀ ਗੁਰਬਾਣੀ ਦਾ ਪ੍ਰਸਾਰਣ ਨਾਂ ਕਰਨ ਦੇਣ ਲਈ ਸਰਕਾਰ ਤੇ ਲੋਕ ਸ਼ਕਤੀ ਰਾਹੀਂ ਦਬਾਅ ਬਣਾਉਣ ਅਤੇ ਬਾਦਲਕਿਆਂ ਦੀ ਡਿੱਗ ਚੁੱਕੀ ਸਿਆਸੀ ਹੋਂਦ ਨੂੰ ਫਿਰ ਤੋਂ ਸਰਗਰਮ ਕਰਨ ਹਿੱਤ ਰੱਖਿਆ ਗਿਆ ਸੀ ਇਥੇ ਹੀ ਬੱਸ ਨਹੀਂ? ਇਸ ਜਨਰਲ ਇਜਲਾਸ ਵਿੱਚ ਸਿੱਖ ਕੌਮ ਦੇ ਕਿਸੇ ਵੀ ਕੌਮੀ ਧਾਰਮਿਕ ਮੁੱਦੇ ਨੂੰ ਨਹੀਂ ਚੁੱਕਿਆ ਗਿਆ, ਇਸ ਜਨਰਲ ਇਜਲਾਸ ਵਿੱਚ ਲੋਕਾਂ ਨੂੰ ਸਰਕਾਰ ਵਿਰੁੱਧ ਗੁਮਰਾਹ ਕੀਤਾ ਗਿਆ ,ਕਿ ਸਰਕਾਰ ਦਰਬਾਰ ਸਾਹਿਬ ਤੇ ਕਾਬਜ ਹੋਣ ਲਈ ਯਤਨਸ਼ੀਲ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਬਾਦਲਾਂ ਦੀ ਸਿਆਸੀ ਹੋਂਦ ਬਚਾਉਣ ਤੇ ਧਰਮੀਂ ਲੋਕਾਂ ਨੂੰ ਗੁੰਮਰਾਹ ਕਰਨ ਹਿੱਤ ਸੱਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਇਜਲਾਸ ਵਾਲੀ ਲੋਕ ਵਿਰੋਧੀ ਨੀਤੀ ਦੀ ਨਿੰਦਾ ਕਰਦੀ ਹੈ ਉਥੇ ਜਨਰਲ ਇਜਲਾਸ ਵਿਚ ਸਰਕਾਰ ਵਿਰੁੱਧ ਪਾਸ ਕੀਤੇ ਮਤਿਆਂ ਨੂੰ ਪ੍ਰਵਾਨਗੀ ਨਹੀਂ ਦਿੰਦੀ ਅਤੇ ਮੰਗ ਕਰਦੀ ਹੈ ਕਿ ਸਭਾ ਤੋਂ ਪਹਿਲਾਂ ਲੋਕਾਂ ਦੀ ਮੰਗ ਅਨੁਸਾਰ ਦਰਬਾਰ ਸਾਹਿਬ ਤੋਂ ਪੀਟੀਸੀ ਦਾ ਕੀਰਤਨ ਪ੍ਰਸ਼ਾਰਨ ਤੁਰੰਤ ਬੰਦ ਕਰਕੇ ਸਮੂਹ ਚੈਨਲਾਂ ਨੂੰ ਦਰਬਾਰ ਸਾਹਿਬ ਤੋਂ ਸਰਬਸਾਂਝੀ ਬਾਣੀ ਦੇ ਪ੍ਰਸਾਰਣ ਦਾ ਖੁਲਾ ਮੌਕਾ ਦਿੱਤਾ ਜਾਵੇ, ਜਿਸ ਦੇ ਸਿੱਟੇ ਵਜੋਂ ਪੰਜਾਬ ਸਰਕਾਰ ਨੂੰ ਗੁਰੂਦੁਆਰਾ ਸੁਧਾਰ ਐਕਟ ਵਿੱਚ ਸੋਧ ਕਰਨ ਲਈ ਮਜਬੂਰ ਹੋਣਾ ਪਿਆ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਸਰਕਾਰ ਵਿਰੁੱਧ ਕੀਤੇ ਚਾਰ ਮਤਿਆਂ ਦੀ ਨਿੰਦਾ ਅਤੇ ਦਰਬਾਰ ਸਾਹਿਬ ਤੋਂ ਸਰਬਸਾਂਝੀ ਗੁਰਬਾਣੀ ਦਾ ਕੀਰਤਨ ਪ੍ਰਸ਼ਾਰਨ ਸਮੂਹ ਚਾਇਨਲਾਂ ਰਾਹੀਂ ਲੋਕਾਂ ਨੂੰ ਫ੍ਰੀ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਉਨ੍ਹਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ 1920 ਨੂੰ ਅਕਾਲੀ ਦਲ ਹੋਂਦ ਵਿੱਚ ਆਈ ਤੇ ਉਸ ਤੋਂ ਬਾਅਦ ਕਈ ਵਾਰ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੋਂ ਹੀ ਮਨਜ਼ੂਰੀ ਲੈਣੀ, ਕਿਉਂਕਿ ਉਸ ਵਕਤ ਚੁਣੀ ਹੋਈ ਲੋਕਾਂ ਦੀ ਕਮੇਟੀ ਬਾਦਲਕਿਆਂ ਦੀ ਗੁਲਾਮ ਨਹੀਂ ਸੀ, ਉਹਨਾਂ ਭਾਈ ਖਾਲਸਾ ਨੇ ਆਖਿਆ ਹੁਣ ਤਾਂ ਸਰਕਾਰ ਨੇ 13 ਸਾਲ ਤੋਂ ਬਾਦਲਕਿਆਂ ਦੇ ਕਹਿਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੀ ਨਹੀਂ ਕਰਵਾਈਆਂ ਅਤੇ ਬਾਦਲਕੇ ਕੇਂਦਰ ਸਰਕਾਰਾਂ ਦੇ ਸਹਾਰੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧੱਕੇ ਨਾਲ ਕਾਬਜ਼ ਹੋਏ ਬੈਠੇ ਹਨ ਖਾਲਸਾ ਨੇ ਕਿਹਾ ਅਜਿਹੀ ਸਥਿਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਤਮਾਂ ਜ਼ਮੀਰ ਵੇਚ ਚੁੱਕੇ ਆਰਜ਼ੀ ਮੈਂਬਰਾਂ ਵਾਲੇ ਜਨਰਲ ਇਜਲਾਸ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਤੇ ਮਾਸਟਰ ਤਾਰਾ ਸਿੰਘ ਵਿਚਕਾਰ ਹੋਏ ਸਮਝੌਤੇ ਦਾ ਭੋਗ ਹੀ ਪੈ ਚੁੱਕਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਬਾਦਲਕਿਆਂ ਨੂੰ ਧੱਕੇ ਮਾਰ ਮਾਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਗੁਰਦੁਆਰਿਆਂ ਵਿੱਚੋਂ ਕੱਢਿਆ ਜਾ ਸਕੇ ਅਤੇ ਸਮੂਹ ਚਾਇਨਲਾਂ ਨੂੰ ਸਰਬਸਾਂਝੀ ਗੁਰਬਾਣੀ ਦਾ ਪ੍ਰਸਾਰਣ ਵਿਸ਼ਵ ਦੇ ਲੋਕਾਂ ਤੱਕ ਫ੍ਰੀ ਪਹੁਚਾਉਣ ਦਾ ਉਪਰਾਲਾ ਕੀਤਾ ਜਾ ਸਕੇ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਦੇ ਫਲਸਫੇ ਵਾਲੇ ਪ੍ਰਚਾਰ ਪ੍ਰਸਾਰ ਨੂੰ ਵਿਸ਼ਵ ਦੀ ਦੁਨੀਆਂ ਦੇ ਲੋਕਾਂ ਵਿਚ ਵੱਡਿਆਂ ਜਾਂ ਸਕੇਂ । ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਕਸ਼ਮੀਰ ਸਿੰਘ ਜਲਾਲਾਬਾਦ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਆਦਿ ਆਗੂ ਹਾਜਰ ਸਨ । ਤੇ