ਸਕੂਲਾਂ ਦੇ ਬੱਚਿਆਂ ਨੂੰ ਵੰਡੀ ਜਾਵੇਗੀ ਸਟੇਸ਼ਨਰੀ : ਪ੍ਰਿੰਸੀਪਲ ਲਛਮਣ ਸਿੰਘ
ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)– ਸੀਨੀਅਰ ਸਿਟੀਜਨ ਫੋਰਮ ਦੀ ਅਹਿਮ ਮੀਟਿੰਗ ਪ੍ਰਿੰਸੀਪਲ ਲਛਮਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ , ਜਿਸ ਵਿੱਚ ਜ਼ਿਲ੍ਹਾ ਵਣ ਅਫ਼ਸਰ ਜਲੰਧਰ ਜਰਨੈਲ ਸਿੰਘ ਬਾਠ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਸਿਟੀਜਨ ਫੋਰਮ ਦੇ ਪ੍ਰਧਾਨ ਪ੍ਰਿੰਸੀਪਲ ਲਛਮਣ ਸਿੰਘ ਨੇ ਦੱਸਿਆ ਕਿ ਸਮੂਹ ਮੈਂਬਰਾਂ ਦੀ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸਮਾਜ ਭਲਾਈ ਦੇ ਕੰਮ ਕਰਨ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਉਪਰੰਤ ਉਨ੍ਹਾਂ ਦੇ ਮੈਂਬਰਾਂ ਵੱਲੋਂ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲ ਵਿਜਟ ਕਰਕੇ ਲੋੜਵੰਦ ਬੱਚਿਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਟੇਸ਼ਨਰੀ ਅਤੇ ਜ਼ਰੂਰੀ ਵਸਤੂਆਂ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫੋਰਮ ਵੱਲੋਂ ਸਮੇਂ-ਸਮੇਂ ਤੇ ਹੋਰ ਵੀ ਸਮਾਜ ਭਲਾਈ ਦੇ ਸਮਾਜ ਭਲਾਈ ਦੇ ਕਾਰਜਾਂ ਲਈ ਯੋਜਨਾਬੰਦੀ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਜ਼ਿਲ੍ਹਾ ਵਣ ਅਫ਼ਸਰ ਜਲੰਧਰ ਜਰਨੈਲ ਸਿੰਘ ਬਾਠ ਨੇ ਕਿਹਾ ਕਿ `ਹਰ ਮਨੁੱਖ ਲਾਵੇ ਇੱਕ ਰੁੱਖ ‘ ਦੇ ਨਾਅਰੇ ਤਹਿਤ ਪੌਦੇ ਲਗਾ ਵਾਤਾਵਰਨ ਦੀ ਸੁੱਧਤਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਇਸ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਇਸ ਦੌਰਾਨ ਗੁਰਦਰਸ਼ਨ ਸਿੰਘ , ਨਵਤੇਜਪਾਲ ਸਿੰਘ ਪਨੇਸਰ , ਪ੍ਰਿੰਸੀਪਲ ਨਾਨਕ ਸਿੰਘ, ਸਵਿੰਦਰ ਸਿੰਘ ਸੰਧੂ, ਡਾ. ਗੁਰਵਿੰਦਰ ਸਿੰਘ ਰੰਧਾਵਾ, ਜਸਵੰਤ ਸਿੰਘ ਖਹਿਰਾ, ਅਰਵਿੰਦਰਪਾਲ ਸਿੰਘ, ਕੁਲਵੰਤ ਸਿੰਘ ਬੇਦੀ, ਦਰਸ਼ਨ ਲਾਲ, ਸਵਰਨ ਸਿੰਘ, ਮਨੋਹਰ ਲਾਲ ਸ਼ਰਮਾ, ਕੁਲਵੰਤ ਸਿੰਘ , ਸੁਲੱਖਣ ਸਿੰਘ, ਰਾਜਬੀਰ ਸਿੰਘ ਔਲਖ, ਡਾ. ਸਤਪਾਲ ਸਿੰਘ,ਪ੍ਰਿਤਪਾਲ ਸਿੰਘ, ਗੁਰਨਾਮ ਸਿੰਘ ਸੰਧੂ, ਐਚ.ਐਸ. ਛੀਨਾ, ਏ.ਐਸ. ਬੋਪਾਰਾਏ , ਅੰਗਰੇਜ਼ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।