ਗੁਰਦਾਸਪੁਰ, 12 ਜੁਲਾਈ (ਸਰਬਜੀਤ)– ਥਾਣਾ ਸਿਟੀ ਦੀ ਪੁਲਸ ਨੇ ਦੁਕਾਨ ’ਤੇ ਆ ਕੇ ਸੀਸੀਟੀਵੀ ਕੈਮਰਿਆ ਦੀ ਭੰਨਤੋੜ ਕਰਨ ਦੇ ਮਾਮਲੇ ਵਿੱਚ ਇੱਕ ਔਰਤ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਸਾਹਿਲ ਮਹਾਜਨ ਪੁੱਤਰ ਅਨਿਲ ਮਹਾਜਨ ਕਬੂਤਰੀ ਗੇਟ ਗੁਰਦਾਸਪੁਰ ਨੇ ਦੱਸਿਆ ਕਿ ਉਸਦੀ ਦੀ ਮੇਨ ਬਾਜਾਰ ਸਿੰਧੀ ਹੋਟਲ ਦੇ ਸਾਹਮਣੇ ਪਹਿਲੀ ਮੰਜਿਲ ਪਰ ਕਿਰਾਏ ਦੀ ਦੁਕਾਨ ਲੈ ਕੇ ਇੰਨਕਮ ਟੈਕਸ ਅਕਾਊਟ ਦਾ ਕੰਮ ਕਰਦਾ ਹੈ। 7 ਜੁਲਾਈ ਨੂੰ ਉਹ ਆਪਣੀ ਦੁਕਾਨ ’ਤੇ ਸੀ। ਬਲਰਾਜ ਸਰੰਗਲ, ਜਤਿਨ ਸਰੰਗਲ ਪੁੱਤਰਾਂਨ ਮਦਨ ਲਾਲ, ਸ਼ਸ਼ੀ ਬਾਲਾ ਪੱਤਨੀ ਮਦਨ ਲਾਲ ਵਾਸੀਆਂਨ ਡਾਲਾ ਇਨਕਲੇਵ ਜੇਲ ਰੋਡ ਗੁਰਦਾਸਪੁਰ, ਧਰਮ ਪਾਲ ਵਾਸੀ ਡਾਕਖਾਨਾ ਮੁਹੱਲਾ ਗੁਰਦਾਸਪੁਰ ਅਤੇ ਦੋ ਨਾਮਲੂਮ ਵਿਅਕਤੀਆ ਨੇ ਦੁਕਾਨ ’ਤੇ ਆ ਕੇ ਸੀਸੀਟੀਵੀ ਕੈਮਰਿਆ ਦੀ ਭੰਨ ਤੋਂ ਕੀਤੀ ਅਤੇ ਸਮਾਨ ਬਾਹਰ ਸੁੱਟ ਦਿੱਤਾ। ਜਾਦੇ ਹੋਏ ਉਸ ਕੋਲੋ 45 ਹਜਾਰ ਰੁਪਏ ਅਤੇ ਬਰੈਸਲੇਟ ਮੂੰਦਰੀ ਸੋਨਾ ਚੌਰੀ ਕਰਕੇ ਲੈ ਗਏ ਹਨ।