ਨਾਭਾ , ਗੁਰਦਾਸਪੁਰ 29 ਜੂਨ (ਸਰਬਜੀਤ ਸਿੰਘ)—ਬੀਤੇ ਦਿਨੀਂ ਪਿੰਡ ਸੁੱਖੇਵਾਲਾ ਵਿਖੇ ਨਰੇਗਾ ਮਜ਼ਦੂਰਾਂ ਨੂੰ ਲਾਮਬੰਦ ਕਰ ਰਹੇ ਸੀਪੀਆਈ ਦੇ ਸੂਬਾ ਆਗੂ ਤੇ ਨਰੇਗਾ ਮਜ਼ਦੂਰ ਲੀਡਰ ਕਸ਼ਮੀਰ ਸਿੰਘ ਗਦਾਈਆਂ ਤੇ ਹਮਲਾ ਕਰਨ ਵਾਲੇ ਸਰਪੰਚ ਤੇ ਉਸਦੇ ਗੁੰਡਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ਤੇ ਮੂੰਹ ਤੋੜਵਾਂ ਜਵਾਬ ਦੇਣ ਲਈ 30 ਜੂਨ ਨੂੰ ਵੱਡਾ ਇਕੱਠ ਕੀਤਾ ਜਾਵੇਗਾ।
ਸਥਾਨਕ ਅੰਬੇਡਕਰ ਭਵਨ ਚ ਸੈਂਕੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਵੱਖ ਜਥੇਬੰਦੀਆਂ ਦੇ ਆਗੂਆਂ ਸੀ ਪੀ ਆਈ ਦੇ ਨਿਰਮਲ ਸਿੰਘ ਧਾਲੀਵਾਲ, ਨਰੇਗਾ ਪ੍ਰਾਪਤ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਗਦਾਈਆਂ ਕੁਲ ਹਿੰਦ ਕਿਸਾਨ ਸਭਾ ਦੇ ਕੁਲਵੰਤ ਸਿੰਘ ਮੌਲਵੀਵਾਲਾ, ਸੀਪੀਆਈ ਐਮ ਐਲ ਲਿਬਰੇਸ਼ਨ ਦੇ ਹਰਭਗਵਾਨ ਭੀਖੀ,ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਧਰਮਵੀਰ ਸਿੰਘ,ਟਰੇਡ ਯੂਨੀਅਨ ਏਟਕ ਦੇ ਸੋਹਣ ਸਿੰਘ ਸਿੱਧੂ,ਆਈ ਡੀ ਪੀ ਦੇ ਚਮਕੌਰ ਸਿੰਘ,ਸਰਵ ਭਾਰਤ ਨੌਜਵਾਨ ਸਭਾ ਦੇ ਕੁਲਦੀਪ ਸਿੰਘ ਘੋੜੇਨਭ,, ਰਵਿਦਾਸ ਸੇਵਾ ਸੁਸਾਇਟੀ ਦੇ ਰਾਮ ਧਨ ਸਿੰਘ ਰਾਮਗੜ੍ਹ,ਐਕਸ ਸਰਵਿਸਮੈਨ ਯੂਨੀਅਨ ਦੇ ਸੋਮ ਸਿੰਘ,ਏਟਕ ਆਗੂ ਭਰਪੂਰ ਸਿੰਘ ਬੁੱਲਾਂਪੁਰ,ਡੀ ਐਮ ਐਫ, ਕੁਲਵਿੰਦਰ ਕੌਰ ਰਾਮਗੜ੍ਹ, ਰਮਨਜੋਤ ਕੌਰ ਬਾਬਰਪੁਰ, ਅੰਬੇਡਕਰ ਕਿਰਤੀ ਸੰਘ ਦੇ ਕੁਲਵੰਤ ਸਰੋਏ, ਮਨਜੀਤ ਕੌਰ ਸੁੱਖੇਵਾਲ ਜੱਗਾ ਸਿੰਘ,ਬਿਗਲ ਫਰੰਟ ਦੇ ਸੇਬੀ ਖੰਡੇਵਾਦ ਆਦਿ ਨੇ ਕਿਹਾ ਕਿ ਬਦਲਾਅ ਦੇ ਨਾਮ ਆਈ ਮਾਨ ਸਰਕਾਰ ਦੇ ਰਾਜ ਵਿੱਚ ਮਜ਼ਦੂਰਾਂ ਤੇ ਹਮਲੇ ਤੇਜ਼ ਹੋਏ ਹਨ ਤੇ ਨਰੇਗਾ ਕਾਮਿਆਂ ਦੀ ਲੁੱਟ ਤੇਜ਼ ਹੋਣ ਨਾਲ ਘਪਲੇਬਾਜ਼ੀ ਚ ਵਾਧਾ ਹੋਇਆ ਹੈ। ਆਗੂਆਂ ਨੇ ਕਿਹਾ ਪਿੰਡ ਸੁੱਖੇਵਾਲਾ ਚ ਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰ ਰਹੇ ਪਿੰਡ ਦੀ ਸਰਪੰਚ ਚਰਨਪ੍ਰੀਤ ਕੌਰ,ਉਸ ਦੇ ਪਤੀ ਧਰਮਿੰਦਰ ਸਿੰਘ ਤੇ ਉਸ ਗੁੰਡਿਆਂ ਨੇ ਕਸ਼ਮੀਰ ਸਿੰਘ ਗਦਾਈਆਂ ਨੂੰ ਜਾਤੀ ਤੌਰ ਤੇ ਜ਼ਲੀਲ ਹੀ ਨਹੀਂ ਕੀਤਾ ਸਗੋਂ ਕੁੱਟਮਾਰ ਵੀ ਕੀਤੀ । ਉਨ੍ਹਾਂ ਕਿਹਾ ਸਰਪੰਚ ਤੇ ਉਸਦੇ ਚਹੇਤੇ ਸ਼ਰੇਆਮ ਨਰੇਗਾ ਚ ਘਪਲੇਬਾਜ਼ੀ ਕਰ ਰਹੇ ਹਨ ਜਿਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਹਮਲਾਵਰਾਂ ਖਿਲਾਫ਼ ਐਸ ਸੀ ਐਸ ਟੀ ਐਕਟ ਤਹਿਤ ਕਾਰਵਾਈ ਕਰਵਾਉਣ ਤੇ ਪੰਚਾਇਤ ਵੱਲੋਂ ਕੀਤੇ ਘਪਲਿਆਂ ਦੀ ਜਾਂਚ ਕਰਵਾਉਣ ਨੂੰ ਲੈਕੇ ਤੀਹ ਜੂਨ ਨੂੰ ਨਾਭਾ ਵਿਖੇ ਵੱਡੀ ਪੱਧਰ ਉੱਤੇ ਇਕੱਠ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਹਿੱਸਾ ਲੈਣ।