ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)–ਜੱਜ ਦੇ ਘਰ ਵਿੱਚ ਚੋਰੀ ਦੇ ਦੋਸ਼ ਵਿੱਚ ਸਿਟੀ ਪੁਲਸ ਵੱਲੋਂ ਲੜਕੀ ਦੇ ਨਾਲ ਕੀਤੇ ਗਏ ਤਸੱਸਦ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀਆ ਵੱਲੋਂ ਸਿਵਲ ਹਸਪਤਾਲ ਬੱਬਰੀ ਹਾਈਵੇ ਤੇ ਪੁਲਸ ਪ੍ਰਸ਼ਾਸ਼ਨ ਦਾ ਪੁਤਲਾ ਸਾੜ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਕਿਸਾਨ ਆਗੂ ਪਰਮਜੀਤ ਸਿੰਘ ਘੁੱਲਾ ਨੇ ਦੱਸਿਆ ਕਿ ਉਹ ਕਿਸੇ ਜੱਜ ਦੇ ਘਰ ਸਫਾਈ ਦਾ ਕੰਮ ਕਰਦੀ ਸੀ। ਜੱਜ ਦੇ ਘਰ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿਤਾ ਗਿਆ। ਥਾਣਾ ਸਿਟੀ ਪੁਲਸ ਵੱਲੋਂ ਸ਼ੱਕ ਦੇ ਆਧਾਰ ਤੇ ਲੜਕੀ ਮਮਤਾ ਨੂੰ ਥਾਣੇ ਲੈ ਆਏ ਅਤੇ 2 ਦੋ ਦਿਨ੍ਹ ਲੜਕੀ ਨਾਲ ਬੇਤਹਾਸ਼ਾ ਥਾਣਾ ਮੁੱਖੀ ਗੁਰਮੀਤ ਸਿੰਘ, ਏ.ਐਸ.ਆਈ ਮੰਗਲ ਸਿੰਘ ਅਤੇ ਏ.ਐਸ.ਆਈ ਅਸ਼ਵਨੀ ਕੁਮਾਰ ਵੱਲੋਂ ਤਸੱਸਦ ਕੀਤਾ ਗਿਆ। ਜਿਸ ਨਾਲ ਉਸਦੀ ਹਾਲਤ ਬੇਹਦ ਖਰਾਬ ਹੋ ਗਈ ਤਾਂ ਉਸ ਨੂੰ ਸਿਵਲ ਹਸਪਤਾਲ ਜੇਰੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਸ ਨੇ ਉਸ ਤੇ ਡਾਕਟਰਾਂ ਦੇ ਦਬਾਅ ਪਾ ਕੇ ਉਸ ਨੂੰ ਡਿਸਚਾਰਜ ਕਰਵਾਇਆ ਗਿਆ। ਜਦੋਂ ਕਿ ਉਸਦੀ ਹਾਲਤ ਬੇਹੱਦ ਖਤਰੇ ਵਾਲੀ ਸੀ ਅਤੇ ਕਰੰਟ ਲਾਉਣ ਨਾਲ ਉਸਦਾ ਦਿਮਾਗੀ ਸੰਤੁਲਨ ਵੀ ਵਿਗੜ ਗਿਆ ਹੈ। ਇਸ ਲਈ ਅਸੀ ਵਿਰੋਧ ਵਿੱਚ ਬਬੱਰੀ ਬਾਈਪਾਸ ਤੇ ਪੁਤਲਾ ਸਾੜਿਆ ਗਿਆ ਹੈ ਅਤੇ ਧਰਨਾ ਵੀ ਲਾਇਆ ਜਾ ਰਿਹਾ ਹੈ।
ਉਧਰ ਐਸ.ਐਸ.ਪੀ ਗੁਰਦਾਸਪੁਰ ਇਸ ਕੇਸ ਵਿੱਚ ਲਾਪਰਵਾਹੀ ਵਰਤਣ ਤੇ ਉਕਤ ਪੁਲਸ ਮੁਲਾਜ਼ਮਾਂ ਨੂੰ ਲਾਈਨ ਹਾਜਰ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆ ਨੇ ਮੰਗ ਕੀਤੀ ਹੈ ਕਿ ਜੇਕਰ ਇੰਨ੍ਹਾੰ ਕਰਮਚਾਰੀਆ ਖਿਲਾਫ ਕੇਸ ਦਰਜ ਨਹੀੰ ਕੀਤਾ ਜਾਂਦਾ ਤਾ ਅਗਲੀ ਰਣਨੀਤੀ ਤਿਆਰ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦੇ ਖਿਲਾਫ ਧਰਨਾ ਜਾਰੀ ਰਹੇਗਾ।


