ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)–ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਵੱਲੋਂ ਲੜਕੀ ਨਾਲ ਤਸੱਸਦ ਕਰਨ ਦੇ ਮਾਮਲੇ ਵਿੱਚ ਥਾਣਾ ਮੁੱਖੀ ਸਮੇਤ 3 ਪੁਲਸ ਮੁਲਾਜ਼ਮਾਂ ਨੂੰ ਲਾਈਨ ਹਾਜਰ ਕਰਨ ਤੋਂ ਬਾਅਦ ਹੁਣ ਕਰਿਸ਼ਮਾ ਨੇ ਥਾਣਾ ਸਿਟੀ ਦਾ ਐਸ.ਐਚ.ਓ ਚਾਰਜ ਸੰਭਾਲ ਲਿਆ ਹੈ।
ਥਾਣਾ ਮੁੱਖੀ ਕਰਿਸ਼ਮਾ ਨੇ ਦੱਸਿਆ ਕਿ ਅਮਨ ਕਾਨੂੰਨ ਨੂੰ ਭੰਗ ਨਹੀੰ ਹੋਣ ਦਿੱਤਾ ਜਾਵੇਗਾ। ਪੁਲਸ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ। ਥਾਣੇ ਵਿੱਚ ਆਪਣੀ ਫਰਿਆਦ ਲੈ ਕੇ ਆਉਣ ਵਾਲੇ ਫਰਿਆਦੀ ਦੀ ਧਿਆਨ ਪੂਰਵਕ ਗੱਲ ਸੁਣੀ ਜਾਵੇਗੀ ਅਤੇ ਤੁਰੰਤ ਹੱਲ ਕੀਤਾ ਜਾਵੇਗਾ। ਸ਼ਰਾਰਤੀ ਅਨ੍ਹਸਰਾਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਜਾਵੇਗਾ।


