ਹੁਣ ਭਗਵੰਤ ਮਾਨ ਸਰਕਾਰ ਦਾ ਵੀ ਪਿੰਡ ਮੰਜ ਵੱਲ ਨਹੀਂ ਜਾ ਰਿਹਾ ਧਿਆਨ
ਗੁਰਦਾਸਪੁਰ, 15 ਜਨਵਰੀ (ਸਰਬਜੀਤ ਸਿੰਘ)–ਕੌਮਾਂਤਰੀ ਸਰਹੱਦ ‘ਤੇ ਸਥਿਤ ਪਿੰਡ ਮੰਜ ਦੇ ਲੋਕਾਂ ਨੇ ਅੱਤਵਾਦ ਨਾਲ ਲੋਹਾ ਲਿਆ ਸੀ ਅਤੇ ਆਪਣੇ ਪਿੰਡ ‘ਚ ਹੀ 24 ਘੰਟੇ ਆਧੁਨਿਕ ਹਥਿਆਰਾ ਨਾਲ ਲੈਸ ਹੋ ਕੇ ਪਹਿਰਾ ਦਿੱਤਾ ਸੀ, ਪਰ ਅੱਜ 30 ਸਾਲ ਬੀਤਣ ਦੇ ਬਾਵਜੂਦ ਕਈ ਸਰਕਾਰਾਂ ਆਈਆਂ ਪਰ ਇਸ ਪਿੰਡ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਗਈ |
ਇਸ ਸਬੰਧੀ ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਾਡੇ ਪਿੰਡ ਦੇ ਨੌਜਵਾਨ ਅਤੇ ਵਧੇਰੇ ਮਾਤਰਾ ਵਿੱਚ ਸਾਬਕਾ ਫੌਜੀ ਹਨ, ਜਿਨ੍ਹਾਂ ਕੋਲ ਆਪਣੀ ਲਾਇਸੈਂਸ ਗੰਨਾ ਹੋਣ ਕਰਕੇ ਇੰਨ੍ਹਾਂ ਪੁਲਸ ਨੂੰ ਕਿਹਾ ਕਿ ਅਸੀ ਪਿੰਡ ਦੀ ਖੁਦ ਰਾਖੀ ਕਰਾਂਗੇ | ਸਾਨੂੰ ਸਾਡੇ ਪਿੰਡ ਦਾ ਕੋਈ ਵੀ ਫਿਕਰ ਨਹੀਂ | ਤੁਸੀ ਹੋਰਨਾਂ ਪਿੰਡਾਂ ਦੀ ਜਾਨ ਮਾਲ ਦੀ ਰਾਖੀ ਕਰੋ | ਉਸ ਸਮੇਂ ਕਲਾਨੌਰ ਪੁਲਸ ਜਿਲ੍ਹਾ ਬਟਾਲਾ ਅਧੀਨ ਆਉਂਦਾ ਸੀ |
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਇਸ ਪਿੰਡ ਦੀ ਬਹਾਦਰੀ ਲਈ ਬੇਸ਼ੁਮਾਰ ਐਲਾਨ ਕੀਤੇ | ਜਿਵੇਂ ਕਿ ਹਰੇਕ ਨੌਜਵਾਨ ਨੂੰ ਪੰਜਾਬ ਪੁਲਸ ‘ਚ ਭਰਤੀ ਕਰਨਾ ਅਤੇ ਜਿਹੜੇ ਹੋਮ ਗਾਰਡ ਵਿੱਚ ਕਰਮਚਾਰੀ ਹਨ, ਉਨ੍ਹਾਂ ਨੂੰ ਪੁਲਸ ਦਾ ਨੰਬਰ ਅਲਾਟ ਕਰਨਾ ਵਰਗੇ ਐਲਾਨ ਕੀਤੇ | ਇਸ ਸਬੰਧੀ ਕ੍ਰਮਵਾਰ ਇਸ ਪਿੰਡ ਵਿੱਚ ਉਸ ਸਮੇਂ ਪੰਡਤ ਸੀਤਾ ਰਾਮ ਐਸ.ਐਸ.ਪੀ, ਸੀ.ਐਸ.ਆਰ. ਰੈਡੀ, ਰੋਹਿਤ ਚੌਧਰੀ, ਲੋਕਨਾਥ ਆਂਗਰਾ ਨੇ ਇਸ ਪਿੰਡ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਜਲਦ ਹੀ ਤੁਹਾਨੂੰ ਪੰਜਾਬ ਪੁਲਸ ਵਿੱਚ ਸ਼ਾਮਲ ਕੀਤਾ ਜਾਵੇਗਾ | ਤੁਹਾਡੀ ਬਹਾਦਰੀ ਅੱਤਵਾਦੀਆਂ ਨਾਲ ਲੋਹਾ ਲੈਣ ਵਾਲੀ ਕਿੱਧਰੇ ਨਹੀਂ ਮਿਲਦੀ, ਪਰ ਅਜੇ ਬੀਤੇ 28 ਸਾਲਾਂ ਤੋੋਂ ਕਿਸੇ ਸਰਕਾਰ ਨੇ ਪਿੰਡ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ |
ਹੁਣ ਮੌਜੂਦਾ ਲੋਕਾਂ ਨੇ ਬਦਲਾਅ ਲਿਆਂਦਾ ਹੈ | ਭਗਵੰਤ ਮਾਨ ਦੀ ਆਮ ਆਦਮੀ ਵਾਲੀ ਸਰਕਾਰ ਨੂੰ ਹੌਂਦ ਵਿੱਚ ਲਿਆਂਦਾ ਹੈ | ਪਰ ਨਵੀਂ ਸਰਕਾਰ ਬਣ ਜਾਣ ਦੇ ਬਾਵਜੂਦ ਵੀ ਅਜੇ ਤੱਕ ਥਾਣਾ ਕਲਾਨੌਰ ਦੇ ਪਿੰਡ ਮੰਜ ਦੀ ਕਿਸੇ ਵੀ ਐਸ.ਐਸ.ਪੀ ਨੇ ਨਹੀਂ ਲਈ ਸਾਰ | ਜਿਸ ਕਰਕੇ ਲੋਕ ਇਹ ਕਹਿ ਰਹੇ ਹਨ ਕਿ ਸਾਰੀਆਂ ਸਰਕਾਰਾਂ ਇੱਕੋ ਚੱਠੇ ਵੱਟੇ ਦੀਆਂ ਹਨ | ਕਿਉਂਕਿ ਮੰਜ ਪਿੰਡ ਦੀ ਬਹਾਦੁਰੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਨਹੀਂ ਲਈ ਸਾਰ |