ਗੁਰਦਾਸਪੁਰ, 19 ਜੁਲਾਈ (ਸਰਬਜੀਤ ਸਿੰਘ)— ਬੀਤੇ ਦਿਨੀਂ 1947 ਦੀ ਵੰਡ ਸਮੇਂ ਉਜੜਕੇ ਹਰਿਆਣਾ ਕਰਨਾਲ ਦੇ ਪਿੰਡ ਅਲੀਪੁਰ’ਚ ਵੱਸੇ ਚਾਰ ਸਿੱਖ ਪਰਿਵਾਰਾਂ ਨੂੰ ਬਹੁਤ ਬੁਰੀ ਤਰ੍ਹਾਂ ਉਜਾੜ ਦਿੱਤਾ ਗਿਆ ਸੀ ਅਤੇ ਇਹ ਭਿਆਨਕ ਦੁਖਦਾਈ ਹਾਦਸਾ ਪਿੰਡ ਦੇ ਸਰਪੰਚ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਕੀਤਾ ਗਿਆ ਸੀ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਉਸ ਸਮੇਂ ਤੋਂ ਲੈ ਕੇ ਸਿੱਖ ਪੀੜਤ ਪ੍ਰਵਾਰਾਂ ਦੀ ਹਰ ਤਰ੍ਹਾਂ ਦੀਆਂ ਸਹੂਲਤਾਂ ਲਗਾਤਾਰ ਜਾਰੀ ਕਰਵਾਈਆ ਜਾ ਰਹੀਆਂ ਸਨ ,ਪਰ ਹੁਣ ਪੰਜਾਬ ਹਰਿਆਣਾ ਤੋਂ ਸਿੱਖ ਜਥੇਬੰਦੀਆਂ, ਕਾਰਸੇਵਾ ਵਾਲੇ ਮਹਾਂਪੁਰਖਾਂ ਤੇ ਹੋਰਾਂ ਵੱਲੋਂ ਇੱਕ ਵੱਡਾ ਤੇ ਉਤਸ਼ਾਹਿਤ ਧਰਮਾਂ ਕਾਰਜ ਕਰਦਿਆਂ ਇੰਨਾ ਪ੍ਰਵਾਰਾਂ ਦੇ ਮੁੜ ਵਸੇਬੇ ਲਈ ਕਾਰਸੇਵਾ ਆਰੰਭ ਕਰ ਦਿੱਤੀ ਗਈ ਹੈ, ਜੋ ਕਿ ਸਿੱਖ ਕੌਮ ਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਕਾਰਜ਼ ਦੀ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਖੁਸ਼ੀ ਮਹਿਸੂਸ ਕੀਰਨ ਦੇ ਨਾਲ ਨਾਲ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਰਹੀ ਹੈ ਕਿ ਇਸ ਧਰਮੀ ਕਾਰਜ ਵਾਸਤੇ ਹਰਮਾਈ ਭਾਈ ਆਪਣਾ ਬਣਦਾ ਤੇ ਢੁਕਵਾਂ ਯੋਗਦਾਨ ਪਾਉਣ ਦੀ ਲੋੜ ਤੇ ਦੇਵੇ ਤਾਂ ਕਿ ਉਜੜੇ ਪ੍ਰਵਾਰਾਂ ਨੂੰ ਸਿੱਖ ਹੋਣ ਦਾ ਮਾਣ ਮਹਿਸੂਸ ਕਰਵਾਇਆ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੀਤੇ ਦਿਨੀਂ ਹਰਿਆਣਾ ਕਰਨਾਲ ਦੇ ਪਿੰਡ ਅਮੀਪੁਰ’ਚ ਉਜੜੇ ਪ੍ਰਵਾਰਾਂ ਨੂੰ ਮੁੜ ਵਸਾਉਣ ਲਈ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਕਾਰਸੇਵਾ ਆਰੰਭ ਕਰਨ ਵਾਲੇ ਇਤਿਹਾਸਕ ਕਾਰਜ ਦੀ ਸ਼ਲਾਘਾ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਅੱਜ ਪੰਜਾਬ ਤੋਂ ਗਈਆ ਸਿੱਖ ਜਥੇਬੰਦੀਆਂ ਵੱਲੋਂ ਦਰਬਾਰ ਸਾਹਿਬ ਦੇ ਸਾਬਕਾ ਕੀਰਤਨੀ ਰਾਗੀ ਭਾਈ ਬਲਦੇਵ ਸਿੰਘ ਜੀ ਨੇ ਸਰਕਾਰਾ ਨੂੰ ਚੋਭਾ ਲਾਉਂਦਿਆਂ ਵੈਰਾਗਮਈ ਢੰਗ ਨਾਲ ਅਰਦਾਸ ਬੇਨਤੀ ਕੀਤੀ ਅਤੇ ਇਸ ਵਕਤ ਜੈਕਾਰਿਆਂ ਨਾਲ ਅਸਮਾਨ ਗੂੰਜਣ ਲੱਗਾ ,ਕਾਰਸੇਵਾ ਵਾਲੇ ਮਹਾਂਪੁਰਖਾਂ ਤੋਂ ਇਲਾਵਾ ਸਿੱਖ ਆਗੂਆਂ ਵੱਲੋਂ ਪੰਜ ਇੰਟਾ ਲਾ ਕੇ ਪੀੜਤਾਂ ਦੇ ਮੁੜ ਵਸੇਬੇ ਲਈ ਕਾਰਸੇਵਾ ਆਰੰਭ ਕਰ ਦਿੱਤੀ ਗਈ,ਭਾਈ ਖਾਲਸਾ ਨੇ ਦੱਸਿਆ ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਪੀੜਤ ਪਰਿਵਾਰਾਂ ਨੇ ਬੇਹੱਦ ਖੁਸ਼ੀ ਭਰੇ ਲਹਿਜੇ’ਚ ਬੋਲਦਿਆਂ ਕਿਹਾ ਸਾਨੂੰ ਆਪਣੇ ਸਿੱਖ ਭਰਾਵਾਂ ਤੇ ਪੂਰਾ ਮਾਣ ਹੈ, ਉਥੇ ਸਿੱਖ ਹੋਣ ਦਾ ਸੁਭਾਗ ਪ੍ਰਾਪਤ ਹੈ ,ਜਿਸ ਕਰਕੇ ਭਰਾ ਆਪਣੇ ਭਰਾਵਾਂ ਦੇ ਕੰਮ ਆਏ, ਭਾਈ ਖਾਲਸਾ ਨੇ ਦੱਸਿਆ ਨੀਂਹ ਪੱਥਰ ਰੱਖਣ ਤੋਂ ਉਪਰੰਤ ਕੋਈ ਇੰਟਾ ਦੀ ਸੇਵਾ, ਸੀ ਮੈਟ, ਸਰੀਆ, ਬੱਜਰੀ ਰੇਤਾ ਦੀ ਵਿਸ਼ੇਸ਼ ਸੇਵਾ ਲਈ ਅੱਗੇ ਆਏ, ਭਾਈ ਖਾਲਸਾ ਨੇ ਆਖਿਆ ਇਹ ਕਾਰਜ ਸਿੱਖ ਕੌਮ ਲਈ ਫ਼ਕਰ ਅਤੇ ਮਾਣ ਵਾਲੀ ਗੱਲ ਹੈ, ਉਥੇ ਹਰਿਆਣਾ ਸਰਕਾਰ ਪ੍ਰਸ਼ਾਸ਼ਣ ਵਾਸਤੇ ਬੜੀ ਸ਼ਰਮ ਦੀ ਗੱਲ ਹੈ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਿੱਖ ਜਥੇਬੰਦੀਆਂ ਵੱਲੋਂ ਉਜਾੜੇ ਸਿੱਖ ਪਰਵਾਰਾਂ ਨੂੰ ਮੁੜ ਵਸਾਉਣ ਵਾਲੇ ਧਰਮੀ ਕਾਰਜ ਦੀ ਸ਼ਲਾਘਾ ਕਰਦੀ ਹੈ ,ਉਥੇ ਸਮੂਹ ਦੇਸ਼ ਵਿਦੇਸ਼ਾਂ ਦੀਆਂ ਸ਼ਰਧਾਵਾਨ ਸੰਗਤਾਂ ਨੂੰ ਅਪੀਲ ਕਰਦੀ ਹੈ ਕਿ ਇਸ ਕਾਰਸੇਵਾ ਵਿੱਚ ਹਰ ਮਾਈ ਭਾਈ ਆਪਣਾ ਯੋਗਦਾਨ ਪਾਉਣ ਦੀ ਲੋੜ ਤੇ ਜ਼ੋਰ ਦੇਵੇ।