ਦੁਕਾਨ ਵਿੱਚੋਂ ਨਕਦੀ, ਡੀ.ਵੀ.ਆਰ ਅਤੇ ਮੋਬਾਇਲ ਚੋਰੀ ਕਰਨ ਦੇ ਮਾਮਲੇ ਵਿੱਚ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ

ਗੁਰਦਾਸਪੁਰ

ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)–ਥਾਣਾ ਸਿਟੀ ਦੀ ਪੁਲਸ ਨੇ ਦੁਕਾਨ ਅੰਦਰ ਨਕਦੀ, ਡੀ.ਵੀ.ਆਰ ਅਤੇ ਮੋਬਾਇਲ ਚੋਰੀ ਕਰਨ ਦੇ ਮਾਮਲੇ ਵਿੱਚ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕੀਤਾ ਹੈ।
ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸਿਕਾਇਤ ਵਿੱਚ ਰਵੀਇੰਦਰ ਸਿੰਘ ਸੈਣੀ ਪੁਤਰ ਸੁਰਜੀਤ ਸਿੰਘ ਸੈਣੀ ਵਾਸੀ ਸਾਹਮਣੇ ਵਾਟਰ ਸਪਲਾਈ ਦਫਤਰ ਸਿਵਲ ਲਾਈਨ ਗੁਰਦਾਸਪੁਰ ਨੇ ਦੱਸਿਆ ਕਿ 17 ਅਗਸਤ ਨੂੰ ਨਾਮਲੂਮ ਵਿਅਕਤੀ ਬਾਥਰੂਮ ਦੀ ਕੰਧ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਸੀ.ਸੀ.ਟੀ.ਵੀ ਦੀਆਂ ਤਾਰਾ ਕੱਟ ਕੇ ਵਾਰਦਾਤ ਕਰਨ ਦੀ ਕੋਸਿਸ ਕੀਤੀ ਗਈ ਅਤੇ ਗੱਲੇ ਵਿੱਚੋ 1000/1500/-ਰੁਪਏ , ਡੀ.ਵੀ.ਆਰ ਅਤੇ ਮੋਬਾਇਲ ਚੋਰੀ ਕਰਕੇ ਲੈ ਗਏ ਸਨ।

Leave a Reply

Your email address will not be published. Required fields are marked *