ਹਜੂਰ ਸਾਹਿਬ, ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਵਿੱਚ ਅੱਜ ਦੁਸ਼ਹਿਰੇ ਉਤਸਵ ਨੂੰ ਮੁੱਖ ਰੱਖਦਿਆਂ ਸੱਚਖੰਡ ਹਜੂਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਹੱਲਾ ਖੇਡਿਆ ਗਿਆ। ਇਸ ਵਿੱਚ ਵੱਖ ਵੱਖ ਨਿਹੰਗ ਸਿੰਘ ਦਲਾ ਦੇ ਨਿਸ਼ਾਨਾਂ ਹਾਥੀ ਘੋੜਿਆਂ ਅਤੇ ਨਿਹੰਗ ਫੌਜਾਂ ਨਾਲ ਸ਼ਾਮਲ ਹੋਏ। ਹੱਲਾ ਸੱਚਖੰਡ ਹਜੂਰ ਸਾਹਿਬ ਤਖਤ ਸਾਹਿਬ ਤੋਂ ਅਰਦਾਸ ਕਰਕੇ ਬਜਾਰਾਂ ਰਾਹੀਂ ਫੁਵਾਰਾ ਚੌਕ ਪਹੁੰਚਿਆ, ਰਸਤੇ ਵਿੱਚ ਨਿਹੰਗ ਸਿੰਘ ਗਤਕਾ ਬਾਜੀ ਦੇ ਜੌਹਰ ਵਿਖਾ ਰਹੀਆਂ ਸਨ। ਹੱਲਾ ਚੌਕ ਵਿੱਚ ਫਿਰ ਅਰਦਾਸ ਕਰਕੇ ਹੱਲਾ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦਾ ਹੋਇਆ ਆਪਣੇ ਜੰਗੀ ਸ਼ਾਸਤਰਾ ਨਾਲ ਲੈਸ ਹੋ ਕੇ ਨਿਕਲਿਆ ਜੋ ਤਬੇਲਿਆਂ ਤੱਕ ਦੌੜਾ ਲਾਉਦਾ ਗਿਆ ਅਤੇ ਉਥੇ ਸਮਾਪਤੀ ਅਰਦਾਸ ਕੀਤੀ ਗਈ, ਹੱਲੇ’ ਜਥੇਦਾਰ ਬਾਬਾ ਜੋਗਾ ਸਿੰਘ, ਜਥੇਦਾਰ ਬਾਬਾ ਜੋਗਿੰਦਰ ਸਿੰਘ ਬੁੱਢਾਦਲ, ਜਥੇਦਾਰ ਬਾਬਾ ਅਵਤਾਰ ਸਿੰਘ ਬਿਧੀ ਚੰਦੀਏ, ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ, ਜਥੇਦਾਰ ਬਾਬਾ ਗੁਰਦੀਪ ਸਿੰਘ ਲੁਧਿਆਣਾ, ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ, ਬਾਬਾ ਸੋਨੋ ਤੋ ਇਲਾਵਾ ਸੈਕੜੇ ਜਥੇਦਾਰ ਸਾਹਿਬਾਨ ਤੇ ਹਜਾਰਾਂ ਨਿਹੰਗ ਸਿੰਘ ਫੌਜਾਂ ਹੱਲੇ’ਚ ਸ਼ਾਮਲ ਸਨ, ਇਸ ਸਬੰਧੀ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹੱਲੇ’ਚ ਸ਼ਾਮਲ ਹੋਣ ਤੋਂ ਉਪਰੰਤ ਇੱਕ ਲਿਖਤੀ ਬਿਆਨ ਰਾਹੀਂ ਦਿੱਤੀ। ਭਾਈ ਖਾਲਸਾ ਨੇ ਦੱਸਿਆ ਕੱਲ ਨੂੰ ਨਿਹੰਗ ਸਿੰਘ ਜਥੇਬੰਦੀਆਂ ਮਹੱਲਾ ਖੇਡਣਗੀਆ।