ਹਰ ਸਾਲ 4 ਲੱਖ ਦੇ ਕਰੀਬ ਹੁੰਦੀਆਂ ਹਨ ਮੌਤਾ, ਹੁਣ ਕੇਂਦਰ ਨੇ ਕਮੇਟੀ ਦਾ ਕੀਤਾ ਗਠਨ
ਗੁਰਦਾਸਪੁਰ, 16 ਜਨਵਰੀ (ਸਰਬਜੀਤ ਸਿੰਘ)–ਦੇਸ਼ ਦੀ ਪਾਰਲੀਮੈਂਟ ਦੀ ਸਥਾਈ ਕਮੇਟੀ ਨੇ ਸਿੰਗਲ ਯੂਜ਼ ਸਿਗਰੇਟ ‘ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ | ਕਮੇਟੀ ਦਾ ਕਹਿਣਾ ਹੈ ਕਿ ਇਸਦੀ ਵਰਤੋਂ ਨਾਲ ਤੰਬਾਕੂ ਕੰਟਰੋਲ ਮੁਹਿੰਮ ਅੰਡਰ ਕੰਟਰੋਲ ਨਹੀਂ ਹੈ | ਕਮੇਟੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਦੇਸ਼ ਦੇ ਏਅਰਪੋਰਟ ‘ਤੇ ਸਮੋਕਿੰਗ ਜੋਨ ਨੂੰ ਵੀ ਬੰਦ ਕਰਨਾ ਅਤਿ ਜਰੂਰੀ ਹੈ | ਕਮੇਟੀ ਦੀ ਰਿਪੋਰਟ ‘ਤੇ ਕੇਂਦਰ ਸਰਕਾਰ ਸਿਗਰੇਟ ਦੀ ਵਿਕਰੀ ਅਤੇ ਉਤਪਾਦਕ ਕਰਤਾ ਨੂੰ ਪਾਬੰਦੀ ਲਗਾ ਸਕਦੀ ਹੈ | ਬੀਤੇ 3 ਸਾਲ ਪਹਿਲਾਂ ਕੇਂਦਰ ਸਰਕਾਰ ਦੇ ਸਿਹਤ ਮੰਤਰਾਲ ਨੇ ਈ ਸਿਗਰੇਟ ‘ਤੇ ਪਾਬੰਦੀ ਲਗਾ ਦਿੱਤੀ ਸੀ | ਇਸ ਨੂੰ ਵੇਚਣ ਵਿਰੁੱਧ ਵੀ ਕਾਨੂੰਨ ਬਣਿਆ ਸੀ | ਪਰ ਇਹ ਲਾਗੂ ਨਹੀਂ ਹੋਇਆ | ਸੰਸਦ ਨੇ ਕੰਮਕਾਜ਼ ਨੂੰ ਸਰਲ ਤਰੀਕੇ ਨਾਲ ਬਣਾਉਣ ਲਈ 2 ਤਰ੍ਹਾਂ ਦੀਆਂ ਕਮੇਟੀਆ ਦਾ ਗਠਨ ਕੀਤਾ ਹੈ | ਇੱਕ ਸਥਾਈ ਅਤੇ ਦੂਸਰੀ ਹੈਡ ਹਾਕ | ਸਥਾਈ ਕਮੇਟੀ ਵਿੱਚ ਲੋਕ ਸਭਾ ਤੇ ਰਾਜਸਭਾ ਦੇ ਮੈਂਬਰ ਹੁੰਦੇ ਹਨ ਅਤੇ ਇਹ ਕੰਮ ਨੂੰ ਸਰਲ ਬਣਾਉਣ ਲਈ ਸਰਕਾਰ ਨੂੰ ਰਿਪੋਰਟ ਦਿੰਦੇ ਹਨ |
ਕਮੇਟੀ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਜੀ.ਐਸ.ਟੀ ਲਾਗੂ ਹੋਣ ਤੋਂ ਬਾਅਦ ਤੰਬਾਕੂ ਉਤਪਾਦਕਾਂ ਨੂੰ ਟੈਕਸ ਜਿਆਦਾ ਨਹੀਂ ਵਧਿਆ | ਜਿਸ ਕਰਕੇ ਆਈ.ਏ.ਆਰ.ਸੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ | ਕਿਉਂਕਿ ਇਸ ਮੁਤਾਬਕ ਸ਼ਰਾਬ ਅਤੇ ਤੰਬਾਕੂ ਦੇ ਸੇਵਨ ਨਾਲ ਕੈਂਸਰ ਦਾ ਰੋਗ ਹੋਣ ਦਾ ਖਦਸ਼ਾ ਹੈ | ਭਾਰਤ ਵਿੱਚ ਬੀੜੀ ‘ਤੇ 22 ਫੀਸਦੀ, ਸਿਗਰੇਟ 53 ਫੀਸਦੀ ਤੇ ਧੂੰਆ ਰਹਿਤ ਤੰਬਾਕੂ ‘ਤੇ 64 ਫੀਸਦੀ ਟੈਕਸ ਲਗਾਇਆ ਜਾਂਦਾ ਹੈ | ਡਬਲਯੂ.ਐਚ.ਓ ਨੇ ਭਾਰਤ ਸਰਕਾਰ ਨੂੰ ਤੰਬਾਕੂ ਉਤਾਪਦਨਾਂ ‘ਤੇ 75 ਫੀਸਦੀ ਟੈਕਸ ਲਗਾਉਣ ਲਈ ਕਿਹਾ ਹੈ | ਇਸਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ ਸਾਲ 3. 5 ਲੱਖ ਲੋਕ ਤੰਬਾਕੂ ਪੀਣ ਨਾਲ ਮੌਤ ਦੇ ਮੂੰਹ ਵਿੱਚ ਚੱਲੇ ਜਾਂਦੇ ਹਨ | ਜਦੋਂ ਕਿ ਯੂ.ਐਸ.ਏ ਵਿੱਚ ਇਸਦੀ ਗਿਣਤੀ 4.8 ਲੱਖ ਹੈ |
ਸਿਗਰੇਟ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਦਾ ਮੁੱਖ ਕਾਰਨ ਨਿਕੋਟੀਨਐਸਿਡ ਦੀ ਓਵਰਡੋਜ਼ ਹੈ | ਇਸ ਨੂੰ ਰੋਕਣ ਲਈ ਸਰਕਾਰ ਕੋਸ਼ਿਸ਼ਾ ਕਰ ਰਹੀ ਹੈ | ਪਰ ਕਿਸੇ ਨੂੰ ਵੀ ਇਸ ‘ਤੇ ਸਥਿਰ ਹੁੰਗਾਰਾ ਨਹੀਂ ਮਿਲਿਆ | ਸਾਲ 2018 ਵਿੱਚ ਨੈਸ਼ਨਲ ਕੌਂਸਿਲ ਆਫ ਅਪਲਾਈਡ ਇਕਨਾਮਿਕ ਰਿਸਰਚ ਨੇ ਇੱਕ ਸਰਵੇਖਣ ਕੀਤਾ | ਇਸ ਮੁਤਾਬਕ ਸਿਗਰੇਟ ਨੋਸ਼ੀ ਕਰਨ ਵਾਲੇ 46 ਫੀਸਦੀ ਲੋਕ ਮੁੱਢਲੀ ਵਿੱਦਿਆ ਤੋਂ ਵਾਂਝੇ ਹਨ | ਜਦੋਂ ਕਿ 16 ਫੀਸਦੀ ਨੌਜਵਾਨ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ | ਸਿਗਰੇਟ ਨਾਲ 56 ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਮੁੱਖ ਹੈ | ਜਿਵੇਂ ਕਿ ਕੈਂਸਰ, ਬਰੇਨਸਟ੍ਰੋਕ, ਨਾਮਰਦਗੀ, ਲੈਂਸਿਟ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਦੁਨੀਆਂ ਦੀ ਸਭ ਤੋਂ ਵੱਧ ਸਿਗਰੇਟਨੋਸ਼ੀ ਵਾਲੇ ਲੋਕ ਚਾਈਨਾ ਵਿੱਚ 40 ਫੀਸਦੀ ਰਹਿੰਦੇ ਹਨ |
ਸਾਡੇ ਦੇਸ਼ ਵਿੱਚ 6.6 ਕਰੋੜ ਲੋਕ ਸਿਗਰੇਟ ਨੋਸ਼ੀ ਕਰਦੇ ਹਨ | ਜਦੋਂ ਕਿ 26 ਕਰੋੜ ਤੋਂ ਵੱਧ ਲੋਕ ਤੰਬਾਕੂ ਉਤਾਪਦਕਾ ਦੀ ਵਰਤੋਂ ਕਰਦੇ ਹਨ | ਇਸ ਨਾਲ 21 ਫੀਸਦੀ ਲੋਕ ਤੰਬਾਕੂ ਦੀ ਵਰਤੋਂ ਕਰਨ ਨਾਲ ਕੈਂਸਰ ਦੇ ਮਰੀਜ ਹਨ |
