ਕਰਾਂਤੀਜੋਤੀ ਸਾਵਿਤ੍ਰੀਬਾਈ ਫੂਲੇ ਦੇ ਸ਼ਹਾਦਤ ਦਿਵਸ ਨਾਗਪੁਰ (ਮਹਾਂਰਾਸ਼ਟਰ ) ਵਿਖੇ ਫਾਸ਼ੀਵਾਦ ਵਿਰੋਧੀ ‘ਜਨਤਕ ਕਨਵੈਨਸ਼ਨ’

ਦੇਸ਼

ਨਾਗਪੁਰ, ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੀ ਕੇਂਦਰੀ ਕਮੇਟੀ ਵੱਲੋਂ ਕਰਾਂਤੀਜੋਤੀ ਸਾਵਿਤ੍ਰੀਬਾਈ ਫੂਲੇ ਦੇ ਸ਼ਹਾਦਤ ਦਿਵਸ ਸਮੇਂ 10 ਮਾਰਚ ਨੂੰ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੱਕ ਨਾਗਪੁਰ (ਮਹਾਂਰਾਸ਼ਟਰ ) ਵਿਖੇ ਕਾਰਪੋਰੇਟ -ਆਰ ਐਸ ਐਸ ਫਾਸ਼ੀਵਾਦ ਦੇ ਖ਼ਿਲਾਫ਼ ਜਨਤਕ ਕਨਵੈਨਸ਼ਨ ਕੀਤੀ ਜਾ ਰਹੀ ਹੈ। ਜਿਸਦਾ ਮੁੱਖ ਏਜੰਡਾ ਹੈ,” ਆਰ ਐਸ ਐਸ -ਭਾਜਪਾ ਨੂੰ ਹਰਾਓ, ਸੰਵਿਧਾਨ, ਰੀਜ਼ਰਵੇਸ਼ਨ, ਧਰਮ ਨਿਰਪੱਖਤਾ ਅਤੇ ਲੋਕਤੰਤਰ ਬਚਾਓ ” ਇਸ ਨਾਹਰੇ ਹੇਠ ਆਯੋਜਿਤ ਕੀਤੀ ਜਾ ਰਹੀ ਹੈ।

ਸਮੇਲਨ ਦਾ ਸਥਾਨ : ਬੈਰਿਸਟਰ ਰਾਜਾਭਾਉ ਖ਼ੋਬਰਾਗੜ੍ਹ ਹਾਲ, ਸਿਧਾਰਥ ਨਗਰ,ਕਾਮਠੀ ਰੋਡ- ਨਾਗਪੁਰ -17 (ਮਹਾਂਰਾਸ਼ਟਰ )
ਇਹ ਜਾਣਕਾਰੀ ਦਿੰਦਿਆਂ,ਸੀ ਪੀ ਆਈ (ਐਮ ਐਲ ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਦੱਸਿਆ ਕਿ ਕਨਵੈਨਸ਼ਨ ਨੂੰ ਸਚਾਰੂ ਢੰਗ ਨਾਲ ਸਫ਼ਲ ਬਣਾਉਣ ਲਈ ਲੋਕਲ ਬੁੱਧੀਜੀਵੀਆਂ, ਰਾਜਨੀਤਕ ਅਤੇ ਜਨਤਕ ਸੰਗਠਨਾਂ, ਘੱਟ ਗਿਣਤੀ ਧਾਰਮਿਕ ਆਗੂਆਂ ਦੇ ਅਧਾਰਤ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਐਡਵੋਕੇਟ ਅਨਿਲ ਕਾਲ਼ੇ, ਕਾਮਰੇਡ ਬੰਡੂ ਮਿਸ਼ਰਾ ਸੰਯੋਜਕ ਜਾਤੀ ਵਿਨਾਸ਼ ਮੋਰਚਾ (CAM,) ਕਾਮਰੇਡ ਆਰ ਮਨਸੱਈਆ ਜਨਰਲ ਸਕੱਤਰ ਟਰੇਡ ਯੂਨੀਅਨ ਸੈਂਟਰ ਆਫ਼ ਇੰਡੀਆ TUCI, ਰਵੀਨਾ ਪਟੇਲ ਅਤੇ ਮਹਿਜਬੀਨ ਸ਼ੇਖ਼ (ਮੁਸਲਿਮ ਮਹਿਲਾ ਮੰਚ),ਪ੍ਰਵੀਨ ਪਾਟਿਲ ਅਤੇ ਆਨੰਦ ਲੋਖੜੇ (ਵੰਚਿਤ ਬਹੁਜਨ ਅਘਾੜੀ ਨਾਗਪੁਰ ), ਅਰਚਨਾ ਸੇਡਾਮ (ਆਦਿਵਾਸੀ ਭਾਰਤ ਮਹਾਂਸਵਾ ), ਲੀਨਾ ਬਾਗੜ ਮਹਿਲਾ ਅਧਿਕਾਰ ਕਾਰਜਕਰਤਾ, ਕਾਮਰੇਡ ਤੁਹਿਨ ਦੇਵ ਜਨਰਲ ਸਕੱਤਰ ਕ੍ਰਾਂਤੀਕਾਰੀ ਸੱਭਿਆਚਾਰਕ ਮੰਚ ਆਦਿ ਆਗੂਆਂ ਦੇ ਅਧਾਰਤ ਸੰਚਾਲਨ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਕਾਮਰੇਡ ਲਾਭ ਅਕਲੀਆ ਨੇ ਦੱਸਿਆ ਕਿ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਫਾਸ਼ੀਵਾਦੀ ਸੰਗਠਨ , ਆਰ ਐਸ ਐਸ ਦੇ ਰਸਤੇ ਤੇ ਚੱਲ ਕੇ ਭਾਜਪਾ ਆਉਣ ਵਾਲੇ ਦੋ ਮਹੀਨਿਆਂ ਬਾਅਦ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਤੀਜੀ ਬਾਰ ਜਿੱਤ ਕੇ ਅਡਾਨੀ -ਅੰਬਾਨੀ ਵਰਗੇ ਮਹਾਂਭਰਿਸਟ ਕਾਰਪੋਰੇਟ ਘਰਾਣਿਆਂ ਦਾ ਹਿੰਦੂ ਰਾਸ਼ਟਰ ਬਣਾਉਣ ਦਾ ਰਹੀ ਹੈ। ਜਿੱਥੇ ਡਾ. ਭੀਮ ਰਾਓ ਅੰਬੇਦਕਰ ਦੇ ਬਣਾਏ ਭਾਰਤ ਦੇ ਮੌਜੂਦਾ ਸੰਵਿਧਾਨ ਨੂੰ ਖ਼ਤਮ ਕਰਕੇ ਅਣਮਨੁੱਖੀ ਮਨੂੰਸਿਮ੍ਰਤੀ ਨੂੰ ਨਵੇਂ ਸੰਵਿਧਾਨ ਦੇ ਰੂਪ ‘ਚ ਲਾਗੂ ਕਰਨ ਦੀਆਂ ਤਿਆਰੀਆਂ ਕਰ ਚੁੱਕੀ ਹੈ। ਮਨੂੰਸਿਮ੍ਰਤੀ ਦੇ ਅਨੁਸਾਰ ਤਮਾਮ ਗ਼ਰੀਬ ਮਿਹਨਤਕਸ਼ ਜਨਤਾ, ਦਲਿਤਾਂ, ਦੱਬੇ ਕੁੱਚਲੇ ਲੋਕਾਂ, ਆਦਿ ਵਾਸੀਆਂ, ਔਰਤਾਂ, ਘੱਟ ਗਿਣਤੀਆਂ ਅਤੇ ਹੋਰਨਾਂ ਪਛੜੇ ਵਰਗਾਂ ਨੂੰ ਇਨਸਾਨ ਦਾ ਨਹੀਂ ਬਲਕਿ ਗ਼ੁਲਾਮ ਦਾ ਦਰਜ਼ਾ ਦਿੱਤਾ ਜਾਵੇਗਾ। ਸੰਘ-ਭਾਜਪਾ ਵੱਲੋਂ ਵੱਡੇ ਥੈਲੀਸ਼ਾਹਾਂ ਦੇ ਲਈ ਬਣਾਇਆ ਜਾ ਰਿਹਾ ਹਿੰਦੂ ਰਾਸ਼ਟਰ, ਦੇਸ਼ ਦੀ ਆਮ ਜਨਤਾ ਸਾਹਮਣੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਜਿਵੇਂ ਹਰਿਆਣਾ ਦੇ ਨੂਹ ਤੋਂ ਲੈਕੇ ਮਨੀਪੁਰ ਤੱਕ ਨਫ਼ਰਤ ਅਤੇ ਧਾਰਮਿਕ ਵੰਡ ਦੀ ਜ਼ਹਿਰੀਲੀ ਪਨੀਰੀ ਤਿਆਰ ਕਰਨ ਵਾਲੀ ਭਾਜਪਾ ਦੇ ਵਿਸ਼ਵ ਗੁਰੂ ਨਰਿੰਦਰ ਮੋਦੀ ਦੇ ਪਿਛਲੇ ਦਸ ਸਾਲ ਦੇ ਅੰਮ੍ਰਿਤ ਕਾਲ਼ ਵਿੱਚ ਪਿਛਲੇ 75 ਸਾਲ ਦੇ ਮੁਕਾਬਲੇ ਸਭ ਤੋਂ ਵੱਧ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਅਤੇ ਮਹਿੰਗਾਈ ਕਿਉਂ ਵਧੀ ਹੈ ? ਕੀ ਦੇਸ਼ ਦੀ ਜਨਤਾ ਨੂੰ ਇਹ ਨਹੀਂ ਪੁੱਛਣਾ ਚਾਹੀਦਾ ਕਿ ਜਨਤਾ ਦੀ ਰੋਜ਼ੀ ਰੋਟੀ ਦੇ ਸਵਾਲਾਂ ਨੂੰ ਦਰਕਿਨਾਰ ਕਰਕੇ ਪੂਰੇ ਦੇਸ਼ ਵਿੱਚ ਰਾਮ ਮੰਦਰ ਦੇ ਨਾਂ ਤੇ ਧਾਰਮਿਕ ਫੁੱਟਪ੍ਰਸਤੀ ਕਿਉਂ ਪੈਦਾ ਕੀਤੀ ਗਈ ? ਜਨਤਾ ਨੂੰ ਇਹ ਪੁੱਛਣ ਦਾ ਪੂਰਾ ਹੱਕ ਹੈ ਕਿ ਜਦੋਂ ਦੇਸ਼ ਦੀ ਆਮ ਮਿਹਨਤਕਸ਼ ਜਨਤਾ ਕਰੋਨਾ ਦੇ ਦੌਰ ਵਿੱਚ ਬਿਨ੍ਹਾਂ ਕਿਸੇ ਰਾਹਤ ਤੋਂ ਸੜਕਾਂ ਉੱਤੇ ਕੀੜੇ – ਮਕੌੜਿਆਂ ਵਾਂਗ ਮਰ ਰਹੀ ਸੀ, ਤਾਂ ਉਸੇ ਦੌਰ ਵਿੱਚ ਅੰਬਾਨੀ – ਅਡਾਨੀ ਵਰਗੇ ਮਹਾਂਭਰਿਸਟ ਕਾਰਪੋਰੇਟਾਂ ਦੀਆਂ ਤਜੌਰੀਆਂ ਕਿਵੇਂ ਭਰ -ਭਰ ਉੱਛਲ ਰਹੀਆਂ ਸਨ?
ਕਿਸਾਨਾਂ, ਨੌਜਵਾਨਾਂ, ਔਰਤਾਂ ਦੇ ਕਲਿਆਣ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਸਰਕਾਰ ਪੂਰੇ ਦੇਸ਼ ਵਿੱਚ ਕਾਰਪੋਰੇਟ ਘਰਾਣਿਆਂ ਦੀ ਲਾਠੈਤ ਦੇ ਰੂਪ ‘ਚ ਰੋਟੀ, ਕੱਪੜਾ, ਮਕਾਨ ਦੇ ਮੁੱਦੇ ਉੱਪਰ ਸੰਘਰਸ਼ ਕਰ ਰਹੇ ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ, ਦਲਿਤਾਂ, ਆਦਿਵਾਸੀਆਂ, ਵਿਦਿਆਰਥੀਆਂ, ਬੇਰੁਜ਼ਗਾਰਾਂ, ਔਰਤਾਂ, ਘੱਟ ਗਿਣਤੀਆਂ ਅਤੇ ਖ਼ਾਸ ਕਰਕੇ ਮੁਸਲਮਾਨਾਂ ਦੇ ਨਾਲ ਦੁਸ਼ਮਣਾ ਦੀ ਤਰ੍ਹਾਂ ਕਿਉਂ ਪੇਸ਼ ਆ ਰਹੀ ਸੀ ? ਭਾਜਪਾ ਵੱਲੋਂ ਝੂਠੇ ਰਾਸ਼ਟਰਵਾਦ ਦੀ ਚਾਸ਼ਣੀ ਤਿਆਰ ਕਰਕੇ ਜਮਹੂਰੀ ਅਧਿਕਾਰਾਂ ਲਈ ਲੜਨ ਵਾਲੇ ਬੁੱਧੀਜੀਵੀਆਂ ਉੱਪਰ ਦੇਸ਼ ਧ੍ਰੋਹ ਦੇ ਝੂਠੇ ਦੋਸ਼ ਲਾਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਕਿਉਂ ਛੁੱਟਿਆ ਗਿਆ ? ਪੂਰੇ ਦੇਸ਼ ਵਿੱਚ ਚਾਰ ਪਿੱਛੇ ਤਿੰਨ ਵਿਅਕਤੀਆਂ ਨੂੰ ਪੇਟ ਭਰਕੇ ਖਾਣਾ ਕਿਉਂ ਨਹੀਂ ਮਿਲ਼ ਰਿਹਾ ? ਸੱਚ ਬੋਲਣ ਵਾਲੇ ਅਤੇ ਲਿਖਣ ਵਾਲੇ ਪੱਤਰਕਾਰਾਂ ਉੱਪਰ ਏਜੰਸੀਆਂ ਦਾ ਸ਼ਿਕੰਜਾ ਕਿਉਂ ਕਸਿਆ ਜਾ ਰਿਹਾ ਹੈ , ਪੱਤਰਕਾਰਾਂ ਦੀ ਸੁਰੱਖਿਆ ਨਾਂ ਕਰ ਸਕਣ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਪਿੱਛੇ ਕਿਉਂ ਹੈ ? ਲੇਕਿਨ ਇੱਕ ਪਾਸੇ ਭਾਜਪਾ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਦੇਸ਼ ਵਿੱਚ ਧਾਰਮਿਕ ਫਾਸ਼ੀਵਾਦੀ ਵੰਡੀਆਂ ਪਾਉਣ ਵਿੱਚ ਜੁਟੀ ਹੋਈ ਹੈ , ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ, ਸੰਵਿਧਾਨ ਅਤੇ ਰੀਜ਼ਰਵੇਸ਼ਨ ਦਾ ਅਧਿਕਾਰ ਖ਼ਤਮ ਕਰਨ ਧਰਮ ਨਿਰਪੱਖਤਾ ਨੂੰ ਪੈਰਾਂ ਹੇਠ ਮਧੋਲਣ ਲੱਗੀ ਹੋਈ ਹੈ। ਕੁੱਲ ਮਿਲਾਕੇ ਭਾਜਪਾ -ਆਰ ਐਸ ਐਸ ਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਪ੍ਰਾਪਤ ਕੀਤੇ ਜਨਤਾ ਦੇ ਮੌਲਿਕ ਅਧਿਕਾਰਾਂ ਨੂੰ ਖ਼ਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਜਿਸਦਾ ਆਪਣਾ ਇਤਹਾਸ ਬ੍ਰਿਟਿਸ਼ ਸਾਮਰਾਜ (ਅੰਗਰੇਜ਼ਾਂ) ਦੀ ਦਲਾਲੀ ਕਰਨ ਦਾ ਰਿਹਾ ਹੈ।
ਇਸ ਦਮ ਘੋਟੂ ਮਹੌਲ ਵਿੱਚ ਆਓ ! ਆਪਾਂ ਸਾਰੇ ਰਲ- ਮਿਲਕੇ ਇੱਕ ਬਿਹਤਰ ਭਵਿੱਖ ਦੇ ਲਈ ਲੋਕਤੰਤਰ,ਅਮਨ, ਸੰਵਿਧਾਨ, ਰੀਜ਼ਰਵੇਸ਼ਨ, ਅਤੇ ਧਰਮ ਨਿਰਪੱਖਤਾ ਦੇ ਲਈ ਸੰਘਰਸ਼ ਤਿੱਖਾ ਕਰੀਏ ਅਤੇ ਧਾਰਮਿਕ ਕੱਟੜਤਾ, ਫਾਸ਼ੀਵਾਦੀ ਨਫ਼ਰਤ ਅਤੇ ਦੇਸ਼ ਵਿੱਚ ਫਿਰਕੂ ਵੰਡ ਦੇ ਖ਼ਿਲਾਫ਼ ਆਵਾਜ਼ ਉਠਾਈਏ। ਅਸੀਂ ਇੱਕ ਬਾਰ ਫਿਰ ਸ਼ਹੀਦ ਭਗਤ ਸਿੰਘ, ਅਸ਼ਫ਼ਾਕਉੱਲਾ ਖਾਂ ,ਬਿਸਮਿਲ ਅਤੇ ਚੰਦਰ ਸ਼ੇਖਰ ਦੀ ਸਾਂਝੀ ਸ਼ਹਾਦਤ ਸਾਂਝੀ ਵਿਰਾਸਤ ਦੀ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ, ਕਾਰਪੋਰੇਟ ਘਰਾਣਿਆਂ ਅਤੇ ਸੰਘੀ ਮਨੂੰਵਾਦੀ ਫਾਸ਼ਿਸ਼ਟ ਤਾਕਤਾਂ ਨੂੰ ਸੱਤਾ ਤੋਂ ਬਾਹਰ ਕਰਨ ਲਈ ਮਜ਼ਬੂਤ ਏਕਾ ਉਸਾਰੀਏ। ਅਸੀਂ ਅਪੀਲ ਕਰਦੇ ਹਾਂ ਕਿ 10 ਮਾਰਚ ਨੂੰ ਨਾਗਪੁਰ ਵਿਖੇ ਆਯੋਜਿਤ ਕੀਤੀ ਜਾ ਰਹੀ ਫ਼ਾਸ਼ੀਵਾਦ ਵਿਰੋਧੀ ਜਨਤਕ ਕਨਵੈਨਸ਼ਨ ਨੂੰ ਤਨ ਮਨ ਦੇ ਨਾਲ ਸਫ਼ਲ ਬਣਾਉਣ ਲਈ ਸਹਿਯੋਗ ਦਿਓ।

Leave a Reply

Your email address will not be published. Required fields are marked *