ਗੁਰਦਾਸਪੁਰ, 16 ਜਨਵਰੀ (ਸਰਬਜੀਤ ਸਿੰਘ)–ਕਾਂਗਰਸ ਆਲ ਇੰਡੀਆ ਦੇ ਸਾਬਕਾ ਜਨਰਲ ਸਕੱਤਰ ਰਾਹੁਲ ਗਾਂਧੀ ਵੱਲੋਂ ਚਲਾਈ ਗਈ ਭਾਰਤ ਜੋੜੋ ਯਾਤਰਾ ਜਦੋਂ ਜਲੰਧਰ ਵਿਖੇ ਪਹੁੰਚੀ ਤਾਂ ਇਸ ਯਾਤਰਾ ਵਿੱਚ ਗਾਇਕ ਸਵ. ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਲ ਹੋਏ | ਇਸ ਮੌਕੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਆਗੂ-ਕਮ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਵਜਾ ਵੀ ਮੌਜੂਦ ਸਨ |
