ਬਾਬੇ ਨਾਨਕ ਦੀ ਧਰਤੀ ਤੇ ਨਸ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ-ਲਿਬਰੇਸ਼ਨ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)— ਮਾਨਸਾ ਵਿਖੇ ਨਸ਼ਾ ਨਹੀਂ ਰੁਜ਼ਗਾਰ ਦਿਓ ਤਹਿਤ ਚੱਲ ਰਹੀ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਸੀਪੀਆਈ ਐਮ ਐਲ ਲਿਬਰੇਸ਼ਨ ਨੇ ਕਿਹਾ ਹੈ ਕਿ ਗੁਰੂਆਂ ਦੀ ਧਰਤੀ ਤੇ ਨਸ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 14 ਅਗਸਤ ਨੂੰ ਮਾਨਸਾ ਵਿਖੇ ਹੋਣ ਵਾਲੀ ਰੈਲੀ ਦੀ ਸਫਲਤਾ ਲਈ ਲਿਬਰੇਸ਼ਨ ਵੱਲੋਂ ਜ਼ਿਲ੍ਹਾ ਭਰ ਚ ਰੈਲੀਆਂ ਮੀਟਿੰਗਾਂ ਕੀਤੀਆਂ ਗਈਆਂ। ਭੀਖੀ, ਬੁਢਲਾਡਾ ਤੇ ਬਰੇਟਾ ਏਰੀਏ ਚ ਕਰਵਾਈਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਬਲਵਿੰਦਰ ਘਰਾਂਗਣਾ, ਤਰਸੇਮ ਖਾਲਸਾ,ਭੋਲਾ ਸਿੰਘ ਬਹਾਦਰਪੁਰ, ਗੁਰਸੇਵਕ ਸਿੰਘ ਮਾਨ,ਕੇਵਲ ਅਕਲੀਆ ਨੇ ਕਿਹਾ ਕਿ ਸ਼ਹੀਦਾਂ ਤੇ ਗੁਰੂਆਂ ਦੀ ਧਰਤੀ ਨੂੰ ਨਸ਼ੇ ਦੇ ਕਾਲੇ ਕਾਰੋਬਾਰੀਆਂ ਤੇ ਸਿਆਸਤਦਾਨਾਂ ਨੇ ਪੰਜਾਬ ਦੀ ਧਰਤੀਦੀ ਆਬੋ ਹਵਾ ਨੂੰ ਨਸ਼ਿਆਂ ਨਾਲ ਦੂਸ਼ਿਤ ਕਰ ਦਿੱਤਾ ਹੈ।ਜਿਸ ਕਾਰਨ ਪਰਿਵਾਰ ਉਜੜ ਰਹੇ ਨੇ ਤੇ ਨੌਜਵਾਨ ਮਰ ਰਹੇ ਨੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਰਮਾ ਕੇ ਬਦਲਾਅ ਦੇ ਨਾਮ ਤੇ ਆਈ ਆਪ ਸਰਕਾਰ ਨਸ਼ੇ ਦੇ ਵਪਾਰੀਆਂ ਦੀ ਹੱਥਠੋਕਾ ਸਾਬਤ ਹੋਈ ਹੈ ਤੇ ਆਪ ਦਾ ਕਾਰਜਕਾਰੀ ਪ੍ਰਧਾਨ ਬੁਢਲਾਡਾ ਹਲਕੇ ਦੇ ਐਮ ਐਲ ਏ ਆਪਣੇ ਪਿਛਲੇ ਚੰਗੇ ਰਿਕਾਰਡ ਦੇ ਉਲਟ ਸਤ੍ਹਾ ਦੀ ਲਾਲਸਾ ਚ ਆਪਣੀ ਜ਼ਮੀਰ ਗਹਿਣੇ ਰੱਖ ਚੁੱਕਿਆ ਹੈ। ਆਗੂਆਂ ਨੇ ਕਿਹਾ ਕਿ 14ਅਗਸਤ ਨੂੰ ਮਾਨਸਾ ਵਿਖੇ ਨਸ਼ਿਆਂ ਦੇ ਖਿਲਾਫ ਵੱਡੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਸਮੂਹ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਨਸ਼ਿਆਂ ਦੇ ਵਪਾਰੀਆਂ ਦੇ ਖਿਲਾਫ ਹੋ ਰੈਲੀ ਨੂੰ ਇਤਿਹਾਸਕ ਬਣਾਈਏ। ਆਗੂਆਂ ਨੇ ਅੱਜ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਤੋਰਨ ਵਾਲੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੇ ਸਥਾਪਨਾਂ ਦਿਵਸ ਮੌਕੇ ਮੁਬਾਰਕਾਂ ਆਖਦਿਆਂ ਕਿਹਾ ਕਿ 9ਅਗਸਤ 1942ਨੂੰ ਅੰਗਰੇਜ਼ੋ ਭਾਰਤ ਛੱਡੋ ਦਾ ਨਾਅਰਾ ਦਿੱਤਾ ਸੀ ਅੱਜ ਫਿਰਕੂ ਟੋਲਾ ਤੇ ਨਸ਼ਿਆਂ ਦੇ ਵਪਾਰੀਆਂ ਨੂੰ ਦੇਸ਼ ਤੋਂ ਬਾਹਰ ਕਰੋ ਦਾ ਨਾਅਰਾ ਉੱਚੀ ਆਵਾਜ਼ ਵਿਚ ਬੁਲੰਦ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *