ਮਾਨਸਾ, ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਜਮਹੂਰੀ ਕਿਸਾਨ ਸਭਾ ਪੰਜਾਬ,ਜ਼ਿਲਾ ਮਾਨਸਾ ਦਾ ਇੱਕ ਵਫਦ,ਜ਼ਿਲਾ ਪ੍ਰਧਾਨ ਅਮਰੀਕ ਸਿੰਘ ਫੇਫੜੇ ਭਾਈਕੇ ਦੀ ਅਗਵਾਈ ਵਿੱਚ,ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਨੂੰ ਮਿਲਿਆ।ਵਫ਼ਦ ਨੇ ਖੇਤੀਬਾੜੀ ਅਫ਼ਸਰ ਨੂੰ ਮੰਗ ਪੱਤਰ ਦੇ ਕੇ,ਮੰਗ ਕੀਤੀ ਕਿ ਰਹਿੰਦੇ ਕਿਸਾਨਾਂ ਨੂੰ,ਨਰਮੇ ਦੇ ਬੀਜ ਦੀ ਬਣਦੀ ਸਬਸਿਡੀ ਤੁਰੰਤ ਦਿਤੀ ਜਾਵੇ,ਕਣਕ ਦੇ ਬੀਜ ਦੀ ਵੰਡ ਸਮੇਂ ਸਿਰ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਲੋੜੀਂਦੀ ਖਾਦ ਸਮੇਂ ਸਿਰ ਮੁਹੱਲਾ ਕਰਵਾਈ ਜਾਵੇ।ਦਫਤਰ ਵੱਲੋਂ ਦੱਸਿਆ ਗਿਆ ਕਿ ਨਰਮੇ ਦੇ ਬੀਜ ਦੀ ਸਬਸਿਡੀ,ਪੰਦਰਾਂ ਹਜ਼ਾਰ ਕਿਸਾਨਾਂ ਦੇ ਖਾਤਿਆਂ ਚ ਪਾਈ ਜਾ ਚੁੱਕੀ ਹੈ,ਦੋ ਹਜ਼ਾਰ ਦੇ ਲਗਭਗ,ਕਿਸਾਨਾਂ ਦੇ ਅਕਾਊਂਟ ਚ ਨੁਕਸ ਕਾਰਨ,ਪਾਉਣੀ ਰਹਿੰਦੀ ਹੈ,ਦਰੁਸਤੀ ਤੋਂ ਬਾਅਦ ਪਾ ਦਿਤੀ ਜਾਵੇਗੀ।ਖਾਦ,ਅੱਸੀ ਫੀਸਦੀ,ਕੋਆਪ੍ਰੇਟਿਵ ਸੁਸਾਇਟੀਆਂ ਰਾਹੀਂ ਵੰਡੀ ਜਾਵੇਗੀ,ਵੀਹ ਪ੍ਰਤੀਸ਼ਤ ਦੁਕਾਨਦਾਰਾਂ ਰਾਹੀ।ਕਣਕ ਦਾ ਬੀਜ ਸਮੇਂ ਸਿਰ ਵੰਡਿਆ ਜਾਵੇਗਾ।ਵਫ਼ਦ ਵਿੱਚ ਸਰਬ ਸ੍ਰੀ ਸੁਖਦੇਵ ਸਿੰਘ ਅਤਲਾ,ਦਸੌਂਦਾ ਸਿੰਘ ਬਹਾਦਰ ਪੁਰ,ਮਲਕੀਤ ਸਿੰਘ,ਸ਼ਮਸ਼ੇਰ ਸਿੰਘ ਨੰਬਰਦਾਰ ਭੂਪਾਲ,ਉਜਾਗਰ ਸਿੰਘ ਮਾਖਾ ਚਹਿਲਾਂ,ਛੱਜੂ ਰਾਮ ਰਿਸ਼ੀ,ਮੇਜਰ ਸਿੰਘ ਦੁੱਲੋਵਾਲ,ਸੱਤਪਾਲ ਆਦਿ ਸ਼ਾਮਲ ਸਨ।ਛੱਜੂ ਰਾਮ ਰਿਸ਼ੀ,ਪ੍ਰੈਸ ਸਕੱਤਰ,ਜਮਹੂਰੀ ਕਿਸਾਨ ਸਭਾ ਪੰਜਾਬ,ਜਿਲਾ ਮਾਨਸਾ।


