ਗੁਰਦਾਸਪੁਰ, 24 ਮਈ ( ਸਰਬਜੀਤ ਸਿੰਘ)– ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲ ਆਫ ਐਮੀਨੈਂਸ ਵਿੱਚ ਗਿਆਰਵੀਂ ਜਮਾਤ ਦੇ ਦਾਖਲੇ ਲਈ ਟੈਸਟ ਆਯੋਜਿਤ ਕਰਵਾਇਆ ਗਿਆ ਸੀ, ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਿੱਖਿਆ ਅਫਸਰ (ਸੈ:ਸਿ) ਸ੍ਰੀ ਰਜੇਸ਼ ਕੁਮਾਰ ਸ਼ਰਮਾ, ਸਟੇਟ ਐਵਾਰਡੀ ਨੇ ਦੱਸਿਆ ਕਿ ਸਫਲ ਵਿਦਿਆਰਥੀਆਂ ਲਈ ਜਿਲੇ ਦੇ ਕੁੱਲ 03 ਸਕੂਲ਼ ਆਫ ਐਮੀਨੈਂਸ ਬਟਾਲਾ, ਗੁਰਦਾਸਪੁਰ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਵੀ ਗਿਆਰਵੀਂ ਦੀ ਦਾਖਲਾ ਪ੍ਰਕਿਰਿਆ 15 ਮਈ ਤੋਂ ਸ਼ੁਰੂ ਹੋਈ ਸੀ, ਜਿਸ ਤਹਿਤ ਪਹਿਲੀ ਕਾਊਂਸਲਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਦੂਸਰੀ ਕਾਊਂਸਲਿੰਗ ਚੱਲ ਰਹੀ ਹੈ ।ਉਨਾਂ ਸਕੂਲ ਆਫ ਐਮੀਨੈਂਸ ਬਟਾਲਾ ਵਿਖੇ ਕਾਊਂਸਲਿੰਗ ਦੌਰਾਨ ਟੈਸਟ ਪਾਸ ਕਰਕੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਕੇ ਉਨਾਂ ਨੂੰ ਵਧਾਈ ਦਿੱਤੀ ਅਤੇ ਰਹਿੰਦੇ ਵਿਦਿਆਰਥੀਆਂ ਨੂੰ ਵੀ ਜਲਦੀ ਤੋਂ ਜਲਦੀ ਦਾਖਲਾ ਲੈਣ ਦੀ ਅਪੀਲ ਕੀਤੀ ਕਿਉਂਕਿ ਤੀਸਰੀ ਅਤੇ ਆਖਰੀ ਕਾਊਂਸਲਿੰਗ ਦੀ ਮਿਤੀ 27 ਤੋਂ 30 ਮਈ ਤੱਕ ਹੈ । ਇਸ ਮੌਕੇ ਉਨਾਂ ਨਾਲ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਇਨਾਂ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਉੱਚ ਪੱਧਰ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਜੇ.ਈ.ਈ., ਨੀਟ, ਕਲੈਟ ਆਦਿ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾਈ ਜਾਵੇਗੀ । ਇਨਾਂ ਵਿਦਿਆਰਥੀਆਂ ਨੂੰ ਪਿਛਲੇ ਸਾਲਾਂ ਦੀ ਤਰਾਂ ਮੁਫਤ ਯੂਨੀਫ਼ਾਰਮ ਅਤੇ ਮੁਫਤ ਟ੍ਰਾਂਸਪੋਰਟ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ ।ਇਸ ਮੌਕੇ ਪਰਮਿੰਦਰ ਸਿੰਘ, ਜਿਲਾ ਗਾਈਡੈਂਸ ਕੌਂਸਲਰ, ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ, ਲੈਕ: ਹਰਪ੍ਰੀਤ ਸਿੰਘ, ਸਮੂਹ ਕਮੇਟੀ ਮੈਂਬਰ ਤੋਂ ਇਲਾਵਾ ਕੈਂਪਸ ਮੈਨੇਜਰ ਆਰ.ਪੀ ਸਿੰਘ ਵੀ ਹਾਜਰ ਸਨ ।


