ਗੁਰਦਾਸਪੁਰ, 14 ਨਵੰਬਰ (ਸਰਬਜੀਤ ਸਿੰਘ)— ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪਿੰਡ ਤਿੱਬੜ ਵਿਖੇ ਸਕੂਲ ਦੇ ਪ੍ਰਿੰਸੀਪਲ ਗੁਰਪਾਲ ਸਿੰਘ ਦੇ ਸਹਿਯੋਗ ਨਾਲ ਟਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵੱਲੋਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਸੈਕਟਰੀ ਰਮਨੀਤ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੈਮੀਨਾਰ ਲਗਾਇਆ ਗਿਆ।
ਸੈਮੀਨਾਰ ਵਿੱਚ ਐਡਵੋਕੇਟ ਕੇਵਲ ਸਿੰਘ ਸੈਣੀ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵੱਲੋਂ ਏ.ਐਸ.ਆਈ ਅਮਨਦੀਪ ਸਿੰਘ ਤੇ ਏ.ਐਸ.ਆਈ ਸੰਜੀਵ ਕੁਮਾਰ ਹਾਜ਼ਰ ਸਨ। ਐਡਵੋਕੇਟ ਕੇਵਲ ਸਿੰਘ ਸੈਣੀ ਨੇ ਬੱਚਿਆਂ ਨੂੰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਮਿਲਣ ਵਾਲੀਆਂ ਅਲੱਗ ਅਲੱਗ ਸੇਵਾਵਾਂ ਬਾਰੇ ਵਿੱਚ ਜਾਣਕਾਰੀ ਦਿੱਤੀ
ਇਸ ਮੌਕੇ ਏ. ਐਸ.ਆਈ ਅਮਨਦੀਪ ਸਿੰਘ ਨੇ ਬੱਚਿਆਂ ਨੂੰ ਰੋਡ ਸੇਫਟੀ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਮਟ ਸੀਟ ਬੈਲਟ ਡਰਾਈਵਿੰਗ ਲਾਈਸਿੰਸ ਅਤੇ ਇਨਸ਼ੋਰੈਂਸ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦੇ ਹੋਏ ਰੋਡ ਸਾਈਨ ਅਤੇ ਰੋਡ ਮਾਰਕਿੰਗ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ
ਅਤੇ ਸੈਮੀਨਾਰ ਵਿੱਚ ਹਾਜ਼ਰ ਸਕੂਲ ਦੇ ਪ੍ਰਿੰਸੀਪਲ ਗੁਰਪਾਲ ਸਿੰਘ ਅਤੇ ਲੈਕਚਰਾਰ ਵਿਕਰਮਜੀਤ ਸਿੰਘ ਨੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ।