ਨਵੇਂ ਅਹੁਦੇਦਾਰਾਂ ਦੀ ਚੌਣ ਕੀਤੀ
ਗੁਰਦਾਸਪੁਰ 05 ਜੂਨ (ਸਰਬਜੀਤ ਸਿੰਘ)– ਸਮਾਜ ਸੇਵਾ ਵਿੱਚ ਮੋਹਰੀ ਸਮਾਜਿਕ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਅੱਜ ਸਮੂਹ ਕਾਇਮ ਮੈਂਬਰਾਂ ਦੀ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਲਾਇਨ ਭਾਰਤ ਭੂਸ਼ਨ ਨੇ ਦੱਸਿਆ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਜਾਂਦੇ ਪ੍ਰੋਜੈਕਟਾਂ ਨੂੰ ਲੈ ਕੇ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਲਾਈਨ ਲੇਡੀਜ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਰਹੇ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਾਲ ਲਈ ਨਵੀਂ ਟੀਮ ਦੀ ਸਰਬਸੰਮਤੀ ਨਾਲ ਚੌਣ ਕੀਤੀ ਗਈ ਹੈ , ਜਿਸ ਵਿੱਚ ਲਾਇਨ ਪਰਵਿੰਦਰ ਸਿੰਘ ਗੋਰਾਇਆ ਨੂੰ ਪ੍ਰਧਾਨ , ਉੱਪ ਪ੍ਰਧਾਨ ਲਾਇਨ ਗੁਰਪ੍ਰੀਤ ਸਿੰਘ , ਲਾਇਨ ਡਾ. ਰਣਜੀਤ ਸਿੰਘ ਨੂੰ ਸੈਕਟਰੀ , ਲਾਇਨ ਪ੍ਰਦੀਪ ਸਿੰਘ ਚੀਮਾਂ ਨੂੰ ਖਚਾਨਚੀ ਤੇ ਲਾਇਨ ਗਗਨਦੀਪ ਸਿੰਘ ਨੂੰ ਪੀ.ਆਰ. ਓ. ਦੇ ਤੌਰ ਤੇ ਚੁਣਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਆਉਣ ਵਾਲੇ ਸ਼ੈਸਨ ਵਿੱਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਸੰਬੰਧੀ ਯੋਜਨਾਬੰਦੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਭਵਿੱਖ ਲਈ ਸ਼ੁਭਇੱਛਾਵਾਂ ਦਿੱਤੀਆਂ। ਇਸ ਮੌਕੇ ਲਾਇਨ ਬਰਿੰਦਰ ਸਿੰਘ ਅਠਵਾਲ , ਲਾਇਨ ਹਰਭਜਨ ਸਿੰਘ ਸੇਖੋਂ, ਲਾਇਨ ਰਾਜਨ ਜੁਲਕਾ, ਲਾਇਨ ਗੋਬਿੰਦ ਸੈਣੀ, ਸੰਦੀਪ ਕੁਮਾਰ, ਸ਼ੁਸੀਲ ਮਹਾਜਨ, ਪ੍ਰਦੀਪ ਚੀਮਾ, ਲਾਇਨ ਲੇਡੀਜ ਰੁਪਿੰਦਰ ਕੌਰ, ਮਨਦੀਪ ਕੌਰ, ਸੁਮਨ ਬਾਲਾ , ਨਰੁਤਮ ਕੌਰ, ਰੇਖਾ , ਮਮਤਾ , ਨਿਰਮਲਜੀਤ ਕੌਰ ਆਦਿ ਹਾਜ਼ਰ ਸਨ। *