ਧਾਰੀਵਾਲ, ਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ/ਜਗਰੂਪ ਸਿੰਘ ਕਲੇਰ) -ਤਿੱਬੜ ਥਾਣੇ ਅਧੀਨ ਪੈਂਦੇ ਪਿੰਡ ਭੁੰਬਲੀ ਵਿੱਚ ਥਾਣੇ ਵਿੱਚ ਤਾਇਨਾਤ ਇੱਕ ਏਐਸਆਈ ਨੇ ਘਰੇਲੂ ਵਿਵਾਦ ਦੇ ਚਲਦੇ ਆਪਣੀ ਪਤਨੀ ਅਤੇ ਨੌਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਹੈ। ਕਤਲ ਕਰਦੇ ਹੋਏ ਉਸ ਨੂੰ ਭੱਜਦੇ ਕਿਸੇ ਔਰਤ ਵੱਲੋਂ ਵੇਖ ਲਿਆ ਗਿਆ। ਜਿਸ ਤੋਂ ਬਾਅਦ ਉਕੱਤ ਕਾਤਲ ਵੱਲੋਂ ਮਹਿਲ੍ਹਾ ਨੂੰ ਵੀ ਬੰਧਕ ਬਣਾ ਲਿਆ ਗਿਆ ਅਤੇ ਮਹਿਲ੍ਹਾ ਨੂੰ ਨਾਲ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।ਦੋਸ਼ੀ ਦੀ ਪਹਿਚਾਣ ਭੁਪਿੰਦਰ ਸਿੰਘ ਵੱਜੋਂ ਹੋਈ ਹੈ ਜੋ ਅੰਮ੍ਰਿਤਸਰ ਦੇ ਡੀਆਈਜੀ ਦਫ਼ਤਰ ਵਿੱਚ ਤਾਇਨਾਤ ਸੀ ।
ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਸਵੇਰੇ 9.30 ਤੋਂ 10 ਵਜੇ ਦਰਮਿਆਨ ਅੰਜਾਮ ਦਿਏਐਸਆਈ ਨੇ ਆਪਣੀ ਪਤਨੀ ਬਲਜੀਤ ਕੌਰ ਅਤੇ 18 ਸਾਲਾ ਪੁੱਤਰ ਬਲਪ੍ਰੀਤ ਸਿੰਘ ਬੱਲ ਦੀ ਗੋਲੀ ਮਾਰ ਕੇ ਕਤਲ ਕੀਤਾ। ਜਦੋਂ ਕਿ ਉਸ ਦਾ ਇੱਕ ਪੁੱਤਰ ਵਿਦੇਸ਼ ਵਿੱਚ ਪੜ੍ਹਾਈ ਲਈ ਗਿਆ ਹੋਇਆ ਹੈ। ਪੁੱਲਿਸ ਨੂੰ ਕੱਤਲ ਸਬੰਧੀ ਜਾਣਕਾਰੀ ਸਰਪੰਚ ਪਰਮਜੀਤ ਸਿੰਘ ਵੱਲੋਂ ਫੋਨ ਕਰ ਦਿੱਤੀ ਗਈ ਸੀ।ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਹ ਖੁਦ ਮੌਕੇ ‘ਤੇ ਪੁੱਜੇ। ਮੀਡਿਆ ਨਾਲ ਸੰਖੇਪ ਵਿੱਚ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਆਪਣੀ ਸਰਵਿਸ ਕੰਬਾਈਨ ਤੋਂ ਫਾਇਰਿੰਗ ਕੀਤੀ। ਜਿਸ ਵਿਚ ਉਸ ਨੇ ਪਤਨੀ, ਬੇਟੇ ਸਮੇਤ ਆਪਣੇ ਪਾਲਤੂ ਜਾਨਵਰ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਆਪਣੀ ਗੁਆਂਢਣ ਨੂੰ ਅਗਵਾ ਕਰਕੇ ਬਟਾਲਾ ਹਲਕੇ ਦੇ ਪਿੰਡ ਆਪਣੇ ਰਿਸ਼ਤੇਦਾਰ ਕੋਲ ਚੱਲਾ ਗਿਆ। ਜਿਸ ਬਾਰੇ ਪੁਲਸ ਵੱਲੋਂ ਲੋਕੇਸ਼ਨ ਮਿਲਣ ਤੇ ਪਿੰਡ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਮਹਿਲਾ ਨੂੰ ਛੱਢਣ ਦੀ ਅਪੀਲ ਕੀਤੀ ਤਾਂ ਦੋਸ਼ੀ ਨੇ ਮਹਿਲਾ ਨੂੰ ਜਾਣ ਦਿੱਤਾ। ਥੋੜੀ ਦੇਰ ਬਾਅਦ ਪੁਲਸ ਮੁਲਾਜਮ ਨੇ ਖੁੱਦ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜੇ ਚ ਲੈਣ ਤੋਂ ਬਾਅਦ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਮਟ ਲਈ ਮੋਰਚਰੀ ਵਿੱਚ ਰੱਖ ਦਿੱਤਾ ਗਿਆ।