ਪਸ਼ੂ ਪਾਲਣ ਵਿਭਾਗ ਵਲੋਂ  ਜਾਨਵਰਾਂ ਵਿਚ ਲੰਪੀ ਸਕਿਨ ਬਿਮਾਰੀ ਸਬੰਧੀ ਵਿੱਢੀ ਜਾਗਰੂਕਤਾ ਮੁਹਿੰਮ

ਗੁਰਦਾਸਪੁਰ

ਗੁਰਦਾਸਪੁਰ 6 ਅਗਸਤ (ਸਰਬਜੀਤ ਸਿੰਘ)- ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਗੁਰਦਾਸਪੁਰ ਵਿਚ ਦੁਧਾਰੂ ਪਸੂਆਂ ਵਿਚ ਲੰਪੀ ਸਕਿਨ ਬਿਮਾਰੀ ਦੇ ਮਾਮਲੇ ਸਾਹਮਣੇ ਆਉਣ ਤੇ ਵਿਭਾਗ ਲਗਾਤਾਰ ਪਸੂ ਪਾਲਕਾਂ ਨੂੰ ਬਿਮਾਰੀ ਵਿਰੁੱਧ ਜਾਗਰੂਕ ਕਰ ਰਿਹਾ ਹੈ। ਉਨਾਂ ਦੱਸਿਆ ਕਿ ਵਿਭਾਗ ਦੀਆਂ ਵੱਖ-ਵੱਖ ਟੀਮਾਂ ਪਿੰਡਾਂ ਸਾਹੋਵਾਲ, ਗਾਜੀਕੋਟ ਤੇ ਕਲਾਨੋਰ ਆਦਿ ਵਿਚ ਜਾ ਕੇ ਪਸੂ ਪਾਲਕਾਂ ਨਾਲ ਸੰਪਰਕ ਕਰ ਰਹੀਆਂ ਹਨ ਤੇ ਉਨਾਂ ਨੂੰ ਜਾਗਰੂਕ ਕਰ ਰਹੀਆਂ ਹਨ। ਉਨਾਂ ਕਿਹਾ ਕਿ ਅੱਜ ਤੋਂ 15 ਦਿਨ ਪਹਿਲਾਂ 2 ਪਸ਼ੂਆਂ ਦੀ ਮੌਤਾਂ ਹੋਈਆਂ ਸਨ, ਪਰ ਹੁਣ ਇਸ ਸਮੇਂ ਸਥਿਤ ਅੰਡਰ ਕੰਟਰੋਲ ਹੈ।
ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਲੇ ਵਿਚ ਦਵਾਈਆਂ ਆਦਿ ਦੀ ਖਰੀਦ ਲਈ 5 ਲੱਖ ਰੁਪਏ ਭੇਜੇ ਗਏ ਹਨ ਅਤੇ ਟੀਮਾਂ ਵਲੋਂ ਕਿਸਾਨਾਂ ਨੂੰ ਇਸ ਬਿਮਾਰੀ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿਲੇ ਅੰਦਰ ਕਰੀਬ 350 ਪਸੂ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ ਹਨ ਅਤੇ ਇਨਾਂ ਵਿਚ 122 ਬਿਲਕੁਲ ਠੀਕ ਹੋ ਚੁੱਕੇ ਹਨ ਅਤੇ ਬਾਕੀ ਪਸੂਆਂ ਦੀ ਸਿਹਤ ਵਿਚ ਵੀ ਸੁਧਾਰ ਹੋ ਰਿਹਾ ਹੈ। ਉਨਾਂ ਦੱਸਿਆ ਕਿ ਪਸੂਆਂ ਦੀ ਰਿਕਰਵਰੀ ਰੇਟ ਬਹੁਤ ਵਧੀਆ ਹੈ। ਉਨਾਂ ਦੱਸਿਆ ਕਿ ਪਸੂ ਪਾਲਕਾਂ ਕੋਲੋ ਜਾ ਕੇ ਵਿਭਾਗ ਵਲੋਂ ਫੋਗਿੰਗ ਵੀ ਕਰਵਾਈ ਜਾ ਰਹੀ ਹੈ।
ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਘਬਰਾਹਟ ਵਿਚ ਨਾ ਆਉਣ ਅਤੇ ਜੇਕਰ ਕਿਸੇ ਪਸੂ ਵਿਚ ਇਹ ਬਿਮਾਰੀ ਆਉਂਦੀ ਹੈ ਤਾਂ ਤੁਰੰਤ ਨੇੜੇ ਦੇ ਪਸੂ ਸਰਕਾਰੀ ਹਸਪਤਾਲ ਵਿਚ ਰਾਬਤਾ ਕੀਤਾ ਜਾਵੇ।
ਡਿਪਟੀ ਡਾਇਰੈਕਟਰ ਨੇ ਇਸ ਬਿਮਾਰੀ ਦੇ ਲੱਛਣ ਦੱਸਦਿਆਂ ਕਿਹਾ ਕਿ ਇਸ ਬਿਮਾਰੀ ਨਾਲ ਤੇਜ ਬੁਖਾਰ, ਮੂੰਹ ਤੇ ਚਮੜੀ ਤੇ ਛਾਲੇ ਹੋ ਜਾਂਦੇ ਹਨ। ਉਨਾਂ ਕਿਹਾ ਕਿ ਜੇਕਰ ਪਸੂਆਂ ਵਿਚ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਜਿਸ ਵਿਚ ਜਾਨਵਰ ਦੇ ਸਰੀਰ ’ਤੇ ਧੱਫੜ ਪੈ ਜਾਂਦੇ ਹਨ ਤਾਂ ਅਜਿਹੇ ਜਾਨਵਰ ਨੂੰ ਸਿਹਤਮੰਦ ਜਾਨਵਰਾਂ ਤੋਂ ਵੱਖਰਾ ਕਰ ਦਿਊ ਤੇ ਉਸਨੂੰ ਚੰਗੀ ਖੁਰਾਕ ਦਿਓ।
ਉਨਾਂ ਅੱਗੇ ਕਿਹਾ ਕਿ ਪਸੂ ਪਾਲਕ ਆਪਣੇ ਜਾਨਵਰਾਂ ਅਤੇ ਢਾਰਿਆਂ ਵਿਚ ਚਿੱਚੜਾਂ ਅਤੇ ਮੱਛਰਾਂ ਦੀ ਰੋਕਥਾਮ ਵੀ ਕਰਨ, ਕਿਉਂਕਿ ਇਹ ਬਿਮਾਰੀ ਚਿੱਚੜਾਂ ਅਤੇ ਮੱਛਰਾਂ ਰਾਹੀਂ ਵੀ ਇੱਕ ਜਾਨਵਰ ਤੋਂ ਦੂਜੇ ਜਾਨਵਰ ਤੱਕ ਫੈਲਦੀ ਹੈ। ਉਨਾਂ ਪਸੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਪਸੂਆਂ ਦੇ ਆਲੇ ਦੁਆਲੇ ਸਫਾਈ ਯਕੀਨੀ ਬਣਾਉ

Leave a Reply

Your email address will not be published. Required fields are marked *