ਗੁਰਦਾਸਪੁਰ, 2 ਅਪ੍ਰੈਲ ( ਸਰਬਜੀਤ ਸਿੰਘ)– ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਪੰਜਾਬ ਦੀ ਆਪ ਸਰਕਾਰ ਨੇ ਵਾਪਸ ਬੁਲਾ ਲਈ ਹੈ ਅਤੇ ਡਰੱਗ ਕੇਸ ਲਈ ਬਣਾਈ ਗਈ ਜਾਂਚ ਸਿੱਟ ਦੀ ਪੰਜਵੀਂ ਵਾਰ ਬਦਲੀ ਸ਼ਰੇਆਮ ਕੀਤੀ ਜਾ ਚੁੱਕੀ, ਇਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਕਦੇ ਵੀ ਹੋ ਸਕਦੀ ਹੈ,ਮਜੀਠੀਏ ਦੀ ਸੁਰੱਖਿਆ ਵਾਪਸ ਲੈਣ ਦੀ ਅਕਾਲੀ ਦਲ ਦੇ ਆਗੂ ਤੇ ਮਜੀਠੀਆ ਦੇ ਜੀਜੇ ਸ੍ਰ ਸੁਖਬੀਰ ਸਿੰਘ ਬਾਦਲ, ਭਾਜਪਾ ਆਗੂ ਸੁਨੀਲ ਜਾਖੜ ਤੇ ਹੋਰਾ ਨੇ ਵੀ ਤਿਖਾ ਵਿਰੋਧ ਕੀਤਾ ਤੇ ਇਸ ਨੂੰ ਬਦਲਾਖੋਰੀ ਦੀ ਭਾਵਨਾ ਦੱਸਿਆ ਹੈ, ਬਿਕਰਮ ਸਿੰਘ ਮਜੀਠੀਆ ਨੇ ਸੁਰੱਖਿਆ ਵਾਪਸ ਲੈਣ ਤੇ ਮੁੱਖ ਮੰਤਰੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਮੈਨੂੰ ਵੀ ਸਿੱਧੂ ਮੂਸੇਵਾਲ ਤੇ ਸੁਖਬੀਰ ਸਿੰਘ ਬਾਦਲ ਵਾਂਗ ਹਮਲਾ ਕਰਵਾ ਮਰਵਾਉਣਾ ਚਾਹੁੰਦੇ ਹੋ, ਤੁਸੀਂ ਭਾਵੇਂ ਮੈਨੂੰ ਗੋਲੀ ਮਰਵਾ ਦਿਉ ਪਰ ਮੈਂ ਪੰਜਾਬ ਦੇ ਮੁਦਿਆਂ ਦੀ ਬੇਬਾਕ ਗੱਲ ਕਰਦਾ ਰਹਾਂਗਾ ਮੈਂ ਡਰ ਕੇ ਝੁਕਣ ਵਾਲਾ ਨਹੀਂ? ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਬਿਕਰਮ ਸਿੰਘ ਮਜੀਠੀਆਂ ਮਾਝੇ ਦੇ ਜਰਨੈਲ ਹਨ ਅਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਮੁੱਦਿਆਂ ਨੂੰ ਬੇਬਾਕੀ ਤੇ ਸੂਝਬੂਝ ਦਲੇਰੀ ਹਿੰਮਤ ਨਾਲ ਉਠਾਉਣ ਵਾਲੇ ਪਹਿਲੀ ਕਤਾਰ ਦੇ ਨੇਤਾ ਹਨ, ਇਸ ਕਰਕੇ ਅਜਿਹੇ ਲੀਡਰ ਦੀ ਸੁਰੱਖਿਆ ਸਰਕਾਰ ਨੂੰ ਵਾਪਸ ਨਹੀਂ ਲੈਣੀ ਚਾਹੀਦੀ ਅਤੇ ਵਾਪਸ ਭੇਜ ਦੇਣੀ ਚਾਹੀਦੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ੍ਰ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ੍ਰ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ਦੀ ਨਿੰਦਾ ਅਤੇ ਸੁਰੱਖਿਆ ਤੁਰੰਤ ਵਾਪਸ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਦੱਸਿਆ ਸਿਆਸੀ ਲੀਡਰਾਂ ਦੇ ਸਿਆਸੀ ਵਿਰੋਧ ਚੱਲਦੇ ਹੀ ਰਹਿੰਦੇ ਹਨ ਅਤੇ ਚੱਲਦੇ ਰਹਿਣਗੇ ਕਿਉਂਕਿ ਸਰਕਾਰਾਂ ਨੇ ਕਈ ਤਰ੍ਹਾਂ ਦੇ ਲੋਕ ਵਿਰੋਧੀ ਮੁੱਦਿਆਂ ਨੂੰ ਲਿਆਉਣਾ ਹੁੰਦਾ ਹੈ ਅਤੇ ਸਰਕਾਰ ਵਿਰੋਧੀਆਂ ਵਲੋਂ ਸਵਾਲ ਕਰਨੇ ਬਣਦੇ ਹਨ,ਭਾਈ ਖਾਲਸਾ ਨੇ ਕਿਹਾ ਸਰਕਾਰ ਵਿਰੋਧੀਆਂ ਦੀ ਅਵਾਜ਼ ਨੂੰ ਸਰਕਾਰੀ ਤਾਕਤਾਂ ਨਾਲ ਦਬਾਉਣਾ ਚਾਹੁੰਦੀ ਹੈ ਜੋ ਕੇ ਲੋਕਾਂ ਤੇ ਲੋਕਤੰਤਰ ਵਿਰੋਧੀ ਵਰਤਾਰਾ ਹੈ ਅਤੇ ਇਸੇ ਵਰਤਾਰੇ ਤੇ ਪਹਿਰਾ ਦੇ ਕੇ ਆਪ ਸਰਕਾਰ ਨੇ ਸ੍ਰ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲਈ ਹੈ, ਭਾਈ ਖਾਲਸਾ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਦੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਸਿਆਸੀ ਰੰਜ਼ਿਸ਼ ਤਹਿਤ ਸ੍ਰ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਤੁਰੰਤ ਵਾਪਸ ਕੀਤੀ ਜਾਵੇ ਕਿਉਂਕਿ ਇਹ ਕਿਸੇ ਦੀ ਜਾਨ ਦਾ ਮਾਮਲਾ ਹੈ ਅਤੇ ਸਰਕਾਰ ਦਾ ਮੁੱਢਲਾ ਫਰਜ਼ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਹੈ।
