ਵਾਤਾਵਰਣ ਨੂੰ ਬਚਾਉਣ ਲਈ 1 ਜੁਲਾਈ ਤੋਂ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ, ਸਟੋਰੇਜ ਅਤੇ ਵਰਤੋ ਤੇ ਮੁਕੰਮਲ ਤੌਰ ਤੇ ਪਾਬੰਦੀ

ਪੰਜਾਬ

ਗੁਰਦਾਸਪੁਰ, 28 ਜੂਨ (ਸਰਬਜੀਤ) ਰਾਜ ਵਿੱਚ ਵਾਤਾਵਰਣ ਨੂੰ ਬਚਾਉਣ ਲਈ 1 ਜੁਲਾਈ 2022 ਤੋ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ, ਸਟੋਰੇਜ ਅਤੇ ਵਰਤੋ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ, ਨਵੀ ਦਿੱਲੀ ਵੱਲੋ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ,ਚ ਅਤੇ ਪੰਜਾਬ ਪ੍ਰਦੂਣ ਰੋਕਥਾਮ ਬੋਰਡ ਵੱਲੋ ਸਿੰਗਲ ਯੂਗ਼ ਪਲਾਸਟਿਕ ਦੀ ਵਰਤੋ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕਤਾ ਫੈਲਾਊਣ ਲਈ ਗਤੀਵਿਧੀਆਂ ਵਿੱਚ ਤੇਜੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਿਲ੍ਹੇ ਦੀਆਂ ਮਿਊਸੀਪਲ ਕਮੇਟੀਆਂ ਦੇ ਕਾਰਜਸਾਧਕ ਅਫਸਰਾਂ ਨਾਲ ਇੰਜੀ: ਰਾਜੇਸ਼ ਕੁਮਾਰ, ਵਾਤਾਵਰਣ ਇੰਜੀਨੀਅਰ, ਖੇਤਰੀ ਦਫਤਰ, ਬਟਾਲਾ ਵੱਲੋ ਅੱਜ ਮੀਟਿੰਗ ਕੀਤੀ ਗਈ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ, ਸਟੋਰੇਜ਼ ਅਤੇ ਵਰਤੋ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਉਣ ਸਬੰਧੀ ਉਹਨਾਂ ਦੇ ਵਿਭਾਗ ਵੱਲੋ ਬਣਦੀ ਕਾਰਵਾਈ ਕਰਨ ਲਈ ਕਿਹਾ ਗਿਆ, ਮੀਟਿੰਗ ਵਿੱਚ ਇੰਜੀ: ਵਿਨੋਦ ਕੁਮਾਰ, ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਇੰਜੀ: ਸੁੱਖਵੰਤ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਵੀ ਸ਼ਾਮਿਲ ਸਨ। ਵਿਭਾਗ ਵੱਲੋ ਹੇਠ ਲਿਖੀਆ ਸਿੰਗਲ ਯੂਜ ਪਲਾਸਟਿਕ ਆਈਟਮਾਂ ਜਿਵੇ ਕਿ ਈਅਰ ਬੱਜ, ਪਲਾਸਟਿਕ ਸਟਿਕ ਫਾਰ ਬੈਲੂਨ, ਪਲਾਸਟਿਕ ਫਲੈਗ, ਕੈਡੀ ਸਟਿਕਸ, ਆਇਸ ਕ੍ਰੀਮ ਸਟਿਕਸ, ਪਲਾਸਟਿਕ ਪਲੇਟ, ਕੱਪ, ਗਲਾਸ, ਪਲਾਸਟਿਕ ਫੋਰਕ, ਸਪੂਨ, ਨਾਈਫ, ਸਟਰਾਅ, ਟੇ੍ਰਅ, ਰੈਪਿੰਗ/ਪੈਕਿੰਗ ਫਿਲਮ ਆਫ ਸਵੀਟ ਬਾਕਸ, ਇੰਵੀਟੇਨ ਕਾਰਡ, ਸਿਗਰੇਟ ਪੈਕੇਟ, ਪਲਾਸਟਿਕ/ਪੀ.ਵੀ.ਸੀ. ਬੈਨਰ 100 ਮਾਈਕਰੋਨ ਤੋ ਘੱਟ ਅਤੇ ਪਲਾਸਟਿਕ ਕੈਰੀ ਬੈਗਗ਼ ਆਦਿ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਜਾ ਰਹੀ ਹੈ।

Leave a Reply

Your email address will not be published. Required fields are marked *