ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਤਿਉਹਾਰਾਂ ਨੂੰ ਮੁੱਖ ਰੱਖਦਿਆਂ ਕੇਂਦਰ ਦੀ ਭਾਜਪਾਈ ਮੋਦੀ ਸਰਕਾਰ ਨੇ 22 ਸਤੰਬਰ ਤੋਂ ਜੀ ਐਸ ਟੀ ਵਿੱਚ ਕਟੌਤੀ ਕੀਤੀ ਹੈ ਜਿਸ ਨਾਲ ਲੋਕਾਂ ਨੂੰ ਚੀਜ਼ਾਂ ਕੁਝ ਸਸਤੀਆਂ ਮਿਲ ਰਹੀਆਂ ਹਨ ਤੇ ਬਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ ਪਰ ਪੰਜਾਬ ਸਰਕਾਰ ਦੇ ਪੱਲੇ ਕੁਝ ਨਹੀਂ ਪੈ ਰਿਹਾ ਕਿਉਂਕਿ ਸਰਕਾਰ ਨੂੰ ਤਾਂ ਜੀ ਐਸ ਟੀ ਟੈਕਸ ਪੁਗਤਾਣ ਦੇਣਾ ਹੀ ਪਵੇਗਾ, ਦੂਸਰੇ ਪਾਸੇ ਕੇਂਦਰ ਸਰਕਾਰ ਨੇ ਅਜਿਹਾ ਕਰਕੇ ਜਿਥੇ ਲੋਕਾਂ ਨਾਲ ਮਹਿੰਗਾਈ ‘ਚ ਲੋਕਾਂ ਨੂੰ ਰਾਹਤ ਮਹਿਸੂਸ ਕਰਵਾਈ ਤਾਂ ਕਿ 2027 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਇਸ ਨੂੰ ਮੁੱਦਾ ਬਣਾਇਆ ਜਾ ਸਕੇ ,ਪਰ ਵਿਰੋਧੀ ਧਿਰ ਇਹ ਕਹਿੰਦੀ ਨਹੀ ਥੱਕ ਰਹੀ ਕਿ ਜੀ ਐਸ ਟੀ ਟੈਕਸ ਲੋਕਾਂ ਦੇ ਵੱਡੇ ਵਿਰੋਧ ਦੇ ਬਾਵਜੂਦ ਇਸੇ ਹੀ ਸਰਕਾਰ ਨੇ ਲਗਾਇਆ ਸੀ ਅਤੇ ਲਗਾਤਾਰ ਇਸ ਦੇ ਵਾਧੇ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਹੋਰ ਵਸਤੂਆਂ ਦੇ ਰੇਟ ਅਸਮਾਨ ਛੁਹਣ ਲੱਗੇ ਤੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ, ਇਸ ਕਰਕੇ ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਚੁੱਕੀਆਂ ਹਨ ਤਾਂ ਕੇਂਦਰ ਸਰਕਾਰ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਵਿੱਨਦਿਆਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ 22 ਸਤੰਬਰ ਤੋਂ ਜੀ ਐਸ ਟੀ ਟੈਕਸ ਵਿਚ ਕਾਫੀ ਕਟੌਤੀ ਕੀਤੀ ਹੈ ਜਿਸ ਨਾਲ ਭਾਜਪਾਈ ਕੇਂਦਰ ਸਰਕਾਰ ਹੁਣ ਦੇਸ਼ ਵਿਚ ਮਹਿੰਗਾਈ ਤੇ ਕਾਬੂ ਪਾ ਲਿਆ ਦਾ ਢੰਡੋਰਾ ਪਿੱਟੇਗੀ ,ਤਾਂ ਕਿ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਇਸ ਨੂੰ ਮੁੱਦਾ ਬਣਾ ਕੇ ਚੌਣਾ ਜਿੱਤੀਆ


