ਚਾਇਨਾ ਡੋਰ ਦੇ ਇਸਤੇਮਾਲ ’ਤੇ ਪੂਰਨ ਪ੍ਰਬੰਧੀ ਲਗਾਵੇ ਸਰਕਾਰ- ਇੰਜੀ.ਸੰਦੀਪ ਕੁਮਾਰ

ਗੁਰਦਾਸਪੁਰ

ਮਾਪਿਆਂ ਨੂੰ ਅਪੀਲ ਬੱਚਿਆਂ ਨੂੰ ਇਸ ਖੂਨੀ ਡੋਰ ਤੋਂ ਰੱਖਣ ਦੂਰ- ਸਿਮਰਨ
ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ)– ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੇ ਡਾਇਰੈਕਟਰ ਇੰਜੀ.ਸੰਦੀਪ ਕੁਮਾਰ ਅਤੇ ਮੈਡਮ ਸਿਮਰਨ ਨੇ ਆਗਾਮੀ ਲੋਹੜੀ ਦੇ ਤਿਉਹਾਰ ਤੋਂ ਪਹਿਲਾ ਰਾਜ ਸਰਕਾਰ ਤੋਂ ਚਾਇਨਾ ਡੋਰ ’ਤੇ ਪੂਰਨ ਪ੍ਰਬੰਧੀ ਲਗਾਉਣ ਦੀ ਜੋਰਦਾਰ ਅਪੀਲ ਕੀਤੀ ਹੈ।
ਉਹਨਾਂ ਕਿਹਾ ਕਿ ਇਹ ਜਾਨਲੇਵਾ ਡੋਰ ਹਰ ਸਾਲ ਕਈ ਪਰਿਵਾਰਾਂ ਦੇ ਖੁਸ਼ੀਆਂ ਦੇ ਤਿਉਹਾਰ ਨੂੰ ਮਾਤਮ ਵਿਚ ਬਦਲ ਦਿੰਦੀ ਹੈ। ਤੇਜਧਾਰ ਸਮੱਗਰੀ ਨਾਲ ਬਣੀ ਇਹ ਡੋਰ ਰਾਹ ਚੱਲਦੇ ਲੋਕਾਂ, ਖਾਸ ਕਰਕੇ ਮੋਟਰਸਾਇਕਲ ਸਵਾਰਾਂ ਅਤੇ ਬੱਚਿਆਂ ਦੇ ਲਈ ਬੇਹੱਦ ਖਤਰਨਾਕ ਸਾਬਿਤ ਹੁੰਦੀ ਹੈ। ਕਈ ਮਾਮਲਿਆਂ ਵਿਚ ਇਹ ਡੋਰ ਗਲੇ ਵਿਚ ਫਸ ਕੇ ਗਹਿਰਾ ਕੱਟ ਦਿੰਦੀ ਹੈ। ਜਿਸ ਨਾਲ ਮੌਕੇ ’ਤੇ ਮੌਤ ਵੀ ਹੋ ਜਾਂਦੀ ਹੈ। ਸੜਕ ਹਾਦਸਿਆਂ ਵਿਚ ਵੱਧਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਇਹਨਾਂ ਨੂੰ ਰੋਕਣ ਦੇ ਲਈ ਤੁਰੰਤ ਕਦਮ ਉਠਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਲੋਹੜੀ ਵਰਗੇ ਪਾਰੰਪਰਿਕ ਅਤੇ ਖੁਸ਼ੀ ਦੇ ਤਿਉਹਾਰ ਦੀ ਖੂਬਸੁਰਤੀ ਨੂੰ ਚਾਇਨਾ ਡੋਰ ਆਪਣੀ ਘਾਤਕਤਾ ਨਾਲ ਫਿੱਕਾ ਕਰ ਦਿੰਦੀ ਹੈ। ਉਹਨਾਂ ਮਾਪਿਆਂ ਨੂੰ ਭਾਵੁਕ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਕਿ ਪਤੰਗ ਉਡਾਉਣ ਦੇ ਸ਼ੌਕ ਵਿਚ ਇਸ ਤਰ੍ਹਾਂ ਦੀ ਖੂਨੀ ਡੋਰ ਦਾ ਇਸਤੇਮਾਲ ਕਿਸੇ ਵੀ ਹਾਲ ’ਤੇ ਨਾ ਕਰਨ। ਉਹਨਾਂ ਕਿਹਾ ਕਿ ਬੱਚਿਆਂ ਨੂੰ ਜਾਗਰੂਕ ਕਰਨਾ ਜਰੂਰੀ ਹੈ ਕਿ ਆਕਰਸ਼ਣ ਦਿਖਾਉਣ ਵਾਲੀ ਇਹ ਡੋਰ ਅਸਲ ਵਿਚ ਕਿੰਨੀ ਖਤਰਨਾਕ ਹੈ ਅਤੇ ਕਿਸੇ ਦੀ ਜਾਨ ਜੋਖਿਮ ਵਿਚ ਪਾ ਕੇ ਮਿਲਣ ਵਾਲਾ ਆਨੰਦ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਨੂੰ ਸੁਝਾਅ ਦਿੰਦੇ ਹੋਏ ਉਹਨਾਂ ਕਿਹਾ ਕਿ ਕੇਵਲ ਕਾਗਜ਼ੀ ਪ੍ਰਤੀਬੰਧਾਂ ਵਿਚ ਕੰਮ ਨਹੀਂ ਚੱਲਣਾ। ਚਾਇਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ’ਤੇ ਵੀ ਕੜੀ ਕਾਰਵਾਈ ਜ਼ਰੂਰੀ ਹੈ ਨਾਲ ਹੀ ਲੋਹੜੀ ਤੋਂ ਪਹਿਲਾ ਅਤੇ ਉਸ ਦਿਨ ਵੀ ਸ਼ਹਿਰਾਂ ਅਤੇ ਕਸਬਿਆਂ ਦੀਆਂ ਛੱਤਾਂ ’ਤੇ ਜਾ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕਿਤੇ ਵੀ ਲੁਕ ਕੇ ਇਸ ਡੋਰ ਦਾ ਇਸਤੇਮਾਲ ਨਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਦੋਸ਼ੀਆਂ ’ਤੇ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਨਾਲ ਇਸ ਤੇ ਰੋਕ ਲਗਾਈ ਜਾ ਸਕਦੀ ਹੈ ਅਤੇ ਜੇਕਰ ਸਰਕਾਰ ਸਮਾਂ ਰਹਿੰਦੇ ਸਖਤ ਕਦਮ ਉਠਾਉਂਦੀ ਹੈ ਤਾਂ ਕਈ ਅਨਮੋਲ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।

Leave a Reply

Your email address will not be published. Required fields are marked *