ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਅੱਜ ਦਿੱਲੀ ਦੀ ਕੇਂਦਰੀ ਜੇਲ੍ਹ ਤਿਹਾੜ ਵਿਚ ਲੰਮੇ ਸਮੇਂ ਤੋਂ ਬੰਦ ਸਰਬੱਤ ਖਾਲਸਾ ਦੇ ਨਿਯੁੱਕਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਨੂੰ ਮਿਲਣ ਲਈ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਪਹੁੰਚੇ, ਮਾਤਾ ਦੀ ਨਾਜ਼ੁਕ ਹਾਲਤ ਤੇ ਪੁੱਤਰ ਨੂੰ ਮਿਲਣ ਦੀ ਆਖਰੀ ਖਾਹਸ਼ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਭਾਰਤ ਸਰਕਾਰ ਦੇ ਨਿਆਂ ਸਿਸਟਮ ਤੋਂ ਮੰਗ ਕੀਤੀ, ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਜ਼ਮਾਨਤ ਤੇ ਰਿਹਾਅ ਕੀਤਾ ਜਾਵੇ, ਤਾਂ ਕਿ ਉਹ ਆਖਰੀ ਸਮੇਂ ਆਪਣੇ ਪੁੱਤਰ ਨਾਲ ਬਤਾ ਸਕੇ ,ਇਹ ਤਾਂ ਸਮੇਂ ਦੇ ਭਵਿੱਖ ਵਿੱਚ ਹੈਂ ਕਿ ਸਿੱਖ ਵਿਰੋਧੀ ਭਾਰਤੀ ਨਿਆਂ ਸਿਸਟਮ ਤੇ ਭਾਜਭਾਈ ਕੇਂਦਰੀ ਸਰਕਾਰ ਸਿਖਾਂ ਦੀ ਸੁਪਰੀਮ ਪਾਵਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਹੁਕਮ ਬੇਨਤੀ ਪ੍ਰਵਾਨ ਕਰਦੇ ਹਨ ਜਾ ਨਹੀਂ ? ਪਰ ਜਥੇਦਾਰ ਵੱਲੋਂ ਚੁੱਕੇ ਇਸ ਕਦਮ ਦਾ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਉਪਰਾਲਾ ਦੱਸਿਆ ਰਿਹਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਲੈ ਇਸ ਫੈਸਲੇ ਦੀ ਪੂਰਨ ਹਮਾਇਤ ਸ਼ਲਾਘਾ ਕਰਦੀ ਹੋਈ ਭਾਰਤੀ ਨਿਆਂ ਸਿਸਟਮ ਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਸਿਖਾਂ ਦੀ ਸੁਪਰੀਮ ਪਾਵਰ


