ਗੁਰਦਾਸਪੁਰ, 20 ਨਵੰਬਰ (ਸਰਬਜੀਤ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਸਕੱਤਰ ਸੀ.ਜੇ.ਐੱਮ ਰਮਨੀਤ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟ੍ਰੈਫਿਕ ਐਜੂਕੇਸ਼ਨ ਸੈਲ ਗੁਰਦਾਸਪੁਰ ਵੱਲੋਂ ਨਵਾਂ ਬੱਸ ਸਟੈਂਡ ਗੁਰਦਾਸਪੁਰ ਵਿਖੇ ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਨਿਊਟਨ ਭੱਟੀ ਅਤੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਦੇ ਸਹਿਯੋਗ ਨਾਲ ਈ ਰਿਕਸ਼ਾ ਚਾਲਕਾਂ ਅਤੇ ਰਾਹਗੀਰਾਂ ਨੂੰ ਰੋਡ ਸੇਫਟੀ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈਲ ਗੁਰਦਾਸਪੁਰ ਦੇ ਏਐਸਆਈ, ਅਮਨਦੀਪ ਸਿੰਘ, ਏਐਸਆਈ ਸੰਜੀਵ ਕੁਮਾਰ, ਹਾਜ਼ਰ ਸਨ। ਏਐਸਆਈ ਅਮਨਦੀਪ ਸਿੰਘ ਨੇ ਈ ਰਿਕਸ਼ਾ ਚਾਲਕਾਂ ਅਤੇ ਰਾਹਗੀਰਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਮਿਲਣ ਵਾਲੀਆਂ ਵੱਖ-ਵੱਖ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੈਲਪਲਾਈਨ ਨੰਬਰ 15100 ਬਾਰੇ ਵੀ ਜਾਣੂ ਕਰਵਾਇਆ । ਉਨ੍ਹਾਂ ਕਿਹਾ ਕਿ ਸੜਕਾਂ ਚੌਂਕਾਂ ਬਾਜ਼ਾਰਾਂ ਅਤੇ ਆਪਣੇ ਸਟੈਂਡਾਂ ਤੇ ਆਪਣੇ ਵਾਹਨਾਂ ਉੱਪਰ ਸਵਾਰੀਆਂ ਨੂੰ ਬਿਠਾਉਣ ਉਤਾਰਨ ਅਤੇ ਪਾਰਕਿੰਗ ਕਰਨ ਦੇ ਸੁਰੱਖਿਅਤ ਨਿਯਮਾਂ ਬਾਰੇ ਦੱਸਿਆ, ਜਿਸ ਨਾਲ ਸੜਕਾਂ ਉੱਪਰ ਟਰੈਫਿਕ ਬਿਨਾ ਜਾਮ ਦੇ ਨਿਰਵਿਗਨ ਚੱਲ ਸਕੇ। ਇਸ ਦੇ ਨਾਲ ਧੁੰਦ ਦੇ ਮੌਸਮ ਵਿੱਚ ਸੇਫ ਡਰਾਈਵਿੰਗ ਦੇ ਵੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਨਿਊਟਨ ਭੱਟੀ ਅਤੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਅਤੇ ਈ ਰਿਕਸ਼ਾ ਚਾਲਕ ਵਿਲੀਅਮ ਮਸੀਹ ਬਲਕਾਰ ਸਿੰਘ ਰਾਜੂ ਵਿਕਰਮ ਅਤੇ ਪਰਮਜੀਤ ਨੇ ਸਾਰੇ ਚਾਲਕਾਂ ਨੂੰ ਜਾਣਕਾਰੀ ਦੇਣ ਤੇ ਆਏ ਹੋਏ ਟ੍ਰੈਫਿਕ ਕਰਮਚਾਰੀਆਂ ਦਾ ਧੰਨਵਾਦ ਕੀਤਾ


