ਬਰਨਾਲਾ, ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)– ਮੁਲਾਂਪੁਰ ਰਾਏਕੋਟ ਰੋੜ ਤੇ ਬਣੇ ਟੋਲ ਪਲਾਜੇ ਤੇ ਬੱਸਾਂ ਰੁਕ ਜਾਂਦੀਆਂ ਸਨ ਅਤੇ ਮੁਲਾ ਪੁਰ ਲੁਧਿਆਣਾ ਜਾ ਰਾਏਕੋਟ ਬਰਨਾਲਾ ਜਾਣ ਵਾਲੀਆਂ ਸਵਾਰੀਆਂ ਤੋਂ ਇਲਾਵਾ ਰੋਜ ਜਾਣ ਵਾਲੇ ਸਕੂਲੀ ਬੱਚਿਆਂ ਨੂੰ ਬੱਸਾਂ ਤੇ ਚੜ੍ਹਨ ਦੀ ਵੱਡੀ ਸਹੂਲਤ ਮਿਲ ਜਾਂਦਾ ਸੀ, ਪਰ ਜਦੋਂ ਤੋਂ ਪੰਜਾਬ ਸਰਕਾਰ ਨੇ ਇਸ ਟੋਲ ਪਲਾਜ਼ਾ ਨੂੰ ਬੰਦ ਕੀਤਾ ਹੈ ਉਸ ਵਕ਼ਤ ਤੋਂ ਨਾਂ ਤਾਂ ਬੱਸਾਂ ਹੀ ਰੁਕਦੀਆਂ ਹਨ, ਅਤੇ ਅੱਡਾ ਨਾ ਹੋਣ ਕਰਕੇ ਸੰਗਤਾਂ ਤੇ ਵਿਦਿਆਰਥੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਇਥੇ ਕੋਈ ਦਰਖਤ ਆਦਿ ਨਾਂ ਹੋਣ ਕਰਕੇ ਸਵਾਰੀਆਂ ਨੂੰ ਧੁੱਪ ਵਿਚ ਬੱਸਾਂ ਦੀ ਉਡੀਕ ਕਰਨੀ ਪੈਂਦੀ ਸੀ ਜਿੰਨਾ ਵਿੱਚ ਛੋਟੀ ਉਮਰ ਦੇ ਸਕੂਲੀ ਬੱਚੇ ਵੀ ਹੁੰਦੇ ਸਨ,ਜਿਸ ਨੂੰ ਪੂਰਾ ਕਰਨ ਲਈ ਸਥਾਨਕ ਪੰਚਾਇਤ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੌੜੀ ਵੱਲੋਂ ਇਹ ਅੱਡਾ ਤਿਆਰ ਕਰਨ ਲਈ ਉਪਰਾਲਾ ਕੀਤਾ ਗਿਆ,ਅੱਜ ਰਕਬਾ ਪਿੰਡ ਅਤੇ ਪਿੰਡ ਹੀਸੋਵਾਲ ਦੀ ਪੰਚਾਇਤ ਨੇ ਸੰਗਤਾਂ ਦੀ ਸਹੂਲਤ ਲਈ ਬੱਸ ਅੱਡੇ ਦੀ ਸ਼ੁਰੂਆਤ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਵੱਲੋਂ ਭੇਜੇ ਗਏ ਸੇਵੇਦਾਰ ਗਿਆਨੀ ਮਨਦੀਪ ਸਿੰਘ ਵੱਲੋਂ ਕਹੀ ਦਾ ਟੱਪ ਲਾ ਕੇ ਕੀਤੀ ਗਈ,ਮੌਕੇ ਤੇ ਸ੍ਰ ਟਹਿਲ ਸਿੰਘ ਕੈਲੂ ਨੇ 50000 ਰੁਪਏ ਸੇਵਾ ਲਈ ਦਾਨ ਦੇ ਦਿੱਤਾ, ਇਸ ਮੌਕੇ ਤੇ ਗਿਆਨੀ ਮਨਦੀਪ ਸਿੰਘ ਜੀ,ਬਾਬਾ ਨਿਰਮਲ ਸਿੰਘ ਸਥਾਨਕ ਮਹੰਤ, ਸ੍ਰ ਸ਼ਿੰਗਾਰਾ ਸਿੰਘ ਜੀ ਸਰਪੰਚ ਹਿੱਸੋਵਾਲ, ਸ੍ਰ ਭਗਵੰਤ ਸਿੰਘ ਜੀ ਸਾਬਕਾ ਸਰਪੰਚ ਰਕਬਾ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ, ਮੈਂਬਰ ਜਗਤਾਰ ਸਿੰਘ ਹਿੱਸੋਵਾਲ, ਸ੍ਰ ਪਰਮਜੀਤ ਸਿੰਘ ਫ਼ੌਜੀ, ਸ੍ਰ ਬਲਬੀਰ ਸਿੰਘ ਰਕਬਾ, ਭਾਈ ਰਛਪਾਲ ਸਿੰਘ ਜੀ ਮਜੌਦਾ ਪੰਚ ਪਿੰਡ ਰਕਬਾ ਅਤੇ ਤੋਂ ਇਲਾਵਾ ਸੈਂਕੜੇ ਸੰਗਤਾਂ ਹਾਜ਼ਰ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਮੌਕੇ ਤੇ ਹਾਜ਼ਰੀ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤਾ, ਭਾਈ ਖਾਲਸਾ ਨੇ ਦੱਸਿਆ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਰਕਬਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੌੜੀ ਅਤੇ ਸਥਾਨਕ ਪੰਚਾਇਤਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਹੋ ਰਹੀ ਹੈ ।


