ਬਰਨਾਲਾ, ਗੁਰਦਾਸਪੁਰ, 4 ਦਸੰਬਰ (ਸਰਬਜੀਤ ਸਿੰਘ)– ਸਮੂਹ ਕਲੈਰੀਕਲ ਮੁਲਾਜ਼ਮ ਡੀ.ਸੀ ਦਫ਼ਤਰ ਬਰਨਾਲਾ ਦੇ ਸਾਹਮਣੇ ਪਹੁੰਚ ਜਾਣ।
ਆਪਾਂ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਰੋਸ ਪ੍ਰਦਰਸ਼ਨ ਕਰਨਾ ਹੈ। ਇਹ ਜੰਗ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਸਾਡੀ ਸਾਰਿਆਂ ਦੀ ਸਾਂਝੀ ਹੈ, ਭਾਵੇਂ ਸਰਕਾਰ ਨੇ ਸਾਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਹੈ ਪਰ ਸਾਡਾ ਸਰਕਾਰ ਉਪਰ ਦਬਾਅ ਬਣਿਆ ਰਹਿਣਾ ਚਾਹੀਦਾ ਹੈ,
ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਕਲਮ ਛੋੜ ਹੜਤਾਲ ਦੇ ਪਰੈਸ਼ਰ ਥੱਲੇ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ। ਰੈਲੀ ਵਿੱਚ ਹੁਣ ਤੱਕ ਦੈ ਸੰਘਰਸ਼ ਦੀ ਸਮੀਖਿਆ ਕੀਤੀ ਜਾਵੇਗੀ, ਅਗਲੇ ਸੰਘਰਸ਼ ਸਬੰਧੀ ਰਾਇ ਲਈ ਜਾਵੇਗੀ।