ਰਾਏਕੋਟ, ਗੁਰਦਾਸਪੁਰ, 31 ਮਈ ( ਸਰਬਜੀਤ ਸਿੰਘ)– ਦੇਸ਼ ਦੀ ਸਿੱਖ ਵਿਰੋਧੀ ਸਰਕਾਰ ਨੇ 1 ਜੂਨ ਨੂੰ ਦੁਨੀਆਂ ਦੇ ਮਹਾਨ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਆਪਣੀਆਂ ਫੌਜਾਂ ਟੈਂਕਾਂ ਰਾਹੀਂ ਜਿੱਥੇ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਨਾਲ ਉਡਾਇਆ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਦੇ ਨਾਲ-ਨਾਲ ਲੱਖਾਂ ਬੇਗੁਨਾਹ ਸਿੱਖ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰਿਆ।ਸਿੱਖ ਕੌਮ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਹਰ ਸਾਲ ਦਰਬਾਰ ਸਾਹਿਬ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ‘ਚ 1 ਜੂਨ ਤੋਂ 6 ਜੂਨ ਤੱਕ ਘੱਲੂਘਾਰਾ ਦਿਵਸ ਵਜੋਂ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਧਾਰਮਿਕ ਗਤੀਵਿਧੀਆਂ ਰਾਹੀਂ ਮਨਾਉਦੀ ਹੈ, ਰੋਸ਼ ਪ੍ਰਦਰਸ਼ਨ ਮਾਰਚ ਕੱੱਢੇ ਜਾਂਦੇ ਹਨ, ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਤੇ ਸਰਕਾਰ ਦੀ ਇਸ ਕਾਰਵਾਈ ਵਾਸਤੇ ਲਾਹਨਤਾਂ ਪਾਈਆਂ ਜਾਂਦੀਆਂ ਹਨ ਅਤੇ ਠੰਡੇ ਪਾਣੀ ਦੀਆਂ ਛਬੀਲਾਂ ਲਾ ਕੇ ਸਮੂਹ ਦਰਬਾਰ ਸਾਹਿਬ ਸ਼ਹੀਦੀ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਦੀ ਇੱਕ ਬਹੁਤ ਹੀ ਸ਼ਾਨਦਾਰ ਜਾਗਰੂਕਤਾ ਲਹਿਰ ਚੱਲੀ ਹੋਈ ਹੈ। ਇਸੇ ਲਹਿਰ ਦੀ ਕੜੀ ਤਹਿਤ ਅੱਜ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਮੌੜਸਰ ਪਿੰਡ ਲੋਹਟਬੱਦੀ ਰਾਏਕੋਟ ਵਿਖੇ ਘੱਲੂਘਾਰੇ ਦਿਵਸ਼ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਅਤੇ ਲੋਕਾਂ ਨੂੰ ਹਰਮੰਦਰ ਸਾਹਿਬ ਤੇ ਸਰਕਾਰੀ ਹਮਲੇ ਸਬੰਧੀ ਜਾਗਰੂਕ ਕੀਤਾ, ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਤਰਨਦਲ ਨਾਲ ਸਬੰਧਤ ਨਿਹੰਗ ਸਿੰਘ ਫ਼ੌਜਾਂ ਵੀ ਪਹੁੰਚੀਆਂ, ਇਸ ਸਬੰਧੀ ਪ੍ਰੈਸ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਛਕਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਲੋਕਾਂ ਵੱਲੋਂ ਘੱਲੂਘਾਰਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਨੇ,ਰੋਸ ਪ੍ਰਦਰਸ਼ਨ ਮਾਰਚ ਕੱਢਣੇ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਉਣ ਵਾਲੀਆਂ ਧਾਰਮਿਕ ਸਰਗਰਮੀਆਂ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ 1 ਤੋਂ 6 ਜੂਨ ਤੱਕ ਘੱਲੂਘਾਰਾ ਦਿਵਸ ਮਨਾਉਣ ਦੀ ਤਾਮੀਲ ਕਰਨ ਦੀ ਸ਼ਲਾਘਾ ਕੀਤੀ ਅਤੇ ਸਮੂਹ ਨਾਨਕ ਨਾਮ ਲੇਵਾ ਨੂੰ ਘੱਲੂਘਾਰਾ ਦਿਵਸ ਮਨਾਉਣ ਦੀ ਅਪੀਲ ਕੀਤੀ ਤਾਂ ਕਿ ਸਿੱਖ ਸੰਗਤਾਂ ਨੂੰ ਦਰਬਾਰ ਸਾਹਿਬ ਤੇ ਹੋਏ ਹਮਲੇ ਸਬੰਧੀ ਜਾਗਰੂਕ ਕੀਤਾ ਜਾ ਸਕੇ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਗੁਰਜੰਟ ਸਿੰਘ ਲਲਤੋਂਲੋਹਟਬੱਦੀ, ਜਥੇਦਾਰ ਕੁਲਵੰਤ ਸਿੰਘ ਸੈਕਟਰੀ, ਭਾਈ ਮਨਜੀਤ ਸਿੰਘ ਬਿੱਲੂ ਲੋਹਟਬੱਦੀ, ਬਾਬਾ ਬਲਵਿੰਦਰ ਸਿੰਘ ਜੌਹਲ ,ਭਾਈ ਭਾਗ ਸਿੰਘ ਲੋਹਟਬੱਦੀ, ਜਥੇਦਾਰ ਬੁੱਧ ਸਿੰਘ ਕਲਸੀਆਂ , ਬਾਬਾ ਅਰਸ਼ਦੀਪ ਸਿੰਘ ਬਢਰੱਖਾ, ਭਾਈ ਨਿਰਭੈ ਸਿੰਘ ਸੇਵਾਦਾਰ ਤੇ ਬਾਬਾ ਮਾਧੋ ਸਿੰਘ ਸਿੰਘ ਘੋੜਸਵਾਰ ਤੋਂ ਇਲਾਵਾ ਤਰਨਾ ਦਲ ਦੀਆਂ ਕਈ ਲਾਡਲੀਆਂ ਨਿਹੰਗ ਫੌਜ਼ਾਂ ਸਨ ਇਸ ਮੌਕੇ ਤੇ ਰਾਏਕੋਟ – ਮਲੇਰਕੋਟਲਾ ਰੋਡ ਤੇ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਲੋਹਟਬੱਦੀ ਦੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਮੌੜ ਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਰੋਕ ਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਛਕਾਈਆ ਗਈਆਂ ਅਤੇ ਘੱਲੂਘਾਰਾ ਦਿਵਸ ਤੋਂ ਜਾਗਰੂਕ ਕਰਵਾਇਆ ਗਿਆ ।



