ਜੱਥੇਬੰਦਕ ਤਾਕਤ ਦੇ ਬਲਬੂਤੇ ਮਨਰੇਗਾ ਸਕੀਮ ਦੀ ਰਾਖੀ ਕਰੇ ਮਜ਼ਦੂਰ ਜਮਾਤ- ਐਡਵੋਕੇਟ ਉੱਡਤ

ਮਾਲਵਾ

ਕਾਮਰੇਡ ਬੂਟਾ ਸਿੰਘ ਬਾਜੇਵਾਲਾ ਬ੍ਰਾਂਚ ਸਕੱਤਰ, ਗਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਸਹਾਇਕ ਸਕੱਤਰ ਚੁਣੇ ਗਏ

ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)– ਲਾਲ ਝੰਡੇ ਦੀ ਪਾਰਲੀਮੈਂਟ ਵਿੱਚ ਵੱਡੀ ਤਾਕਤ ਦੇ ਬਲਬੂਤੇ ਹੌਦ ਵਿੱਚ ਆਏ ਮਜਦੂਰਾ ਲਈ ਬਹੁਤ ਹੀ ਮਹੱਤਵਪੂਰਨ ਤੇ ਲਾਹੇਵੰਦ ਮਨਰੇਗਾ ਸਕੀਮ ਨੂੰ ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਮਾਨ ਸਰਕਾਰ ਖਤਮ ਕਰਨ ਤੇ ਉਤਾਰੂ ਹੋ ਚੁੱਕੇ ਹਨ , ਮੋਦੀ ਸਰਕਾਰ ਲਗਾਤਾਰ ਮਨਰੇਗਾ ਸਕੀਮ ਦਾ ਬਜਟ ਘਟਾ ਰਹੀ ਹੈ ਤੇ ਮਾਨ ਸਰਕਾਰ ਪੰਜਾਬ ਅਸਿੱਧੇ ਢੰਗ ਨਾਲ ਪੰਜਾਬ ਮਨਰੇਗਾ ਸਕੀਮ ਬੰਦ ਕਰ ਚੁੱਕੀ ਹੈ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਬਾਜੇਵਾਲਾ ਵਿੱਖੇ ਸੀਪੀਆਈ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਨਰੇਗਾ ਸਕੀਮ ਦੀ ਰਾਖੀ ਜੱਥੇਬੰਦਕ ਤਾਕਤ ਦੇ ਬਲਬੂਤੇ ਸੰਘਰਸ ਰਾਹੀਂ ਕੀਤੀ ਜਾ ਸਕਦੀ ਹੈ ਕਿਉਕਿ ਸਮੇ ਦੇ ਹਾਕਮਾ ਮਨਰੇਗਾ ਨੂੰ ਖਤਮ ਕਰਨ ਦਾ ਮਨ ਬਣਾ ਚੁੱਕੇ ਹਨ ।

 ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਪਿਛਲੇ ਚਾਰ ਸਾਲਾ ਦੀ ਕਾਰਗੁਜਾਰੀ ਨੇ ਲੋਕਾਂ ਦੇ ਪੱਲੇ ਨਿਰਾਸਤਾ ਪਾਈ ਹੈ , ਪੰਜਾਬ ਦੇ ਲੋਕ ਆਪਣੇ ਆਪ ਨੂੰ ਠੰਗੇ ਹੋਏ ਮਹਿਸੂਸ ਕਰ ਰਹੇ ਹਨ ਤੇ ਪੰਜਾਬ ਦੀ ਵਿਧਾਨ ਸਭਾ ਚੋਣਾ ਦੀ ਉਡੀਕ ਕਰ ਰਹੇ ਹਨ।

 ਇਸ ਮੌਕੇ ਤੇ ਸੀਪੀਆਈ ਬ੍ਰਾਚ ਬਾਜੇਵਾਲਾ ਲਈ 11 ਮੈਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਕਾਮਰੇਡ ਬੂਟਾ ਸਿੰਘ ਬਾਜੇਵਾਲਾ ਨੂੰ ਸਕੱਤਰ , ਕਾਮਰੇਡ ਗਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਬਾਜੇਵਾਲਾ ਨੂੰ ਸਹਾਇਕ ਸਕੱਤਰ, ਗੁਰਮੇਲ ਸਿੰਘ, ਕੋਮਲ ਸਿੰਘ, ਬਿੰਦਰ ਸਿੰਘ , ਸੁਖਵਿੰਦਰ ਸਿੰਘ ਬੂਰਾ , ਲਾਭ ਸਿੰਘ , ਤਾਰਾ ਸਿੰਘ , ਜਸਵੀਰ ਕੌਰ ਤੇ ਕਰਮਜੀਤ ਕੌਰ ਵਰਕਿੰਗ ਕਮੇਟੀ ਮੈਬਰ ਚੁਣੇ ਗਏ ਤੇ  25 ਵੀ ਤਹਿਸੀਲ ਕਾਨਫਰੰਸ ਜੋ ਕਿ 12 ਨਵੰਬਰ ਦਿਨ ਬੁੱਧਵਾਰ ਨੂੰ ਕੋਟ ਧਰਮੂ ਵਿੱਖੇ ਆਯੋਜਿਤ ਕੀਤੀ ਜਾਵੇਗੀ ਲਈ  10 ਡੈਲੀਗੇਟਾ ਦੀ ਚੌਣ ਕੀਤੀ ਗਈ।

Leave a Reply

Your email address will not be published. Required fields are marked *