ਸਰਦੂਲਗੜ੍ਹ, ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ)– ਸੀਪੀਆਈ ਦੀ 25 ਵੀ ਪਾਰਟੀ ਕਾਗਰਸ ਜੋ ਕਿ 21 ਤੋ 25 ਸਤੰਬਰ ਨੂੰ ਚੰਡੀਗੜ੍ਹ ਵਿੱਖੇ ਹੋ ਰਹੀ ਹੈ, ਜਿਸ ਵਿੱਚ ਪੂਰੇ ਦੇਸ ਵਿੱਚੋ ਚੁਣੇ ਹੋਏ 1000 ਡੈਲੀਗੇਟ ਹਿੱਸਾ ਲੈਣਗੇ ਤੇ ਦੇਸ ਦੀਆਂ ਪ੍ਰਮੁੱਖ ਸਮੱਸਿਆਵਾ ਮਹਿਗਾਈ, ਬੇਰੁਜ਼ਗਾਰੀ, ਰਿਸ਼ਵਤਖੋਰੀ, ਵੋਟ ਚੋਰੀ ਤੇ ਫਿਰਕਾਪ੍ਰਸਤੀ ਆਦਿ ਤੇ ਵਿਚਾਰ ਚਰਚਾ ਕਰਨਗੇ ਤੇ ਭੱਵਿਖ ਵਿੱਚ ਮਿਹਨਤਕਸ ਲੋਕਾ ਦੀਆ ਬੁਨਿਆਦੀ ਲੋੜਾ ਲਈ ਦੇਸ ਵਿਆਪੀ ਸੰਘਰਸ਼ ਦੀ ਰੂਪਰੇਖਾ ਉਲੀਕਣਗੇ। ਇਸ ਮਹਾਨ ਕਾਨਫਰੰਸ ਲਈ ਟਕਸਾਲੀ ਕਮਿਉਨਿਸਟ ਮਾਸਟਰ ਸੀਤਾਰਾਮ ਖੈਰਾ ਨੇ 5100/ ਰੁਪਏ ਆਪਣੀ ਪੈਨਸ਼ਨ ਵਿੱਚੋ ਸਹਾਇਤਾ ਦਿੱਤੀ। ਇਸ ਮੌਕੇ ਤੇ ਉਨ੍ਹਾਂ ਦਾ ਧੰਨਵਾਦ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜ਼ਿਲ੍ਹਾ ਆਗੂ ਕਾਮਰੇਡ ਗੁਰਪਿਆਰ ਸਿੰਘ ਫੱਤਾ ਨੇ ਕੀਤਾ ।
ਪ੍ਰੈਸ ਬਿਆਨ ਰਾਹੀ ਜਾਣਕਾਰੀ ਦਿੰਦਿਆ ਟਕਸਾਲੀ ਕਮਿਉਨਿਸਟ ਤੇ ਅਧਿਆਪਕ ਲਹਿਰ ਦੇ ਵੱਡੇ ਆਗੂ ਮਾਸਟਰ ਸੀਤਾਰਾਮ ਖੈਰਾ ਨੇ ਕਿਹਾ ਕਿ ਇਹ ਮਾਨ ਵਾਲੀ ਗੱਲ ਹੈ ਕਿ ਸੀਪੀਆਈ ਦੀ 25 ਵੀ ਪਾਰਟੀ ਕਾਂਗਰਸ ਪੰਜਾਬ ਵਿੱਚ ਹੋ ਰਹੀ ਤੇ ਪੰਜਾਬ ਦੇ ਕਾਮਰੇਡਾ ਨੂੰ ਇਸ ਕਾਨਫਰੰਸ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ , ਇਹ ਕਾਨਫਰੰਸ ਪੰਜਾਬ ਖੱਬੇ ਪੱਖੀ ਲਹਿਰ ਨੂੰ ਮਜ਼ਬੂਤੀ ਪ੍ਰਧਾਨ ਕਰੇਗੀ ਤੇ ਦੱਬੇ ਕੁੱਚਲੇ ਲੋਕਾ ਦੇ ਹੱਕਾ ਹਿੱਤਾ ਦੀ ਰਾਖੀ ਲਈ ਖੱਬੇ ਪੱਖੀ ਲਹਿਰ ਦੀ ਮਜਬੂਤੀ ਅਤਿ ਜਰੂਰੀ ਹੈ। ਉਨ੍ਹਾਂ ਨੇ ਸਫਲ ਕਾਨਫਰੰਸ ਲਈ ਅਗਾਊ ਸੀਪੀਆਈ ਦੀ ਲੀਡਰਸ਼ਿਪ, ਵਰਕਰਾਂ ਤੇ ਹਰਦਰਦਾ ਨੂੰ ਇੰਨਕਲਾਬੀ ਮੁਬਾਰਕਾਂ ਦਿੱਤੀਆ।


