ਸਰਕਾਰ ਮਨਰੇਗਾ ਮਜ਼ਦੂਰਾਂ ਨੂੰ ਫੱਟੜ ਕਰਕੇ ਨੌਕਰੀਆਂ ਤੋਂ ਵੀ ਕੱਢ ਰਹੀ ਹੈ ਜਦੋਂ ਕਿ ਬਿਜਲੀ ਮਹਿਕਮੇ ‘ਚ 14 ਨੌਕਰੀਆਂ ਰਾਜਸਥਾਨ ਦੇ ਇੱਕੇ ਜ਼ਿਲੇ ਗੰਗਾ ਨਗਰ ਤੋਂ ਕਰਕੇ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ : ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਮਾਨਸਾ ਗੁਰਦਾਸਪੁਰ, 21 ਜੁਲਾਈ (ਸਰਬਜੀਤ ਸਿੰਘ)–ਪੰਜਾਬ ਸਰਕਾਰ ਨੇ ਬੀਤੇ ਦਿਨੀਂ ਮਨਰੇਗਾ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਲਾਠੀਚਾਰਜ ਰਾਹੀਂ ਫ਼ੱਟੜ ਕਰਕੇ ਹਸਪਤਾਲਾਂ ਵਿੱਚ ਸੁੱਟਣ ਤੋਂ ਬਾਅਦ ਵੀ ਨੌਕਰੀਆਂ ਤੋਂ ਕੱਢ ਦਿੱਤਾ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਪੰਜਾਬ ਬਿਜਲੀ ਮਹਿਕਮੇ ‘ਚ 14 ਸਰਕਾਰੀ ਨੌਕਰੀਆਂ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਨੂੰ ਅਣਗੋਲਿਆਂ ਕਰਕੇ ਰਾਜਸਥਾਨ ਦੇ ਇੱਕੋ ਜਿਲੇ ਗੰਗਾਨਗਰ ਨਾਲ ਸਬੰਧਤ ਨੌਜਵਾਨਾਂ ਨੂੰ ਦੇ ਕੇ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਨਾਲ ਵੱਡਾ ਧੋਖਾ ਕਰ ਰਹੀ ਹੈ,ਸਰਕਾਰ ਦੇ ਇਸ ਵਰਤਾਰੇ ਦਾ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਸਪੱਸ਼ਟ ਕੀਤਾ ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਤੇ ਨੌਕਰੀਆਂ ਬਾਹਰਲਿਆਂ ਨੂੰ 14 ਵਿਚੋਂ 4 ਪੰਜਾਬੀਆਂ ਨੂੰ ਵੀ ਨੌਕਰੀ ਨਹੀਂ ਦਿਤੀ ਗਈ ਬੜੀ ਹੈਰਾਨੀ ਤੇ ਦੁਖਦਾਈ ਵਾਲੀ ਗੱਲ ਹੈ,ਉਹਨਾਂ ਇਸ ਦੀ ਜਾਂਚ ਦੀ ਮੰਗ ਕੀਤੀ ਵੀ ਹੈ,ਜਲ਼ੰਧਰ ਤੋਂ ਕਾਂਗਰਸ ਵਿਧਾਇਕ ਸ੍ਰ ਪ੍ਰਗਟ ਸਿੰਘ, ਅਕਾਲੀ ਆਗੂ ਬਿਕ੍ਰਮ ਸਿੰਘ ਮਜੀਠੀਆ, ਸੁਖਪਾਲ ਸਿੰਘ ਖਹਿਰਾ ਅਤੇ ਲੱਖਾਂ ਸਿਧਾਣਾ ਸਮਾਜ ਸੇਵਕ ਨੇ ਵੀ ਸਰਕਾਰ ਇਸ ਨੀਤੀ ਦੀ ਨਿਖੇਦੀ ਕਰਦਿਆਂ ਇਸ ਨੂੰ ਪੜੇ ਲਿਖੇ ਪੰਜਾਬੀ ਨੌਜਵਾਨਾਂ ਨਾਲ਼ ਵੱਡਾ ਧੋਖਾ ਤੇ ਬੇਇਨਸਾਫ਼ੀ ਦੱਸਿਆ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਣ ਲਈ ਪ੍ਰੇਰਿਤ ਕੀਤਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੀਤੇ ਦਿਨੀਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੰਤਰੀ ਨਿਵਾਸ ਦੇ ਬਾਹਰ ਪ੍ਰਦਰਸ਼ਨਕਾਰੀ ਮਨਰੇਗਾ ਮਜ਼ਦੂਰਾਂ ਨੂੰ ਅੰਨ੍ਹੇਵਾਹ ਲਾਠੀਚਾਰਜ ਕਰਕੇ ਫੱਟੜ ਕਰਨ ਤੋਂ ਬਾਅਦ ਨੌਕਰੀਆਂ ਤੋਂ ਵੀ ਕੱਢਣ ਵਾਲੇ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ,ਉਥੇ ਬੀਤੇ ਦਿਨੀਂ ਪੰਜਾਬ ਬਿਜਲੀ ਮਹਿਕਮੇ ਵਿਚ 14 ਸਰਕਾਰੀ ਨੌਕਰੀਆਂ ਰਾਜਸਥਾਨ ਦੇ ਇੱਕੇ ਜਿਲੇ ਗੰਗਾਨਗਰ ਤੋਂ ਕਰਕੇ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਨਾਲ ਕੀਤੀ ਧੋਖਾ ਧੜੀ ਤੇ ਬੇਇਨਸਾਫ਼ੀ ਦੀ ਵੀ ਨਿੰਦਾ ਕਰਦੀ ਹੈ ਕਿਉਂਕਿ ਇੱਕ ਪਾਸੇ ਪੰਜਾਬੀਆਂ ਨੂੰ ਹੱਕ ਮੰਗਣ ਤੇ ਫ਼ੱਟੜ ਕਰਕੇ ਨੌਕਰੀਆਂ ਤੋਂ ਵੀ ਕੱਢਿਆ ਜਾ ਰਿਹਾ ਤੇ ਦੂਜੇ ਪਾਸੇ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਵਾਲੀ ਨੀਤੀ ਪੰਜਾਬ ਦੇ ਲੋਕਾਂ ਨਾਲ਼ ਸ਼ਰੇਆਮ ਬੇਇਨਸਾਫ਼ੀ ਮੰਨਦੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸਰਕਾਰ ਨੇ ਪ੍ਰਦਰਸ਼ਨਕਾਰੀ ਪੰਜਾਬ ਨਿਰੇਗਾ ਮਜਦੂਰਾਂ ਨੂੰ ਲਾਠੀਚਾਰਜ ਕਰਕੇ ਨੌਕਰੀਆਂ ਤੋਂ ਕੱਢਣਾ ਅਤੇ ਬਿਜਲੀ ਮਹਿਕਮੇ ‘ਚ 14 ਸਰਕਾਰੀ ਨੌਕਰੀਆਂ ਰਾਜਸਥਾਨ ਦੇ ਇਕੇ ਜਿਲੇ ਗੰਗਾ ਨਗਰ ਦੇ ਨੌਜਵਾਨਾਂ ਨੂੰ ਦੇਣ ਪਿੱਛੇ ਕੋਈ ਗਹਿਰੀ ਸਿਆਸੀ ਨੀਤੀ ਹੈ ਜਿਸ ਦਾ ਲਾਭ ਕੇਜਰੀਵਾਲ ਤੇ ਸੰਸੋਦੀਆ ਨੂੰ ਚੋਣਾਂ ਹੋ ਸਕਦਾ ਹੈ ਪਰ ਰਾਜਨੀਤੀ ਕਾਰਨ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਨਾਲ਼ ਸਿੱਧੀ ਬੇਇਨਸਾਫ਼ੀ ਤੇ ਧੱਕੇਸਾਹੀ ਕਰਨਾ ਪੰਜਾਬ ਸਰਕਾਰ ਦਾ ਨਿੰਦਣਯੋਗ ਵਰਤਾਰਾ ਕਿਹਾ ਜਾ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੀ ਇਸ ਨੀਤੀ ਦੀ ਨਿਖੇਦੀ ਕਰਦੀ ਹੋਈ ਮੰਗ ਕਰਦੀ ਹੈ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਮਨਰੇਗਾ ਕਰਮਚਾਰੀਆਂ ਨੂੰ ਨੌਕਰੀਆਂ ਤੇ ਬਹਾਲ ਕਰਕੇ ਉਹਨਾਂ ਦੀਆਂ ਹੱਕੀ ਮੰਗਾਂ ਮਨਵਾਉਣ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਅਤੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ।

Leave a Reply

Your email address will not be published. Required fields are marked *