ਚੰਡੀਗੜ੍ਹ, ਗੁਰਦਾਸਪੁਰ, 21 ਜੁਲਾਈ (ਸਰਬਜੀਤ ਸਿੰਘ)– ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਵਾਰਸ਼ ਪੰਜਾਬ ਅਤੇ ਪੁਨਰਸੁਰਜੀਤ ਅਕਾਲੀ ਦਲ ਨੂੰ ਛੱਡ ਕੇ ਆਏ ਵੱਡੇ 15 ਤੋਂ 20 ਆਗੂਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ, ਇਨ੍ਹਾਂ ਵਿਚ ਦਾਖਾਂ ਤੋਂ ਵਧਾਇਕ ਮਨਪ੍ਰੀਤ ਸਿੰਘ ਇਯਾਲੀ, ਬਾਪੂ ਤਰਸੇਮ ਸਿੰਘ, ਸਰਬਜੀਤ ਐਮ ਪੀ,ਗੁਰ ਇਕਬਾਲ ਝੂਦਾ ਸਮੇਤ ਬਹੁਤ ਸਾਰੇ ਆਗੂ ਸ਼ਾਮਲ ਸਨ,ਇਸ ਤਰ੍ਹਾਂ ਕਰਕੇ ਇਹਨਾਂ ਆਗੂਆਂ ਨੇ ਜਿਥੇ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਬਣੇ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ਼ ਵੱਡਾ ਧੋਖਾ ਕੀਤਾ ਉਥੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਪਿਠ ਵਖਾਈ, ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾ ਖਦਸ਼ਾ ਜ਼ਾਹਰ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਮੈਨੂੰ ਤਾਂ ਹੀ ਪ੍ਰਧਾਨ ਬਣਾਓ ਜੀ ਮੈਨੂੰ ਧੋਖਾ ਨਹੀਂ ਦੇਣਾ,ਪਰ ਉਹ ਕੁਝ ਹੀ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਅਤੇ ਲੋਕ ਉਸ ਵਕਤ ਕਹਿੰਦੇ ਸੁਣੇ ਗਏ ਸਨ ਕਿ ਗਿਆਨੀ ਹਰ ਪ੍ਰੀਤ ਸਿੰਘ ਇਹ ਬਾਦਲ ਧੜੇ ਤੋਂ ਅਕਾਲੀ ਧੋਖਾ ਦੇਣਗੇ, ਲੱਗਦਾ ਇੰਜ ਹੈ ਕਿ ਪੁਨਰਸੁਰਜੀਤ ਅਕਾਲੀ ਦਲ ਚੋਣਾਂ ਵਿੱਚ ਮੁੱਖ ਮੰਤਰੀ ਦੇ ਚੇਹਰੇ ਨੂੰ ਲੈ ਕੇ ਦੋਫਾੜ ਹੋਇਆ,ਇਸ ਸਾਰੇ ਬਿਰਤਾਂਤ ਪਿਛੇ ਜੇਲ੍ਹ ਵਿੱਚ ਅੰਮ੍ਰਿਤ ਪਾਲ ਨੂੰ ਮਿਲਕੇ ਆਏ ਵਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਹੱਥ ਲਗਦਾ ਹੈ ਅਤੇ ਮਨਪ੍ਰੀਤ ਇਆਲੀ ਨੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣਬੁੱਝ ਕੇ ਪੁਨਰਸੁਰਜੀਤ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਸੀ ਤੇ ਆਪ ਪਾਂਸੇ ਰਹੇ ਕਿਉਂਕਿ ਉਹ ਦਿਲੋਂ ਪੁਨਰਸੁਰਜੀਤ ਅਕਾਲੀ ਦਲ ਨੂੰ ਉਭਾਰਨਾ ਨਹੀਂ ਸਨ ਚਾਹੁੰਦੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੁਨਰਸੁਰਜੀਤ ਅਕਾਲੀ ਦਲ ਨੂੰ ਛੱਡ ਕੇ ਵਾਰਸ਼ ਪੰਜਾਬ ਜਥੇਬੰਦੀ ਵਿੱਚ ਸ਼ਾਮਲ ਹੋਏ 15/20 ਵੱਡੇ ਆਗੂਆਂ ਦੀ ਨਿੰਦਾ ਕਰਦੀ ਹੈ ਕਿਉਂਕਿ ਇਸ ਨਾਲ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦਾ ਅਪਮਾਨ ਹੋਇਆ ਹੈ ਜਿਸ ਕਰਕੇ ਅੱਗੇ ਤੋਂ ਅਜਿਹੇ ਅਕਾਲੀ ਆਗੂਆਂ ਤੇ ਲੋਕ ਕਦੇ ਭਰੋਸਾ ਨਹੀਂ ਕਰਨਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਬਣੇ ਪੁਨਰਸੁਰਜੀਤ ਅਕਾਲੀ ਦਲ ਦੇ 15/20 ਵੱਡੇ ਆਗੂਆਂ ਵੱਲੋਂ ਵੱਖਰਾ ਧੜਾਂ ਬਣਾ ਕੇ ਵਾਰਿਸ ਪੰਜਾਬ ਜਥੇਬੰਦੀ ਵਿੱਚ ਸ਼ਾਮਲ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ, ਇਸ ਧੋਖਾ ਧੜੀ ਵਾਲੇ ਵਰਤਾਰੇ ਨੇ ਸਾਬਿਤ ਕਰ ਦਿੱਤਾ ਹੈ ਕਿ ਇਨ੍ਹਾਂ ਬਾਦਲਾਂ ਦੇ ਅਕਾਲੀਆਂ ਦਾ ਕੋਈ ਦੀਨ ਧਰਮ ਨਹੀਂ ? ਸਿਰਫ਼ ਸਿਰਫ਼ ਕੁਰਸੀ ਦੀ ਪ੍ਰਾਪਤੀ ਇਨਾਂ ਲਈ ਵੱਡਾ ਧਰਮ ਹੈ, ਭਾਈ ਖਾਲਸਾ ਨੇ ਕਿਹਾ ਇਹ ਸਾਰਾ ਬਿਰਤਾਂਤ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਹੈ ਅਤੇ ਇਸੇ ਹੀ ਸ਼ਰਾਰਤ ਕਰਕੇ ਉਹ ਆਪ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਨਹੀਂ ਬਣੇ ਅਤੇ ਸਿਆਸਤ ਤੋਂ ਭੋਲੇ ਭਾਲੇ ਗਿਆਨੀ ਹਰਪ੍ਰੀਤ ਬਣਾ ਦਿੱਤਾ ਕਿਉਂਕਿ ਮਨ ਸਾਫ ਨਹੀਂ ਸੀ, ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਮਨਪ੍ਰੀਤ ਸਿੰਘ ਇਯਾਲੀ ਨੇ ਚੋਣਾਂ ਵਿੱਚ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਜਥੇਬੰਦੀ ਨੂੰ ਮੁੱਖ ਮੰਤਰੀ ਦਾੜਚੇਹਰਾ ਐਲਾਨਿਆਂ ਹੈ, ਪਰ ਮੁੱਖ ਮੰਤਰੀ ਦੀ ਕੁਰਸੀ ਦੌੜ ਵਿੱਚ ਉਹ ਖੁਦ ( ਮਨਪ੍ਰੀਤ ਸਿੰਘ ਇਆਲੀ) ਹੀ ਹਨ, ਭਾਈ ਖਾਲਸਾ ਨੇ ਕਿਹਾ ਇਹ ਸਮੇਂ ਦੀ ਕੁੱਖ ਵਿੱਚ ਹੈ ਕਿ ਮਨਪ੍ਰੀਤ ਸਿੰਘ ਇਆਲੀ ਆਪਣੀ ਇਸ ਨੀਤੀ ਵਿੱਚ ਕਿੰਨੇ ਕੁ ਸਫਲ ਹੁੰਦੇ ਹਨ ਪਰ ਗਿਆਨੀ ਹਰਪ੍ਰੀਤ ਸਿੰਘ ਨਾਲ ਇਨ੍ਹਾਂ ਨੇ ਵੱਡਾ ਧੋਖਾ ਕੀਤਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੁਨਰਸੁਰਜੀਤ ਅਕਾਲੀ ਦਲ ਨੂੰ ਛੱਡ ਕੇ ਮੌਕੇ ਪ੍ਰਸਤੀ ਹੇਠ ਵਾਰਸ ਪੰਜਾਬ ਜਥੇਬੰਦੀ ਵਿੱਚ ਸ਼ਾਮਲ ਹੋਣ ਵਾਲਿਆਂ ਅਕਾਲੀਆਂ ਦੀ ਅਕਾਲਤਖਤ ਸਾਹਿਬ ਦੀ ਸਰਪ੍ਰਸਤੀ ਨੂੰ ਧੋਖਾ ਦੇਣ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ ਉਥੇ ਲੋਕਾਂ ਨੂੰ ਅਪੀਲ ਕਰਦੀ ਹੈ ਅਜਿਹੇ ਅਕਾਲੀਆਂ ਨੂੰ ਚੋਣਾਂ ਮੌਕੇ ਮੂੰਹ ਨਾ ਲਾਇਆ ਜਾਵੇ ਕਿਉਂਕਿ ਜੇਹੜੇ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨਾਲ ਧੋਖਾ ਕਰ ਸਕਦੇ ਹਨ ਉਹ ਲੋਕਾਂ ਦਾ ਕੀ ਸਵਾਰ ਸਕਦੇ ਹਨ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਸੁਖਦੇਵ ਸਿੰਘ ਜਗਰਾਓਂ ਸਮੇਂਤ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਸ਼ਾਮਲ ਸਨ।


