ਚੰਡੀਗੜ੍ਹ, ਗੁਰਦਾਸਪੁਰ, 21 ਜੁਲਾਈ (ਸਰਬਜੀਤ ਸਿੰਘ)–ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਸਰਕਾਰ ਨੇ ਬੀਬੀਆਂ ਤੋਂ ਬਾਅਦ ਹੁਣ 10/12 ਵੀ ਜਮਾਤ ਦੇ ਵਿਦਿਆਰਥੀਆਂ ਨੂੰ ਫ੍ਰੀ ਬੈਂਗ ਦੇਂਣ ਦਾ ਐਲਾਨ ਕਰ ਦਿੱਤਾ, ਜਿਵੇਂ ਬਾਦਲ ਨੇ ਸਕੂਲੀ ਵਿਦਿਆਰਥਣਾਂ ਨੂੰ ਫ੍ਰੀ ਸਾਈਕਲ ਵੰਡੇ ਤੇ ਉਹਨਾਂ ਤੇ ਫੋਟੋ ਬਾਦਲ ਦੀ ਲਾ ਕੇ ਪਾਰਟੀ ਦਾ ਪ੍ਰਚਾਰ ਕੀਤਾ ਗਿਆ ਅਤੇ ਇਸੇ ਤਰਜ਼ ਤੇ ਭਗਵੰਤ ਮਾਨ ਸਰਕਾਰ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ 10/12 ਵੀ ਜਮਾਤ ਦੇ ਵਿਦਿਆਰਥੀਆਂ ਨੂੰ ਫ੍ਰੀ ਬੈਂਗ ਵੰਡਣ ਜਾ ਰਹੀ ਹੈ ਅਤੇ ਇਹਨਾਂ ਬਸਤਿਆਂ ਤੇ ਭਗਵੰਤ ਮਾਨ ਦੀ ਫੋਟੋ ਜਾ ਝਾੜੂ ਨਿਸ਼ਾਨ ਲਾ ਕੇ ਪਾਰਟੀ ਪ੍ਰਚਾਰ ਕੀਤਾ ਜਾਵੇਗਾ, ਭਾਵੇਂ ਕਿ ਅਜੇ ਕੋਈ ਇਹੋ ਜਿਹੀ ਵੇਖਣ ਨੂੰ ਨਹੀਂ ਮਿਲਿਆ ਇਹ ਤਾਂ ਸਮੇਂ ਦੀ ਕੁੱਖ ਵਿੱਚ ਹੈ,ਪਰ ਸਾਡੀ ਸੋਚ ਮੁਤਾਬਕ ਅਜਿਹਾ ਕੁਝ ਹੋ ਸਕਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਮਾਨ ਸਰਕਾਰ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਸਕੂਲੀ ਵਿਦਿਆਰਥੀਆਂ ਨੂੰ ਫ੍ਰੀ ਬੈਂਗ ਵੰਡਣ ਦੀ ਸ਼ਲਾਘਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹਨਾਂ ਬਸਤਿਆਂ ਨੂੰ ਪਾਰਟੀ ਪ੍ਰਚਾਰ ਵੱਲ ਨਾ ਧੱਕਿਆ ਜਾਵੇ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਗਵੰਤ ਮਾਨ ਸਰਕਾਰ 10/12 ਵੀ ਜਮਾਤ ਦੇ ਸਕੂਲੀ ਵਿਦਿਆਰਥੀਆਂ ਨੂੰ ਫ੍ਰੀ ਬੈਂਗ ਵੰਡਣ ਵਾਲੇ ਐਲਾਨ ਦੀ ਸ਼ਲਾਘਾ ਅਤੇ ਇਨ੍ਹਾਂ ਬਸਤਿਆਂ ਰਾਹੀਂ ਪਾਰਟੀ ਪ੍ਰਚਾਰ ਤੋਂ ਦੂਰ ਰਹਿਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਸਪਸ਼ਟ ਕੀਤਾ ਸਾਨੂੰ ਇੰਜ਼ ਲਗ ਰਿਹਾ ਹੈ ਕਿ ਸਰਕਾਰ ਇਹਨਾਂ ਫ੍ਰੀ ਬਸਤਿਆਂ ਰਾਹੀਂ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਤੋਂ ਗ਼ੁਰੇਜ਼ ਨਹੀਂ ਕਰੇਗੀ, ਭਾਈ ਖਾਲਸਾ ਨੇ ਕਿਹਾ ਅਗਰ ਸਰਕਾਰ ਅਜਿਹਾ ਕਰਦੀ ਹੈ ਤਾਂ ਸਰਕਾਰ ਦਾ ਇਹ ਨਿੰਦਣਯੋਗ ਵਰਤਾਰਾ ਹੋਵੇਗਾ ਕਿਉਂਕਿ ਬਾਦਲ ਸਰਕਾਰ ਨੇ ਵੀ 10/12 ਵੀ ਜਮਾਤ ਦੀਆਂ ਵਿਦਿਆਰਥਣਾਂ ਨੂੰ ਆਪਣੀ ਫੋਟੋ ਲਾ ਫ੍ਰੀ ਸਾਇਕਲ ਵੰਡੇ ਗਏ ਸਨ ਅਤੇ ਭਗਵੰਤ ਮਾਨ ਜੀ ਅਜਿਹੀ ਨੀਤੀ ਦੀ ਨਿੰਦਿਆ ਕਰਦੇ ਰਹੇ ਹਨ, ਭਾਈ ਖਾਲਸਾ ਨੇ ਕਿਹਾ ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ 10/12 ਵੀ ਜਮਾਤ ਦੇ ਸਕੂਲੀ ਵਿਦਿਆਰਥੀਆਂ ਨੂੰ ਫ੍ਰੀ ਬਸਤੇ ਵੰਡ ਕੇ ਪਾਰਟੀ ਪ੍ਰਚਾਰ ਕਰਨ ਵਾਲੀ ਨੀਤੀ ਤੋਂ ਦੂਰ ਰਹਿੰਦੇ ਹਨ ਜਾਂ ਫਿਰ ਬਾਦਲ ਵਾਂਗ ਇਨ੍ਹਾਂ ਬਸਤਿਆਂ ਤੇ ਆਪਣੀ ਫੋਟੋ ਰਾਹੀਂ ਪਾਰਟੀ ਪ੍ਰਚਾਰ ਕੀਤਾ ਜਾਵੇਗਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਮਾਨ ਸਰਕਾਰ ਵੱਲੋਂ ਦਸਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫ੍ਰੀ ਸਕੂਲੀ ਬਸਤੇ ਵੰਡਣ ਦਾ ਸਵਾਗਤ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਨ੍ਹਾਂ ਬਸਤਿਆਂ ਰਾਹੀਂ ਪਾਰਟੀ ਪ੍ਰਚਾਰ ਕਰਨ ਤੋਂ ਦੂਰੀ ਬਣਾਈ ਜਾਵੇ ਕਿਉਂਕਿ ਇਸ ਨਾਲ ਸਕੂਲੀ ਵਿਦਿਆਰਥੀਆਂ ਤੇ ਗ਼ਲਤ ਪ੍ਰਭਾਵ ਪੈਂਦਾ ਹੈ, ਸਰਕਾਰ ਵੱਲੋਂ ਬੱਚਿਆਂ ਦੀ ਸਹਾਇਤਾ ਕਰਨੀ ਕੋਈ ਗਲਤ ਨਹੀਂ ? ਅਤੇ ਸਰਕਾਰਾਂ ਨੂੰ ਸਕੂਲੀ ਵਿਦਿਆਰਥੀਆਂ ਦੀ ਮਦਦ ਕਰਨੀ ਵੀ ਚਾਹੀਦੀ ਹੈ, ਇਸ ਮੌਕੇ ਤੇ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਤੇ ਕਾਰਕੁਨ ਹਾਜ਼ਰ ਸਨ ।


