ਪਹਿਲੇ ਵੀ ਦੇ ਚੁੱਕੇ ਸੂਚਨਾ, ਪਰ ਅਜੇ ਤੱਕ ਨਹੀਂ ਕੀਤੀ ਕੋਈ ਕਾਰਵਾਈ
ਚੰਡੀਗੜ੍ਹ, ਗੁਰਦਾਸਪੁਰ, 13 ਜਨਵਰੀ (ਸਰਬਜੀਤ ਸਿੰਘ)– ਐਨ.ਐਚ.ਐਮ ਅਧੀਨ ਸੁਬਾ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸਥਾਪਿਤ ਹੈਲਥ ਵੈਲਨੈਸ ਸੈਂਟਰਾਂ ਵਿੱਖੇ ਕੰਮ ਕਰਦੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਚੰਡੀਗੜ੍ਹ ਸੈਕਟਰ 34 ਏ, ਪਰਿਵਾਰ ਭਲਾਈ ਕੇਂਦਰ ਦਫਤਰ ,ਵਿਖੇ, ਆਪਣੀਆਂ ਮੰਗਾ ਅਤੇ ਕੰਮ ਕਰਦਿਆਂ ਆ ਰਹੀਆਂ ਮੁਸ਼ਕਿਲਾਂ ਦੇ ਹਲ਼ ਕਰਵਾਓਣ ਲਈ ਧਰਨਾ ਲਗਾਇਆ। ਜਿਸਦਾ ਸੂਚਿਤ 26 ਦਿਸੰਬਰ, 2023 ਨੂੰ ਕੀਤਾ ਗਿਆ ਸੀ। ਜਿਸ ਵਿੱਚ ਲਗਪਗ 2000 ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਸਿੱਟੇ ਵੱਜੋਂ ਡਾਇਰੇਕਟਰ ਡਾ. ਹਤਿੰਦਰ ਕਲੇਰ ਨਾਲ ਸੂਬੇ ਦੇ ਆਗੂਆਂ ਦੀ ਮੀਟਿੰਗ ਹੋਈ ਅਤੇ ਸੋਮਵਾਰ ਨੂੰ ਮਿਸ਼ਨ ਡਾਇਰੇਕਟਰ ਡਾ. ਅਭਿਨਵ ਤ੍ਰਿਖਾ (ਆਈ.ਏ.ਐਸ ਅਫ਼ਸਰ) ਨਾਲ ਮੀਟਿੰਗ ਮਿਲੀ ਹੈ ਜਿਸ ਵਿੱਚ ਵਿਚਾਰ ਵਟਾਂਦਰਾ ਕਰਕੇ ਮੁਸ਼ਿਕਲਾਂ ਦੇ ਹਲ਼ ਕਰਵਾਉਣ ਦਾ ਆਸ਼ਵਾਸਨ ਦਿੱਤਾ ਗਿਆ ਹੈ। ਅੱਜ ਵੀ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲਿਆਂ ਵਿਚ ਸੰਬੰਧਿਤ ਡੀ,ਸੀ ਨੂੰ ਮੰਗ ਪੱਤਰ ਦਿੱਤੇ ਗਏ। ਗੱਲਬਾਤ ਕਰਦਿਆਂ ਸੁਬ੍ਹਾ ਆਗੂ ਗੁਰਵਿੰਦਰ ਸਿੰਘ/ ਡਾ ਸੁਨੀਲ ਤਰਗੋਤਰਾ ਮੀਤ ਪ੍ਰਧਾਨ ਮਨਜੀਤ ਸਿੰਘ (ਸ੍ਰੀ ਮੁਕਤਸਰ ਸਾਹਿਬ)/ ਡਾ ਰਵਿੰਦਰ ਸਿੰਘ ਕਾਹਲੋਂ (ਗੁਰਦਾਸਪੁਰ) ਸਕੱਤਰ ਡਾ ਪ੍ਰੀਤ ਮਖੀਜਾ/ਦੀਪਸ਼ਿਖਾ(ਮੋਹਾਲੀ) ਨਰਿੰਦਰ ਸਿੰਘ(ਫ਼ਿਰੋਜ਼ਪੁਰ), ਰਮਨਬੀਰ (ਬਠਿੰਡਾ) ਸੰਦੀਪ(ਫ਼ਰੀਦਕੋਟ) ਸੰਦੀਪ (ਬਰਨਾਲਾ) ਪ੍ਰੈਸ ਸਕੱਤਰ ਸਿਮਰਨਜੀਤ(ਫਤਹਿਗੜ੍ਹ ਸਾਹਿਬ) ਡਾ ਵਿਮੁਕਤ(ਪਠਾਨਕੋਟ) ਕੁਲਦੀਪ(ਫ਼ਾਜ਼ਿਲਕਾ) ਨੇ ਦੱਸਿਆ ਕਿ ਓਦੋਂ ਤਕ ਚੀਫ ਹੈਲਥ ਅਫਸਰ ਵਲੋਂ ਹਰ ਕਿਸਮ ਦਾ ਆਨਲਾਈਨ ਕੰਮ ਬੰਦ ਰਹੇਗਾ।ਜੇਕਰ ਓਸ ਮੀਟਿੰਗ ਵਿੱਚ ਵੀ ਕੋਈ ਵਾਜਿਬ ਹਲ਼ ਨਹੀਂ ਨਿਕਲਦਾ ਤਾਂ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ ਜਿਸਦੀ ਨਿਰੋਲ ਜਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ।



