ਚੰਡੀਗੜ੍ਹ, ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)- ਵਿਧਾਨ ਸਭਾ ਪੰਜਾਬ ਵਿੱਚ, ਪੰਜਾਬ ਵਿਧਾਨ ਸਭਾ, ਵਿਧਾਨ ਭਵਨ ਸੈਕਟਰ-1, ਚੰਡੀਗੜ੍ਹ ਵਿਖੇ ਆਯੋਜਿਤ ਰਾਸ਼ਟਰੀ ਸਮਾਰੋਹ ਭਾਰਤ ਵਿਭੂਸ਼ਣ ਸਨਮਾਨ – 2026 ਦੌਰਾਨ ਇੰਜੀਨੀਅਰ ਸੰਦੀਪ ਕੁਮਾਰ ਨੂੰ “ਐਕਸੀਲੈਂਸ ਇਨ ਅਕੈਡਮਿਕ ਲੀਡਰਸ਼ਿਪ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਹੱਥੋਂ ਪ੍ਰਾਪਤ ਹੋਇਆ।
ਇਹ ਸਮਾਰੋਹ ਦੇਸ਼ ਭਰ ਵਿੱਚ ਸ਼ਿੱਖਿਆ, ਨੇਤ੍ਰਿਤਵ ਅਤੇ ਰਾਸ਼ਟਰ ਨਿਰਮਾਣ ਦੇ ਖੇਤਰਾਂ ਵਿੱਚ ਸ਼੍ਰੇਸ਼ਠ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਮਾਨਤਾ ਦੇਣ ਲਈ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ‘ਤੇ ਮਾਨਯੋਗ ਹਸਤੀਆਂ, ਸ਼ਿੱਖਿਆ ਵਿਦਵਾਨਾਂ ਅਤੇ ਸਮਾਜ ਸੇਵੀਆਂ ਦੀ ਵਿਸ਼ੇਸ਼ ਹਾਜ਼ਰੀ ਰਹੀ।
ਇੰਜੀ. ਸੰਦੀਪ ਕੁਮਾਰ ਨੇ ਅਕੈਡਮਿਕ ਖੇਤਰ ਵਿੱਚ ਆਪਣੇ ਲੀਡਰਸ਼ਿਪ, ਨਵੀਂ ਸੋਚ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਨਿਖਾਰਨ ਲਈ ਕੀਤੇ ਯਤਨਾਂ ਕਰਕੇ ਇਹ ਮਾਣ ਪ੍ਰਾਪਤ ਕੀਤਾ। ਉਨ੍ਹਾਂ ਦੀ ਇਹ ਉਪਲਬਧੀ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਅਤੇ ਸੰਸਥਾ ਲਈ ਗੌਰਵ ਦਾ ਵਿਸ਼ਾ ਹੈ, ਸਗੋਂ ਪੂਰੇ ਖੇਤਰ ਲਈ ਪ੍ਰੇਰਣਾ ਦਾ ਸਰੋਤ ਹੈ।
ਸਮਾਰੋਹ ਦੌਰਾਨ ਵਕਤਾਵਾਂ ਨੇ ਕਿਹਾ ਕਿ ਅਜਿਹੇ ਅਵਾਰਡ ਯੋਗ ਵਿਅਕਤੀਆਂ ਨੂੰ ਹੋਰ ਉਤਸ਼ਾਹਿਤ ਕਰਦੇ ਹਨ ਅਤੇ ਨੌਜਵਾਨਾਂ ਨੂੰ ਸ਼ਿੱਖਿਆ ਅਤੇ ਸਮਾਜ ਸੇਵਾ ਵੱਲ ਪ੍ਰੇਰਿਤ ਕਰਦੇ ਹਨ।
ਇਸ ਮੌਕੇ ‘ਤੇ ਇੰਜੀ. ਸੰਦੀਪ ਕੁਮਾਰ ਨੇ ਇਸ ਸਨਮਾਨ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਵੀ ਸ਼ਿੱਖਿਆ ਦੇ ਖੇਤਰ ਵਿੱਚ ਉੱਚ ਮਾਪਦੰਡ ਸਥਾਪਿਤ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਸਮਾਰੋਹ ਵਿੱਚ ਖਾਸ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੀ ਹਾਜ਼ਰ ਰਹੇ। ਇਸ ਤੋਂ ਇਲਾਵਾ ਹੋਰ ਪ੍ਰਮੁੱਖ ਹਸਤੀਆਂ ਵਿੱਚ ਰਾਮ ਲੋਕ ਖਟਾਨਾ, ਸਕੱਤਰ, ਪੰਜਾਬ ਵਿਧਾਨ ਸਭਾ ਸੁਰਿੰਦਰ ਸਿੰਘ ਮੋਤੀ ਵੀ ਹਾਜਰ ਸਨ।


