ਗੁਰਦਾਸਪੁਰ, 7 ਨਵੰਬਰ (ਸਰਬਜੀਤ ਸਿੰਘ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਿਹਾਤੀ ਦੇ ਉਪ ਮੰਡਲ ਅਫਸਰ ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 66 ਕੇ.ਵੀ ਬਿਜਲੀ ਘਰ ਸਕੀਮ ਨੰਬਰ 7 ਤਿੱਬੜੀ ਰੋਡ ਵਿਖੇ ਪਾਵਰ ਟ੍ਰਾਂਸਫਾਰਮਰ ਅਤੇ 11 ਕੇ.ਵੀ ਫੀਡਰਾਂ ਦੀ ਜਰੂਰੀ ਮੁਰੰਮਤ ਕਰਨ ਲਈ ਅੱਜ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਨ੍ਹਾਂ ਏਰੀਆ ਵਿੱਚ ਬਿਜਲੀ ਬੰਦ ਰਹੇਗੀ। ਇਸ ਨਾਲ ਬਿਜਲੀ ਘਰ ਤੋਂ ਚੱਲਦੇ ਫੀਡਰ 11 ਕੇ.ਵੀ ਬਾਬਾ ਟਹਿਲ ਸਿੰਘ ਫੀਡਰ, 11 ਕੇ.ਵੀ ਗੋਲ ਮੰਦਿਰ ਫੀਡਰ ਅਤੇ 11 ਕੇ.ਵੀ ਇਮਪਰੂਵਮੈਂਟ ਟਰੱਸਟ ਫੀਡਰ ਬੰਦ ਰਹਿਣਗੇ। ਜਿਸ ਕਾਰਨ ਉਕਤ ਫੀਡਰਾਂ ਤੋ ਚੱਲਦੇ ਇਲਾਕੇ ਤਿੱਬੜੀ ਰੋਡ, ਸਹਿਜਾਦਾਨੰਗਲ, ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 7, ਸੰਗਲਪੁਰਾ ਰੋਡ, ਨੰਗਲ ਕੋਟਲੀ, ਉਂਕਾਰ ਨਗਰ, ਬਾਬਾ ਟਹਿਲ ਸਿੰਘ ਕਲੌਨੀ, ਸ਼੍ਰੀ ਰਾਮ ਕਾਲੌਨੀ, ਪਿੰਡ ਪਾਹੜਾ, ਨਾਗ ਦੇਵਤਾ ਕਲੌਨੀ, ਆਦਰਸ਼ ਨਗਰ, ਬਿਜਲੀ ਦੀ ਸਪਲਾਈ ਬੰਦ ਰਹੇਗੀ।
ਉਧਰ ਪੰਜਾਬ ਸਟੇਟ ਪਾਵਰ ਕਾਰਪਰੋਸ਼ਨ ਲਿਮਟਿਡ ਦੇ ਸ਼ਹਿਰੀ ਉਪ ਮੰਡਲ ਅਫਸਰ ਇੰਜੀ. ਭੁਪਿੰਦਰ ਸਿੰਘ ਕਲੇਰ ਨੇ ਦੱਸਿਆ ਕਿ 66 ਕੇ.ਵੀ ਸਬ ਸਟੇਸ਼ਨ ਇੰਪਰੂਵਮੈਂਟ ਟਰੱਸਟ ਨੰਬਰ-7 ਚੱਲ ਰਹੇ ਕੇ.ਵੀ ਐਸ.ਡੀ ਕਾਲਜ਼, ਫੀਡਰ ਦੀ ਬਿਜਲੀ ਸਪਲਾਈ ਦਰੱਖਤਾਂ ਦੀ ਕਟਾਈ ਕਰਕੇ ਅਜ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਤਿੱਬੜੀ ਰੋਡ, ਹਨੁਮਾਨ ਚੌਂਕ ਤੋਂ ਕੁੱਝ ਏਰੀਆ, ਪੁਲਸ ਲਾਇਨ, ਕੰਟਰੋਲ ਰੂਮ, ਓਂਕਾਰ ਨਗਰ, ਬੱਸ ਸਟੈਂਡ ਦਾ ਕੁੱਝ ਏਰੀਆ, ਸੈਕਟਰੀ ਮੁਹੱਲਾ, ਸ਼੍ਰੀ ਰਾਮ ਸ਼ਰਨਮ ਕਲੌਨੀ ਆਦਿ ਦੀ ਬਿਜਲੀ ਬੰਦ ਰਹੇਗੀ।