ਸਬਡਵੀਜ਼ਨ ਪੱਧਰੀ ਮੀਟਿੰਗਾ 5 ਫਰਬਰੀ ਨੂੰ ਸਰਦੂਲਗੜ੍ਹ , ਮਾਨਸਾ ਤੇ ਬੁਢਲਾਡਾ ਵਿੱਖੇ
ਮਾਨਸਾ, ਗੁਰਦਾਸਪੁਰ, 4 ਫਰਵਰੀ (ਸਰਬਜੀਤ ਸਿੰਘ)– ਦੇਸ਼ ਵਿਆਪੀ ਸੱਦੇ ਤੇ 16 ਫਰਬਰੀ ਦੇ ਪੇਡੂ ਭਾਰਤ ਬੰਦ ਸਫਲ ਬਣਾਉਣ ਲਈ ਸਥਾਨਿਕ ਲਛਮਣੀ ਨਰਾਇਣ ਮੰਦਰ ਵਿੱਖੇ ਵੱਖ-ਵੱਖ ਸਮਾਜਿਕ ,ਵਪਾਰਕ , ਕਿਸਾਨ , ਮਜਦੂਰ ਤੇ ਟਰੇਡ ਜੱਥੇਬੰਦੀਆ ਦੀ ਇਕੱਤਰਤਾ ਹੋਈ , ਜਿਸ ਦੀ ਪ੍ਰਧਾਨਗੀ ਗਿਰਧਾਰੀ ਲਾਲ , ਸੁਰਿੰਦਰ ਕੁਮਾਰ ਭੁਚੋ ਵਾਲੇ ਕਰਿਆਨਾ ਐਸੋਸੀਏਸ਼ਨ , ਕੁਲਦੀਪ ਸਿੰਘ ਚੱਕਭਾਈਕੇ ਨੇ ਕੀਤੀ । ਮੀਟਿੰਗ ਦੌਰਾਨ ਆੜਤੀਆ ਐਸੋਸੀਏਸ਼ਨ , ਕਰਿਆਣਾ ਐਸੋਸੀਏਸ਼ਨ , ਪੈਸਟੀਸਾਈਡ ਐਸੋਸੀਏਸ਼ਨ , ਵਪਾਰ ਮੰਡਲ , ਮੈਡੀਕਲ ਪ੍ਰੈਸਟੀਸਨਰ ਐਸੋਸੀਏਸ਼ਨ , ਆਲ ਇੰਡੀਆ ਮਿੰਨੀ ਟਰਾਂਸਪੋਰਟ ਪੰਜਾਬ , ਟਰੇਡ ਯੂਨੀਅਨਾ ਏਟਕ , ਏਕਟੂ , ਉਸਾਰੀ ਮਜਦੂਰ ਯੂਨੀਅਨ , ਦੋਧੀ ਡੇਅਰੀ ਯੂਨੀਅਨ , ਪੰਜਾਬ ਖੇਤ ਮਜਦੂਰ ਯੂਨੀਅਨ , ਸੰਘਰਸੀ ਯੋਧੇ , ਪੈਨਸਨਰਜ ਐਸੋਸੀਏਸ਼ਨ , ਇਨਕਲਾਬੀ ਨੌਜਵਾਨ ਸਭਾ , ਸੰਯੁਕਤ ਕਿਸਾਨ ਮੋਰਚੇ ਸਮੇਤ ਧਾਰਮਿਕ , ਸਮਾਜਿਕ ਤੇ ਜਨਤਕ ਸੰਗਠਨਾ ਦੇ ਆਗੂਆ ਨੇ ਭਾਰਤ ਬੰਦ ਦੀ ਸਫਲਤਾ ਉੱਪਰ ਵਿਚਾਰ ਚਰਚਾ ਕੀਤੀ ।
ਇਸ ਮੌਕੇ ਤੇ ਰਮੇਸ ਟੋਨੀ ਸਕੱਤਰ ਆੜਤੀਆ ਐਸੋਸੀਏਸ਼ਨ , ਗਿਰਧਾਰੀ ਲਾਲ ਆਗੂ ਰਿਟੇਲ ਕਰਿਆਣਾ ਐਸੋਸੀਏਸ਼ਨ ਤੇ ਸੁਰਿੰਦਰ ਕੁਮਾਰ ਆਗੂ ਵਪਾਰ ਮੰਡਲ ਨੇ ਕਿਹਾ ਕਿ ਰੁਜਗਾਰ ਅਤੇ ਵਪਾਰ ਨੂੰ ਬਚਾਉਣ ਲਈ ਸਮੁੱਚੇ ਵਰਗਾ ਨੂੰ ਭਾਰਤ ਬੰਦ ਵਿੱਚ ਗਰਮ ਜੋਸੀ ਨਾਲ ਸਮੂਲੀਅਤ ਕਰਨ ਦੀ ਲੌੜ ਹੈ ਕਿ ਕਿਉਕਿ ਕਾਰਪੋਰੇਟ ਘਰਾਣਿਆਂ ਵੱਲੋ ਮੋਦੀ ਹਕੂਮਤ ਨਾਲ ਗੰਢਤੁੱਪ ਕਰਕੇ ਪਬਲਿਕ ਅਦਾਰਿਆਂ , ਖਣਿਜ ਪਦਾਰਥਾਂ ਤੇ ਛੋਟੇ ਕਾਰੋਬਾਰਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ।
ਏਟਕ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਏਕਟੂ ਦੇ ਰਾਜਵਿੰਦਰ ਰਾਣਾ , ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਦੇ ਆਗੂ ਡਾਕਟਰ ਧੰਨਾ ਮੱਲ ਗੋਇਲ , ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕੁਲਦੀਪ ਚੱਕ ਭਾਈਕੇ , ਖੇਤ ਮਜਦੂਰ ਆਗੂ ਕ੍ਰਿਸਨ ਚੋਹਾਨ , ਇਨਕਲਾਬੀ ਨੌਜਵਾਨ ਸਭਾ ਦੇ ਗਗਨ ਸਿਰਸੀਵਾਲਾ ਆਦਿ ਆਗੂਆ ਨੇ ਆਮ ਲੋਕਾ ਨੂੰ ਚੇਤਨ ਕਰਦਿਆ ਕਿਹਾ ਕਿ ਅਜੋਕੇ ਦੌਰ ਵਿੱਚ ਮੋਦੀ ਸਰਕਾਰ ਵੱਲੋ ਲੋਕ ਵਿਰੋਧੀ ਨਵੳਦਾਰਵਾਦੀ ਨੀਤੀਆ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕਰ ਰਹੀ ਹੈ ਤੇ ਕਿਸਾਨਾਂ , ਮਜ਼ਦੂਰਾਂ ਤੇ ਛੋਟੇ ਕਾਰੋਬਾਰਾਂ ਨੂੰ ਤਬਾਹ ਕਰ ਰਹੀ ਹੈ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਅਮਰੀਕ ਫਫੜੇ , ਪਰਮਜੀਤ ਗਾਗੋਵਾਲ , ਭਜਨ ਸਿੰਘ ਘੁੰਮਣ ,ਨੇਮ ਚੰਦ ਨੇਮਾ ਐਮ.ਸੀ ., ਸੱਤਪਾਲ ਰਿਸੀ , ਰਤਨ ਭੋਲਾ , ਸੁਰਿੰਦਰ ਪਾਲ ਸਰਮਾ , ਦਰਸਨ ਸਿੰਘ , ਬਲਵਿੰਦਰ ਸਿੰਘ , ਸਿਕੰਦਰ ਘਰਾਗਣਾ , ਦਰਸਨ ਜਟਾਣਾਂ , ਮਨਜੀਤ ਮੀਹਾ , ਜੁਗਰਾਜ ਗੋਰਖਨਾਥ , ਮੱਖਣ ਸਿੰਘ ਭੈਣੀਬਾਘਾ , ਨਰੇਸ ਬੁਰਜਹਰੀ ਆਦਿ ਆਗੂ ਵੀ ਹਾਜਰ ਸਨ ।