ਨੇਪਾਲ ਵਿੱਚੋਂ ਕਰਾਟੇ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ ਬੱਚਿਆਂ ਦਾ ਵਾਪਸੀ ਮੌਕੇ ਏਪਵਾ ਨੇ ਕੀਤਾ ਸੁਆਗਤ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਕਾਠਮੰਡੂ ਵਿਖੇ ਹੋਏ ਕਰਾਟੇ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਵਾਪਸ ਪਰਤੇ ਭੀਖੀ ਇਲਾਕੇ ਦੇ ਸਕੂਲੀ ਖਿਡਾਰੀਆਂ ਦਾ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵਲੋਂ ਅੱਜ ਮਾਨਸਾ ਰੇਲਵੇ ਸਟੇਸ਼ਨ ਉਤੇ ਹਾਰਾਂ ਤੇ ਫੁੱਲਾਂ ਨਾਲ ਨਿੱਘਾ ਸੁਆਗਤ ਕੀਤਾ ਗਿਆ।
31ਦਸੰਬਰ ਨੂੰ ਨੇਪਾਲ ਵਿਖੇ ਹੋਈ ਪੰਜਵੀਂ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2023 ਵਿਚ ਇੰਨਾਂ ਖਿਡਾਰੀਆਂ ਵਿਚੋਂ ਗੁਰਪ੍ਰੀਤ ਕੌਰ ਵਿਰਕ, ਖੁਸ਼ਪ੍ਰੀਤ ਕੌਰ ਤੇ ਵਰਿੰਦਰ ਕੁਮਾਰ ਨੇ ਆਪੋ ਆਪਣੇ ਉਮਰ ਗਰੁਪ ਦੇ ਮੁਕਾਬਲਿਆਂ ਵਿਚ ਗੋਲਡ ਮੈਡਲ ਅਤੇ ਸ਼ਿਵਾਨੀ, ਸਹਿਜਪ੍ਰੀਤ ਸਿੰਘ, ਪ੍ਰਭਨੂਰ ਕੌਰ ਤੇ ਖੁਸ਼ਕਰਨ ਸਿੰਘ ਨੇ ਕਾਂਸੀ ਦੇ ਮੈਡਲ ਜਿੱਤੇ। ਸਟੇਸ਼ਨ ਉਤੇ ਖਿਡਾਰੀਆਂ ਅਤੇ ਉਨਾਂ ਦੇ ਕੋਚ ਆਕਾਸ਼ਦੀਪ ਸਿੰਘ ਦਾ ਸਵਾਗਤ ਕਰਨ ਵਾਲਿਆਂ ਵਿਚ ਏਪਵਾ ਆਗੂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਗਗਨਦੀਪ ਸਿਰਸੀਵਾਲਾ, ਅੰਕਿਤ ਕੁਮਾਰ, ਰਾਹੁਲ ਕੁਮਾਰ, ਸੀਪੀਆਈ (ਐਮ ਐਲ) ਦੇ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਤੇ ਗੁਰਪ੍ਰਨਾਮ ਸਿੰਘ ਸਮੇਤ ਕਈ ਮਜ਼ਦੂਰ ਤੇ ਨੌਜਵਾਨ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਜਸਬੀਰ ਕੌਰ ਨੱਤ ਨੇ ਕਿਹਾ ਕਿ ਸਾਡੇ ਜ਼ਿਲੇ ਨੂੰ ਅਪਣੇ ਇੰਨਾਂ ਬੱਚੇ ਬੱਚੀਆਂ ਉਤੇ ਮਾਣ ਹੈ। ਢੁੱਕਵੀਂ ਟ੍ਰੇਨਿੰਗ ਅਤੇ ਯੋਗ ਸਹੂਲਤਾਂ ਮਿਲਣ ‘ਤੇ ਸਾਡੇ ਖਿਡਾਰੀ ਵੱਡੇ ਮਾਹਰਕੇ ਮਾਰਨ ਦੇ ਸਮਰਥ ਹਨ।

Leave a Reply

Your email address will not be published. Required fields are marked *